ਸਰਕਾਰੀ ਹਾਈ ਸਕੂਲ ਬਦਰਾ ‘ਚ ਅੰਤਰ ਹਾਊਸ ਅਥਲੈਟਿਕ ਮੀਟ ਦਾ ਆਯੋਜਨ
ਲੰਬੀ ਛਾਲ, ਸ਼ਾਟਪੁੱਟ, ਡਿਸਕਸ ਥ੍ਰੋ ਤੇ ਦੌੜਾਂ ‘ਚ ਹੋਏ ਫਸਵੇਂ ਮੁਕਾਬਲੇ
ਰਘਵੀਰ ਹੈਪੀ, ਬਰਨਾਲਾ, 10 ਨਵੰਬਰ 2022
ਸਰਕਾਰੀ ਹਾਈ ਸਕੂਲ ਬਦਰਾ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰ–ਹਾਊਸ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਅੰਡਰ 17 ਡਿਸਕਸ ਥ੍ਰੋ ‘ਚ ਸੁਖਦੀਪ ਕੌਰ (10ਵੀਂ), ਅਮਨਦੀਪ ਕੌਰ 10ਵੀਂ) ਤੇ ਚਰਨਜੀਤ ਕੌਰ (9ਵੀਂ), ਤਰਸੇਮ ਸਿੰਘ (10ਵੀਂ), ਅਮਰਜੀਤ ਸਿੰਘ (9ਵੀਂ) ਤੇ ਲਛਮਨ ਸਿੰਘ (9ਵੀਂ), ਸ਼ਾਟਪੁੱਟ ‘ਚ ਸੁਖਦੀਪ ਕੌਰ (10ਵੀਂ), ਚਰਨਜੀਤ ਕੌਰ (9ਵੀਂ) ਤੇ ਅਮਨਦੀਪ ਕੌਰ (10ਵੀਂ), ਸ਼ਿਵਾ (9ਵੀਂ), ਤਰਸੇਮ ਸਿੰਘ (10ਵੀਂ) ਤੇ ਗੁਰਸ਼ਰਨ ਸਿੰਘ (9ਵੀਂ), ਲੰਬੀ ਛਾਲ ‘ਚ ਗੁਰਜੀਤ ਕੌਰ (9ਵੀਂ), ਮਨਦੀਪ ਕੌਰ (10ਵੀਂ) ਤੇ ਮਨਪ੍ਰੀਤ ਕੌਰ (10ਵੀਂ), ਸ਼ਿਵਾ (9ਵੀਂ), ਹਰਮਨ ਸਿੰਘ (10ਵੀਂ) ਤੇ ਖੁਸ਼ਪ੍ਰੀਤ ਸਿੰਘ (10ਵੀਂ), 400 ਮੀਟਰ ‘ਚ ਕੁਲਵਿੰਦਰ ਕੌਰ (9ਵੀਂ), ਗੁਰਜੀਤ ਕੌਰ (9ਵੀਂ) ਤੇ ਮਨਦੀਪ ਕੌਰ (10ਵੀਂ), ਹਰਮਨ ਸਿੰਘ (10ਵੀਂ), ਪਰਮਿੰਦਰ ਸਿੰਘ (9ਵੀਂ) ਤੇ ਗੁਰਸ਼ਰਨ ਸਿੰਘ (9ਵੀਂ) ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਜਦਕਿ ਅੰਡਰ 14 ਦੇ ਡਿਸਕਸ ਥ੍ਰੋ ‘ਚ ਤਰਨਵੀਰ ਕੌਰ (8ਵੀਂ), ਰਜਨੀ ਕੌਰ (8ਵੀਂ) ਤੇ ਹਰਮਨਪ੍ਰੀਤ ਕੌਰ (8ਵੀਂ), ਜਸਪ੍ਰੀਤ ਸਿੰਘ (8ਵੀਂ), ਅਰਮਾਨ ਸ਼ਰਮਾ (8ਵੀਂ) ਤੇ ਗੁਰਪ੍ਰੀਤ ਸਿੰਘ (7ਵੀਂ), ਸ਼ਾਟਪੁੱਟ ‘ਚ ਹਰਮਨਪ੍ਰੀਤ ਕੌਰ (8ਵੀਂ), ਸੁਖਪ੍ਰੀਤ ਕੌਰ (7ਵੀਂ) ਤੇ ਹਰਪ੍ਰੀਤ ਕੌਰ (7ਵੀਂ), ਜਸਪ੍ਰੀਤ ਸਿੰਘ (8ਵੀਂ), ਇਕਬਾਲ ਸਿੰਘ (7ਵੀਂ) ਤੇ ਗੁਰਪ੍ਰੀਤ ਸਿੰਘ (7ਵੀਂ), ਲੰਬੀ ਛਾਲ ‘ਚ ਹਰਮਨਜੋਤ ਕੌਰ (7ਵੀਂ), ਤਰਨਵੀਰ ਕੌਰ (8ਵੀਂ) ਤੇ ਪ੍ਰਭਜੋਤ ਕੌਰ (6ਵੀਂ), ਹਰਵਿੰਦਰ ਸਿੰਘ (8ਵੀਂ), ਲਖਵਿੰਦਰ ਸਿੰਘ (7ਵੀਂ) ਤੇ ਲਵਪ੍ਰੀਤ ਸਿੰਘ (8ਵੀਂ), 400 ਮੀਟਰ ‘ਚ ਜਸ਼ਨਪ੍ਰੀਤ ਕੌਰ (6ਵੀਂ), ਕਮਲਜੋਤ ਕੌਰ (6ਵੀਂ) ਅਤੇ ਸਿਮਰਜੀਤ ਕੌਰ (8ਵੀਂ) ਤੇ ਪ੍ਰਦੀਪ ਕੌਰ (8ਵੀਂ), ਲਖਵਿੰਦਰ ਸਿੰਘ (7ਵੀਂ), ਲਵਪ੍ਰੀਤ ਸਿੰਘ (8ਵੀਂ) ਤੇ ਅਮਨਿੰਦਰ ਸਿੰਘ (6ਵੀਂ) ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਪੂਨ ਰੇਸ, ਸੈਕ ਰੇਸ, ਤਿੰਨ ਟੰਗੀ ਦੌੜ ਤੇ ਹੋਰ ਮਨੋਰੰਜਕ ਖੇਡਾਂ ‘ਚ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਮੁਖੀ ਗੁਰਜੀਤ ਕੌਰ ਤੇ ਸਟਾਫ ਨੇ ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ। ਇਸ ਮੌਕੇ ਸਕੂਲ ਮੁਖੀ ਗੁਰਜੀਤ ਕੌਰ, ਅਵਤਾਰ ਸਿੰਘ, ਪਰਗਟ ਸਿੰਘ, ਗੁਰਪਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ ਜੋਗਾ, ਹਰਮਨਦੀਪ ਕੌਰ ਅਤੇ ਸਮੂਹ ਵਿਦਿਆਰਥੀ ਮੌਜੂਦ ਸਨ।