ਸਮਾਜ ਸੇਵੀ ਸੰਸਥਾਵਾਂ ਵੱਲੋਂ ਮਨਾਇਆ ਗਿਆ ਭਾਈ ਦੂਜ ਦਾ ਤਿਉਹਾਰ

Advertisement
Spread information

ਅਸ਼ੋਕ ਵਰਮਾ/ ਬਠਿੰਡਾ, 27 ਅਕਤੂਬਰ 2022

ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਭਾਈ ਦੂਜ ਦਾ ਪਵਿੱਤਰ ਤਿਉਹਾਰ ਜਰੂਰਤਮੰਦ ਬੱਚਿਆਂ ਨੂੰ ਮਿਠਾਈ ਵੰਡ ਕੇ ਮਨਾਇਆ ਗਿਆ। ਇਸ ਮੌਕੇ ਯੂਥ ਵੀਰਾਂਗਨਾਂਏਂ ਕਰਮਜੀਤ ਕੌਰ ਦੀ ਅਗਵਾਈ ਵਿਚ ਯੂਥ ਵਲੰਟੀਅਰਾਂ ਨੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਬੱਚਿਆਂ ਨੂੰ ਭਾਈ ਦੂਜ ਦਾ ਟਿੱਕਾ ਲਗਾਇਆ ਅਤੇ ਉਨਾਂ ਨੂੰ ਮਿਠਾਈ ਦਿੱਤੀ। ਇਸ ਮੌਕੇ ਯੂਥ ਵਲੰਟੀਅਰਾਂ ਨੇ ਕਿਹਾ ਕਿ ਯੂਥ ਵਲੰਟੀਅਰਾਂ ਨੇ ਅੱਜ ਰਲ ਮਿਲ ਕੇ ਇਨਾਂ ਜਰੂਰਤਮੰਦ ਬੱਚਿਆਂ ਨਾਲ ਇਹ ਪਵਿੱਤਰ ਤਿਉਹਾਰ ਮਨਾਇਆ ਹੈ।  ਉਨਾਂ ਕਿਹਾ ਕਿ ਜਰੂਰਤਮੰਦ ਬੱਚਿਆਂ ਨਾਲ ਅੱਜ ਇਹ ਤਿਉਹਾਰ ਮਨਾ ਕੇ ਉਨਾਂ ਨੂੰ ਬਹੁਤ ਸਕੂਨ ਮਿਲਿਆ ਹੈ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੰੂ ਤਿਉਹਾਰਾਂ ਮੌਕੇ ਆਪਣੀ ਖੁਸ਼ੀ ਨੂੰ ਹੋਰ ਵਧਾਉਣ ਲਈ ਜਰੂਰਤਮੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਲੋਕ ਵੀ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾ ਸਕਣ। ਇਸ ਮੌਕੇ ਯੂਥ ਵੀਰਾਂਗਨਾਂਏਂ ਪ੍ਰਵੀਨ, ਮੀਨੂੰ, ਰਾਜ ਰਾਣੀ, ਰਾਣੀ ਕੌਰ, ਨਿਰਮਲਾ, ਬੇਬੀ, ਰੇਖਾ, ਸੰਤੋਸ਼ ਅਤੇ ਹੋਰ ਵਲੰਟੀਅਰਾਂ ਹਾਜਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!