ਜੋਨ ਪੱਧਰੀ ਐਥਲੈਟਿਕਸ ਮੀਟ ਵਿੱਚ 35 ਤੋਂ ਵੱਧ ਸਕੂਲਾਂ ਦੇ ਖਿਡਾਰੀ ਲੈਣਗੇ ਹਿੱਸਾ

Advertisement
Spread information

 ਪੀਟੀ ਨਿਊਜ਼/ ਫਾਜਿਲਕਾ 27 ਅਕਤੂਬਰ2022

ਨੁਕੇਰੀਆ ਜੋਨ ਦੀ ਐਥਲੇਟਿਕਸ ਮੀਟ ਅੱਜ ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਵਿਖੇ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋ ਗਈ, ਐਥਲੈਟਿਕਸ ਮੀਟ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਖੁਸ਼ਦਿਲ ਅਰਨੀਵਾਲਾ ਲੇਖ ਸੁਭਾਵ ਦੇ ਮੁਖ ਸੇਵਾਦਾਰ ਸੋਹਨ ਸਿੰਘ ਨੇ ਕਰਵਾਈ।

ਜੋਨ ਪ੍ਰਧਾਨ ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਖੇਡਾ ਵਤਨ ਪੰਜਾਬ ਦੀਆਂ ਵਿਚ ਵੀ ਜ਼ਿਲ੍ਹਾ ਫਾਜਿਲਕਾ ਨੇ ਵੱਡੀਆ ਮੱਲਾ ਮਾਰੀਆਂ ਹਨ ਅਤੇ ਚੱਲ ਰਹੀਆਂ ਸਕੂਲੀ ਖੇਡਾ ਵਿੱਚ ਵੀ ਫਾਜਿਲਕਾ ਦੀਆਂ ਬਹੁਤ ਸਾਰੀਆਂ ਟੀਮਾਂ ਵੱਖ-ਵੱਖ ਗਰੁੱਪਾ ਵਿਚ ਆਪਣਾ ਦਮ ਵਿਖਾਉਣੀਆਂ ਕਬੱਡੀ, ਰੱਸਾਕਸ਼ੀ, ਵੇਟਲਿਫਟਿੰਗ, ਮੁਕਾਬਿਲਿਆ ਵਿੱਚ ਫਾਜਿਲਕਾ ਲਈ ਜੋਨ ਨੁਕੇਰੀਆ ਵੱਡੀ ਭੁਮਿਕਾ ਨਿਭਾਉਂਦਾ ਹੈ ਅਤੇ ਖਿਡਾਰੀ ਰਾਸਟਰ ਪੱਧਰ ਤੱਕ ਖੇਡਦੇ ਹਨ।

ਅੱਜ ਸ਼ੁਰੂ ਹੋਈ ਐਥਲੈਟਿਕਟ ਮੀਟ ਵਿੱਚ 100 ਮੀਟਰ, 200 ਮੀਟਰ, 500 ਮੀਟਰ, 1500 ਮੀਟਰ, ਦੌੜਾ ਤੇ ਬਿਨਾਂ ਉੱਚੀ ਛਾਲ, ਲੰਬੀ ਛਾਲ, ਜੈਵਲਿੰਣ ਥਰੋ ਆਦਿ ਮੁਕਾਬਲੇ ਕਰਵਾਏ ਜਾ ਰਹੇ ਹਨ,ਮੁਕਾਬੇ ਕਾਫੀ ਤਕੜੇ ਅਤੇ ਰੋਚਕ ਹੋਣਗੇ। 35 ਸਕੂਲਾਂ ਤੋਂ 400 ਤੋਂ ਵੱਧ ਖਿਡਾਰੀ ਵੱਖੋ-ਵੱਖ ਇਵੈਟ ਵਿਚ ਭਾਗ ਲੇ ਰਹੇ ਹਨ।

ਸਕੂਲ ਪ੍ਰਿੰਸੀਪਲ ਨੀਤੀ ਸਿੰਘ ਨੇ ਮਹਿਮਾਨਾ ਅਤੇ ਖਿਡਾਰੀਆਂ ਦਾ ਸਵਾਗਤ ਕਰਦਿਆ ਕਿਹਾ ਕਿ ਇਹ ਸਾਡੇ ਸਕੂਲ ਲਈ ਮਾਨ ਵਾਲੀ ਗੱਲ ਹੈ ਅਤੇ ਅਸੀ ਸਾਰੇ ਮੁਕਾਬਲੇ ਬੜੀ ਪਾਰਦਰਸਤਾ ਨਾਲ ਕਰਵਾਵਾਂਗੇ। ਜੋਨ ਸਕੱਤਰ ਸਹਿਜਪਾਲ ਸਿੰਘ ਅਤੇ ਜਿਲ੍ਹਾ ਸਕੱਤਰ ਰਾਜਿੰਦਰ ਰਿੰਕੂ ਨੇ ਵੀ ਖਿਡਾਰੀਆ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਤਾਕੀਦ ਕੀਤੀ ਖਿਡਾਰੀਆਂ ਦੇ ਮਨੋਰੰਜਨ ਲਈ ਰੰਗਾਰੰਗ ਪ੍ਰੋਗਰਾਮ ਪੇਜ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿਚ ਸਰੀਰਕ ਸਿੱਖਿਆ ਅਧਿਆਪਕ ਸਕੂਲ ਸਟਾਫ ਅਤੇ ਆਸ-ਪਾਸ ਦੇ ਪਿੰਡਾਂ ਤੋਂ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਹਾਜਰ ਸਨ।

Advertisement
Advertisement
Advertisement
Advertisement
error: Content is protected !!