ਮਹਿੰਗਾ ਪੈ ਗਿਆ, ਗਲੀ ਚੋਂ ,ਪਾਸ ਬਿਨਾਂ ਲੰਘਣਾ,,,,

Advertisement
Spread information

ਮੁਖਬਰੀ ਤੇ ਕਾਰ ਸਵਾਰ 2 ਜਣਿਆਂ ਉੱਪਰ ਕੇਸ ਦਰਜ਼ 


ਹਰਿੰਦਰ ਨਿੱਕਾ ਬਰਨਾਲਾ 11 ਮਈ 2020

ਬਿਨਾਂ ਕਰਫਿਊ ਪਾਸ ਗਲੀਆਂ ਚ, ਘੁੰਮਣਾ ਸਵਿਫਟ ਕਾਰ ਵਿੱਚ ਸਵਾਰ 2 ਨੌਜਵਾਨਾਂ ਨੂੰ ਮਹਿੰਗਾ ਪੈ ਗਿਆ। ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਕਾਰ ਸਵਾਰ ਦੋ ਨੌਜਵਾਨਾਂ ਦੇ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਸਿਟੀ 2 ਬਰਨਾਲਾ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਜਸਪ੍ਰੀਤ ਸਿੰਘ ਉਰਫ ਰਿੰਕੀ ਅਤੇ ਅਜਾਦ ਕੁਮਾਰ ਦੋਵੇਂ ਵਾਸੀ ਬਰਨਾਲਾ ਬਿਨਾਂ ਕਰਫਿਊ ਪਾਸ ਤੋਂ ਆਪਣੀ ਕਾਰ ਨੰਬਰੀ ਪੀਬੀ 19 ਐਸ- 9339 ਰੰਗ ਚਿੱਟਾ ਸਵਿਫਟ ਪਰ ਸਵਾਰ ਹੋ ਕੇ ਸਵੇਰ ਤੋਂ ਗਲੀਆਂ ਚ, ਘੁੰਮ ਰਹੇ ਹਨ। ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਕਰਕੇ ਦੋਵੇਂ ਦੋਸ਼ੀਆਂ ਦੇ ਖਿਲਾਫ ਜਿਲ੍ਹਾ ਮਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਜੁਰਮ ਚ, ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਪੰਜਾਬ ਪੁਲਿਸ ਸ਼ਰਾਬ, ਭੁੱਕੀ, ਅਫੀਮ, ਡਰੱਗ ਤਸਕਰਾਂ ਅਤੇ ਡਾਕੇ ਦੀ ਯੋਜਨਾ ਬਣਾਉਣ ਆਦਿ ਸੰਗੀਨ ਜੁਰਮਾਂ ਤਹਿਤ ਤਾਂ ਦੋਸ਼ੀਆਂ ਦੇ ਖਿਲਾਫ  ਅਕਸਰ ਹੀ ਮੁਖਬਰੀ ਦੇ ਅਧਾਰ ਤੇ ਕੇਸ ਦਰਜ਼ ਕਰਦੀ ਆ ਰਹੀ ਹੈ। ਪਰੰਤੂ ਲੌਕਡਾਉਨ ਦੇ ਹੁਣ ਤੱਕ ਦੇ ਇਤਿਹਾਸ ਚ, ਪਹਿਲੀ ਵਾਰ ਹੀ ਬਿਨਾਂ ਕਰਫਿਊ ਪਾਸ ਦੇ ਲੰਘਣ ਵਾਲਿਆਂ ਖਿਲਾਫ ਵੀ ਮੁਖਬਰੀ ਦੇ ਅਧਾਰ ਤੇ ਕੇਸ ਦਰਜ਼ ਕਰਕੇ ਪੁਲਿਸ ਨੇ ਨਵਾਂ ਇਤਿਹਾਸ ਸਿਰਜ਼ ਦਿੱਤਾ ਹੈ।

Advertisement
Advertisement
Advertisement
Advertisement
error: Content is protected !!