Skip to content
- Home
- ਸਮਾਜਿਕ ਸੰਸਥਾਵਾਂ ਵੱਲੋਂ ‘ਮਦਰਜ਼ ਡੇ’ ਦੇ ਮੌਕੇ ਮਾਵਾਂ ਦਾ ਸਨਮਾਨ
Advertisement
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ,ਪ੍ਰਮਾਤਮਾ ਤੋਂ ਅੱਗੇ ਮਾਂ ਦਾ ਹੀ ਰੁਤਬਾ ਹੁੰਦੈ,,
ਅਸ਼ੋਕ ਵਰਮਾ ਮਾਨਸਾ, 10 ਮਈ 2020
ਮਾਨਸਾ ਪੁਲਿਸ ਅਤੇ ਜਿਲ੍ਹੇ ਦੀਆਂ ਸਮਾਜਿਕ ਸੰਸਥਾਵਾਂ ਵੱਲੋਂ ਅੱਜ ‘ਮਦਰਜ਼ ਡੇ’ ਦੇ ਮੋਕੇ ‘ਤੇ ਪੁਲਿਸ ਵਿਭਾਗ ਵਿੱਚ ਕੰਮ ਕਰਦੀਆਂ ਮਾਵਾਂ, ਨਰਸਾਂ, ਵੀ.ਪੀ.ਓਜ ਅਤੇ ਪੁਲਿਸ ਵਿਭਾਗ ਦੇ ਸ਼ਹੀਦਾਂ ਦੀਆਂ ਮਾਵਾਂ ਦਾ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਤੋਂ ਅੱਗੇ ਮਾਂ ਦਾ ਹੀ ਰੁਤਬਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਹਮੇਸ਼ ਉਨ੍ਹਾਂ ਬਹਾਦਰ ਮਾਵਾਂ ਨੂੰ ਯਾਦ ਕਰਦਾ ਰਹੇਗਾ, ਜਿੰਨ੍ਹਾਂ ਨੇ ਅੱਤਵਾਦ ਦੇ ਦਿਨਾਂ ਵਿੱਚ ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਹੁਣ ਕੋਵਿਡ19 ਜਿਹੀ ਮਹਾਂਮਾਰੀ ਦੇ ਖਤਰੇ ਦਰਮਿਆਨ ਵੀ ਆਪਣੀ ਸੰਤਾਨ ਦੀਆਂ ਜਾਨਾਂ ਖਤਰੇ ਵਿੱਚ ਪਾਉਣ ਤੋਂ ਬਿਲਕੁਲ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਪੁਲਿਸ ਅਜਿਹੀਆਂ ਕੰਮਕਾਜੀ ਮਾਵਾਂ, ਨਰਸਾਂ ਅਤੇ ਪੁਲਿਸ ਵਿਭਾਗ ਵਿੱਚ ਕੰਮ ਕਰਦੀਆਂ ਮਾਵਾਂ ਜਿੰਨ੍ਹਾਂ ਦੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਹਨ, ਨੂੰ ਸਲੂਟ ਕਰਦੀ ਹੈ।ਉਨ੍ਹਾਂ ਕਿਹਾ ਕਿ ਮਾਤਾਵਾਂ ਨੂੰ ਉਨ੍ਹਾਂ ਦੀ ਮਮਤਾ ਪ੍ਰਤੀ ਸਨਮਾਨ ਕਰਨ ਦਾ ਦਿਨ ‘ਮਦਰਜ ਡੇ’ ਨਿਰਧਾਰਤ ਕੀਤਾ ਗਿਆ ਹੈ। ਜਿਲ੍ਹਾ ਪੁਲਿਸ ਮਾਨਸਾ ਅਜਿਹੀਆਂ ਸਮੂਹ ਮਾਵਾਂ ਲਈ ਸਨਮਾਨ ਅਰਪਿਤ ਕਰਦੀ ਹੈ ਜੋ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਪ੍ਰਤੀ ਆਏ ਸੱਦੇ ਨੂੰ ਜਿਆਦਾ ਪਹਿਲ ਦਿੰਦੀਆਂ ਹਨ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਇਹ ਵੀ ਕਿਹਾ ਕਿ ਇਹ ਸਾਡੀ ਗੰਭੀਰ ਭੁੱਲ ਹੋਵੇਗੀ ਜੇਕਰ ਅਸੀਂ ਇਸ ਮਮਤਾ ਭਰੇ ਦਿਨ ਮੌਕੇ ਉਨ੍ਹਾਂ ਮਾਵਾਂ ਨੂੰ ਯਾਦ ਨਾ ਕਰੀਏ ਜਿੰਨ੍ਹਾਂ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ।
ਇਸ ਮੌਕੇ ਮਾਨਸਾ ਜਿਲ੍ਹੇ ਦੀਆਂ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ‘ਚ ਬੁਢਲਾਡਾ ਤੋਂ ਕੁਲਵੰਤ ਰਾਏ ਸਿੰਗਲਾ (ਸੀਨੀਅਰ ਕਾਂਗਰਸੀ ਨੇਤਾ) ਅਤੇ ਵਿਕਾਸ ਮਿੱਤਲ ਪ੍ਰਧਾਨ ਨਗਰ ਕੌਂਸਲ ਬੁਢਲਾਡਾ, ਮਾਨਸਾ ਤੋਂ ਈਕੋ ਵੀਲਰਜ਼ ਸਾਇਕਲ ਗਰੁੱਪ ਦੇ ਬਲਵਿੰਦਰ ਸਿੰਘ ਕਾਕਾ, ਸੰਵਿਧਾਨ ਬਚਾਓ ਮੰਚ ਦੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਸਰਦੂਲਗੜ੍ਹ ਤੋਂ ਪੈਸਟੀਸਾਈਡਜ ਐਸੋਸੀਏਸ਼ਨ ਦੇ ਕਮਲ ਕੁਮਾਰ ਨੇ ਜਿੰਮੇਵਾਰੀ ਅਤੇ ਸਨਮਾਨ ਦਾ ਪ੍ਰਗਟਾਵਾ ਕਰਦਿਆਂ ਸਮੂਹ ਮਾਤਾਵਾਂ ਖਾਸ ਤੌਰ ਤੇ ਮੌਜੂਦਾ ਪ੍ਰਤੀਕੂਲ ਸਮੇਂ ਦੌਰਾਨ ਆਪਣੇ ਬੱਚਿਆਂ ਦੀਆਂ ਜਾਨਾਂ ਜੋਖਿਮ ਵਿੱਚ ਪਾਉਣ ਵਾਲੇ ਪੁਲਿਸ ਮੁਲਾਜਮਾਂ ਵਿਸ਼ੇਸ਼ ਕਰ ਵੀਪੀਓਜ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਐਸਐਸਪੀ ਵੱਲੋਂ ਧੰਨਵਾਦ
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਇੰਨ੍ਹਾਂ ਸਮਾਜਿਕ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਸੰਸਥਾਵਾਂ ਦਾ ਇਹ ਉੱਦਮ ਬਹੁਤ ਹੀ ਸਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਅੱਜ ਪੰੰਜਾਬ ਪੁਲਿਸ ਦੇ 5 ਸ਼ਹੀਦਾਂ ਦੀਆਂ ਮਾਵਾਂ ਸਨਮਾਨਿਤ ਕੀਤੀਆਂ ਹਨ ਜਦੋਂਕਿ ਸੰਕਟ ‘ਚ ਕੰਮ ਕ+ਨ ਵਾਲੀਆਂ 57 ਮਹਿਲਾ ਪੁਲਿਸ ਕਰਮਚਾਰਨ ਮਾਵਾਂ ,5 ਨਰਸ ਮਾਵਾਂ ਅਤੇ 34 ਵੀ.ਪੀ.ਓਜ ਦੀਆ ਮਾਵਾਂ ਜੋ ਡਿਊਟੀ ਪ੍ਰਤੀ ਸਮਰਪਿਤ ਹੁੰਦੇ ਹੋਏ ਆਪਣੇ ਬੱਚਿਆਂ ਤੇ ਪ੍ਰੀਵਾਰ ਨੂੰ ਵੀ ਅਣਡਿੱਠ ਕਰਕੇ ਡਿਊਟੀ ਨੂੰ ਪਹਿਲ ਦਿੰਦੀਆ ਹਨ, ਦਾ ਸਨਮਾਨ ਕਰਕੇ ਮਾਣ ਵਧਾਇਆ ਹੈ।
Advertisement
Advertisement
Advertisement
Advertisement
Advertisement
error: Content is protected !!