Skip to content
- Home
- ਗੱਡੀ ਚੱਲਣ ਤੇ ਅੰਦਰੋਂ ਅਵਾਜਾਂ ਆਈਆਂ-ਥੈਂਕ ਯੂ ਭਈਆ,,
Advertisement
ਦੂਜੀ ’ਸ਼੍ਰਮਿਕ ਐਕਸਪ੍ਰੈਸ’ 1188 ਪ੍ਰਵਾਸੀ ਕਾਮੇ ਲੈ ਕੇ ਰਵਾਨਾ
ਅਸ਼ੋਕ ਵਰਮਾ ਬਠਿੰਡਾ 10 ਮਈ 2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਕਾਮਿਆਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਘਰ ਭੇਜਣ ਦੀ ਕੀਤੀ ਜਾ ਰਹੀ ਵਿਵਸਥਾ ਦੀ ਲੜੀ ਤਹਿਤ ਅੱਜ ਸਾਮ ਬਠਿੰਡਾ ਤੋਂ ਦੂਜੀ ’ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਝਾਰਖੰਡ ਲਈ ਰਵਾਨਾ ਹੋਈ। ਇਹ ਗੱਡੀ ਨੰਬਰ 04518 ਝਾਰਖੰਡ ਰਾਜ ਦੇ ਡਾਲਟੇਨ ਗੰਜ ਸਟੇਸ਼ਨ ਤੱਕ ਜਾਵੇਗੀ। ਇਸ ਵਿਚ ਬਠਿੰਡਾ ਅਤੇ ਮਾਲਵੇ ਦੇ ਹੋਰ ਜਿਲਿ੍ਹਆਂ ਨਾਲ ਸਬੰਧਤ 1188 ਪ੍ਰਵਾਸੀ ਕਾਮੇ ਆਪਣੇ ਘਰਾਂ ਨੂੰ ਪਰਤੇ। ਜਦੋਂ ਇਸ ਗੱਡੀ ਨੂੰ ਗਾਰਡ ਨੇ ਝੰਡੀ ਦੇ ਕੇ ਰਵਾਨਾ ਕੀਤਾ ਤਾਂ ਗੱਡੀ ਵਿਚ ਸਵਾਰ ਕਾਮਿਆਂ ਨੇ ਹੱਥ ਹਿਲਾਂ ਕੇ ਪੰਜਾਬ ਸਰਕਾਰ ਦੇ ਅਮਲੇ ਦਾ ਘਰ ਭੇਜਣ ਲਈ ਉੱਤਮ ਵਿਵਸਥਾ ਕਰਨ ਲਈ ਧੰਨਵਾਦ ਕੀਤਾ ਅਤੇ ਅੰਦਰੋਂ ਅਵਾਜਾਂ ਆਈਆਂ-‘ ਥੈਂਕ ਯੂ ਭਈਆ’।
ਇਸ ਗੱਡੀ ਦੇ ਯਾਤਰੀਆਂ ਦਾ ਕਿਰਾਇਆ ਅਦਾ ਕਰਨ ਲਈ ਪੰਜਾਬ ਸਰਕਾਰ ਨੇ 7.12 ਲੱਖ ਰੁਪਏ ਖਰਚ ਕੀਤੇ ਹਨ। ਸਟੇਸ਼ਨ ਤੇ ਸਾਰੇ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇੱਥੇ ਜਿਲ੍ਹਾ ਪ੍ਰਸਾਸਨ ਵੱਲੋਂ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਦੀ ਅਗਵਾਈ ਵਿਚ ਸਭ ਦੇ ਸਹਿਯੋਗ ਨਾਲ ਇੰਨ੍ਹਾਂ ਨੂੰ ਲੰਗਰ ਵੀ ਮੁਹਈਆ ਕਰਵਾਇਆ ਗਿਆ ਅਤੇ ਪੀਣ ਦਾ ਪਾਣੀ ਦੀਆਂ ਬੋਤਲਾਂ ਵੀ ਦਿੱਤੀਆਂ ਗਈਆਂ ਹਨ ਤਾਂ ਜ਼ੋ ਰਾਸਤੇ ਵਿਚ ਇੰਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।
ਝਾਰਖੰਡ ਲਈ ਆਪਣੇ ਘਰਾਂ ਲਈ ਪਰਤ ਰਹੇ ਇੰਨ੍ਹਾਂ ਕਾਮਿਆਂ ਨੇ ਇਸ ਮੌਕੇ ਮੁਫਤ ਸਫਰ, ਖਾਣ ਪੀਣ ਦੀ ਵਿਵਸਥਾ ਅਤੇ ਵੱਖ ਵੱਖ ਜਿਲਿ੍ਹਆਂ ਤੋਂ ਬਠਿੰਡਾ ਸਟੇਸ਼ਨ ਤੱਕ ਸਰਕਾਰੀ ਬੱਸਾਂ ਰਾਹੀਂ ਮੁਫਤ ਲੈ ਕੇ ਆਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਗੱਡੀ ਵਿਚ ਪ੍ਰਵਾਸੀ ਕਾਮਿਆਂ ਨੂੰ ਸਵਾਰ ਕਰਨ ਤੋਂ ਪਹਿਲਾਂ ਗੱਡੀ ਸੈਨੇਟਾਈਜ ਕੀਤੀ ਗਈ ਅਤੇ ਯਾਤਰੀਆਂ ਦਾ ਮੈਡੀਕਲ ਟੈਸਟ ਵੀ ਕਰਵਾ ਕੇ ਭੇਜਿਆ ਗਿਆ ਹੈ।
Advertisement
Advertisement
Advertisement
Advertisement
Advertisement
error: Content is protected !!