ਲੁਟੇਰਿਆਂ ਨੇ ਵਿਰੋਧ ਕਰਨ ਤੇ ਕੀਤਾ ਜਾਨਲੇਵਾ ਹਮਲਾ, ਲੁਟੇਰੇ ਫਰਾਰ
ਰਿਚਾ ਨਾਗਪਾਲ , ਪਟਿਆਲਾ 9 ਜੁਲਾਈ 2022
ਰੀਤ ਪਲਾਜਾ ਕਨੀਕਾ ਗਾਰਡਨ ਰਾਜਪੁਰਾ ਦੇ ਸ਼ੋਅ ਰੂਮ ‘ਚੋਂ ਬਾਹਰ ਨਿੱਕਲ ਰਹੇ ਇੱਕ ਮਾਰਕੀਟਿੰਗ ਵਾਲੇ ਤੋਂ ਘਾਤ ਲਾ ਕੇ ਖੜ੍ਹੇ ਦੋ ਲੁਟੇਰਿਆਂ ਨੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ਤੇ ਲੁਟੇਰਿਆਂ ਨੇ ਆਪਣੇ ਹੱਥ ਵਿੱਚ ਫੜ੍ਹੇ ਦਾਤਰ ਨਾਲ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਲੁਟੇਰੇ ਨਗਦੀ ਸਣੇ ਬੈਗ ਖੋਹ ਕੇ ਫਰਾਰ ਹੋ ਗਏ। ਜਖਮੀ ਨੂੰ ਤੁਰੰਤ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਨੂੰ ਦਿੱਤੇ ਬਿਆਨ ‘ਚ ਰਵਿੰਦਰ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਮਕਾਨ ਨੰ. 599/2 ਗਲੀ ਨੰ. 9 ਜਨਪੁਰੀ ਨੇੜੇ ਚੀਮਾ ਚੋਂਕ ਲੁਧਿਆਣਾ ਨੇ ਦੱਸਿਆ ਕਿ ਉਹ 7 ਜੁਲਾਈ ਨੂੰ ਆਪਣੇ ਦੋਸਤ ਮਨੀ ਵਰਮਾ ਸਮੇਤ ਲੁਧਿਆਣਾ ਤੋਂ ਮਾਰਕੀਟਿੰਗ ਕਰਨ ਆਇਆ, ਤੇ ਰੀਤ ਪਲਾਜਾ ਕਨੀਕਾ ਗਾਰਡਨ ਰਾਜਪੁਰਾ ਦੇ ਸ਼ੋਰੂਮ ਅੰਦਰ ਗਿਆ ਸੀ । ਜਦੋਂ ਸਮਾਂ ਕਰੀਬ 8.40 ਰਾਤ ਉਹ ਸ਼ੋਅ ਰੂਮ ‘ਚੋਂ ਬਾਹਰ ਆਇਆ ਤਾਂ 2 ਅਣਪਛਾਤੇ ਵਿਅਕਤੀ, ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰ ਫੜ੍ਹਿਆ ਹੋਇਆ ਸੀ,। ਉਨਾਂ ਨੇ ਮੁਦਈ ਪਾਸੋਂ ਬੈਗ ਖੋਹਣ ਦੀ ਕੋਸਿ਼ਸ਼ ਕੀਤੀ, ਜਦੋਂ ਮੁਦਈ ਨੇ ਬੈਗ ਖੋਹਣ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਵਿੱਚੋਂ ਇੱਕ ਨੇ ਆਪਣੇ ਹੱਥ ਵਿੱਚ ਫੜ੍ਹਿਆ ਦਾਤਰ ਮੁਦਈ ਦੇ ਸੱਜੇ ਹੱਥ ਦੇ ਗੁੱਟ ਪਰ ਮਾਰਿਆ ਅਤੇ ਦੂਜੇ ਨੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਮੁਦਈ ਦੇ ਸਿਰ ਤੇ ਵਾਰ ਕੀਤਾ ਅਤੇ ਦੋਵੇਂ ਲੁਟੇਰੇ ਬੈਗ ਖੋਹ ਕੇ ਫਰਾਰ ਹੋ ਗਏ। ਰਵਿੰਦਰ ਨੇ ਦੱਸਿਆ ਕਿ ਬੈਗ ਵਿੱਚ 12 ਹਜਾਰ ਰੁਪਏ ਕੈਸ਼ , ਚੈਕ ਅਤੇ ਅਧਾਰ ਕਾਰਡ ਵਗੈਰਾ ਸੀ । ਜਖਮੀ ਹਾਲਤ ਵਿੱਚ ਮੁਦਈ ਨੂੰ ਏ.ਪੀ. ਜੈਨ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਰਵਿੰਦਰ ਕੁਮਾਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, 2 ਅਣਪਛਾਤਿਆਂ ਖਿਲਾਫ ਥਾਣਾ ਸਿਟੀ ਰਾਜਪੁਰਾ ‘ਚ FIR No. 153 DTD 08-07-22 U/S 307,379-B, 323,324,34 IPC ਦਰਜ ਕਰਕੇ, ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ, ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।