ਪਾਵਰਕੌਮ ਦੇ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਾਂ ਨੇ ਦਿੱਤਾ ਧਰਨਾ

Advertisement
Spread information

ਐਲਾਨ- ਮੰਗਾਂ ਨਾਂ ਮੰਨਣ ਦੀ ਸੂਰਤ ਵਿੱਚ 13 ਜੁਲਾਈ ਨੂੰ ਮੁੱਖ ਦਫਤਰ ਪਟਿਆਲਾ ਵਿਖੇ ਦਿੱਤਾ ਜਾਵੇਗਾ ਧਰਨਾ-ਪਿਆਰਾ ਲਾਲ


 ਹਰਿੰਦਰ ਨਿੱਕਾ , ਬਰਨਾਲਾ 5 ਜੁਲਾਈ 2022 

ਪਾਵਰਕੌਮ ਦੇ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸੰਘਰਸ਼ ਦੇ ਦੂਜੇ ਪੜਾਅ ਵਜੋਂ ਮਹਿੰਦਰ ਸਿੰਘ ਕਾਲਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ । ਇਸ ਧਰਨੇ ਵਿੱਚ ਦੋਵੇਂ ਮੰਡਲਾਂ  ਵਿੱਚੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਭਾਗ ਲਿਆ। ਇਸ ਧਰਨੇ  ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਪਿਆਰਾ ਲਾਲ, ਸਿੰਦਰ ਧੌਲਾ, ਪਿਆਰਾ ਲਾਲ, ਰਣਜੀਤ ਸਿੰਘ ਜੋਧਪੁਰ, ਮਹਿੰਦਰ ਸਿੰਘ ਕਾਲਾ, ਸੁਖਜੰਟ ਸਿੰਘ, ਹਰਨੇਕ ਸਿੰਘ ਸੰਘੇੜਾ, ਜੋਗਿੰਦਰ ਪਾਲ ਸ਼ਰਮਾਂ, ਮੇਲਾ ਸਿੰਘ ਕੱਟੂ, ਜਗਦੀਸ਼ ਸਿੰਘ, ਬਹਾਦਰ ਸਿੰਘ ਸੰਘੇੜਾ, ਗੁਰਚਰਨ ਸਿੰਘ ਆਦਿ ਬੁਲਾਰਿਆਂ ਨੇ ਪਾਵਰਕੌਮ ਦੀ ਮਨੇਜਮੈਂਟ ਦੇ ਪੈਨਸ਼ਨਰਜ਼ ਵਿਰੋਧੀ ਘਟੀਆ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। 25  ਮਈ ਨੂੰ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਕੀਤੀ ਗਈ ਮੀਟਿੰਗ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਗਈ। ਪਾਵਰਕੌਮ ਦੀ ਮਨੇਜਮੈਂਟ ਵੱਲੋਂ ਪੈਨਸ਼ਨਰਜ਼ ਐਸੋਸੀਏਸ਼ਨ ਨਾਲ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ। ਅਜਿਹੀ ਹਾਲਤ ਵਿੱਚ ਪਾਵਰਕੌਮ ਦੇ ਪੈਨਸ਼ਨਰਜ਼ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਕਿਹਾ ਕਿ ਵਿੱਚ ਸੰਘਰਸ਼ ਦੇ ਅਗਲੇ ਪੜਾਅ ਵਜੋਂ 13 ਜੁਲਾਈ ਨੂੰ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ਾਲ ਸੂਬਾਈ ਧਰਨਾ ਪਰਦਰਸ਼ਨ ਕੀਤਾ ਜਾਵੇਗਾ।
      ਇਸ ਸੂਬਾਈ ਧਰਨੇ ਪਰਦਰਸ਼ਨ ਵਿੱਚ ਸਮੂਹ ਪੈਨਸ਼ਨਰਜ਼ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ।ਬੁਲਾਰਿਆਂ ਨੇ ਮੰਗਾਂ ਬਾਰੇ ਚਰਚਾ ਕਰਦਿਆਂ ਪੈਨਸ਼ਨਰਜ਼ ਲਈ ਬਿਜਲੀ ਯੂਨਿਟਾਂ ਦੀ ਰਿਆਇਤ, ਮੈਡੀਕਲ ਕੈਸ਼ਲੈੱਸ ਸਕੀਮ ਲਾਗੂ ਕਰਨ, 23 ਸਾਲਾ  ਪਰਮੋਸ਼ਨਲ ਲਾਭ ਸਮੂਹ ਪੈਨਸ਼ਨਰਜ਼ ਲਈ ਬਿਨੵਾਂ ਸ਼ਰਤ ਲਾਗੂ ਕਰਨ, ਰਿਟਾਇਰ ਹੋਏ ਸਮੂਹ ਪੈਨਸ਼ਨਰਜ਼ ਨੂੰ 2.59 ਦੇ ਵਾਧੇ ਵਾਲਾ ਫੈਕਟਰ ਦੇਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਮੈਡੀਕਲ ਭੱਤਾ 2000 ਰੁ ਪੑਤੀ ਮਹੀਨਾ ਦੇਣ ਅਦਿ ਮੰਗਾਂ ਮੰਨੇ ਜਾਣ ਦੀ ਪਾਵਰਕੌਮ ਦੀ ਮਨੇਜਮੈਂਟ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਗਈ।
   ਪਾਸ ਕੀਤੇ ਮਤਿਆਂ ਰਾਹੀਂ ਮੋਦੀ ਹਕੂਮਤ ਦੀ ਘੱਟ ਗਿਣਤੀ ਮੁਸਲਿਮ ਤਬਕੇ ਖਿਲਾਫ਼ ਚਲਾਈ ਜਾ ਰਹੀ ਬੁਲਡੋਜ਼ਰ ਮੁਹਿੰਮ, ਨੌਜਵਾਨਾਂ ਨਾਲ ਧੋਖੇ ਭਰੀ ਖੇਡ ਖੇਡਦਿਆਂ ਨਵੀਂ ਚਾਰ ਸਾਲਾਂ ਲਈ ਠੇਕੇਦਾਰੀ ਭਰਤੀ ਰਾਹੀਂ ‘ਅਗਨੀਪਥ’ ਮੁਹਿੰਮ, ਲੋਕਤਾ ਦਾ ਆਵਾਜ਼ ਬਨਣ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਨਾਉਣ ਦੀ ਨਿਖੇਧੀ ਕੀਤੀ ਗਈ। ਫੌਜ ਸਮੇਤ ਸਰਕਾਰੀ ਅਦਾਰਿਆਂ ਵਿੱਚ ਖਾਲੀ ਪਈਆਂ ਲੱਖਾਂ ਅਸਾਮੀਆਂ ਰੈਗੂਲਰ ਅਧਾਰ ਤੇ ਭਰਨ ਦੀ ਮੰਗ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿੱਚ ਸੌਂਪਣ ਦੀ ਸਖਤ ਨਿਖੇਧੀ ਕਰਦਿਆਂ ਅਜਿਹੀਆਂ ਸਾਜਿਸ਼ ਭਰੀਆਂ ਖੇਡਾਂ ਬੰਦ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਇਸ ਸਮੇਂ ਸਦਾ ਲਈ ਵਿਛੜ ਗਏ ਸਾਥੀਆਂ ਗੁਰਮੇਲ ਸਿੰਘ ਜੋਧਪੁਰ, ਗੁਰਮੇਲ ਸਿ੫ ਮੀ.ਰੀ, ਹਰਜਿੰਦਰ ਸਿੰਘ ਏਏਈ, ਬਲਵੀਰ ਕੌਰ, ਨਗਿੰਦਰ ਪਾਲ ਢਿੱਲਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
Advertisement
Advertisement
Advertisement
Advertisement
Advertisement
error: Content is protected !!