ਬਿੱਟੂ ਜਲਾਲਬਾਦੀ , ਫਾਜਿਲਕਾ 5 ਜੁਲਾਈ 2022
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਤਹਿਤ ਡਾ. ਹਿਮਾਂਸੂ ਅਗਰਵਾਲ ਡਿਪਟੀ ਕਮਿਸ਼ਨਰ, ਫਾਜਿਲਕਾ, ਮਾਨਯੋਗ ਸ੍ਰੀ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ(ਵਿ), ਫਾਜਿਲਕਾ ਅਤੇ ਸ. ਪਿਆਰ ਸਿੰਘ ਖਾਲਸਾ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਫਾਜਿਲਕਾ ਦੇ ਸਹਿਯੋਗ ਸਦਕਾ ਅੱਜ 05 ਜੁਲਾਈ 2022 ਨੂੰ ਗਰਾਮ ਪੰਚਾਇਤ ਸਪਾਂਵਾਲੀ ਬਲਾਕ ਖੂਈਆਂ ਸਰਵਰ ਨੂੰ 27 ਕਨਾਲ 2 ਮਰਲੇ ਦਾ ਨਜਾਇਜ ਕਬਜਾ ਸ਼੍ਰੀ ਜਸਵੰਤ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਖੂਈਆਂ ਸਰਵਰ ਅਤੇ ਸ੍ਰੀ ਅਵਿਨਾਸ਼ ਚੰਦਰ, ਨਾਇਬ ਤਹਿਸੀਲਦਾਰ, ਖੂਈਆਂ ਸਰਵਰ, ਐਸ.ਐਚ.ਓ ਮੈਡਮ ਇੰਦਰਜੀਤ ਕੌਰ ਪੁਲਿਸ ਫੋਰਸ ਸਮੇਤ ਕਾਬਜਕਾਰ ਤੋਂ ਛੁਡਵਾਕੇ ਗਰਾਮ ਪੰਚਾਇਤ ਨੂੰ ਦਵਾਇਆ ਗਿਆ।
ਇਸ ਕਾਰਵਾਈ ਸਮੇਂ ਨਰਸਰੀ ਅਤੇ ਕਿੰਨੂਆਂ ਦੇ ਬਾਗ ਦੀ ਕਾਸ਼ਤ ਕੀਤੀ ਹੋਈ ਸੀ ਜਿਸ ਨੂੰ ਖੜੀ ਫਸਲ ਦਾ ਕਬਜਾ ਨਜਾਇਜ ਕਾਬਜਕਾਰ ਤੋਂ ਛੁਡਵਾਕੇ ਗਰਾਮ ਪੰਚਾਇਤ ਸਪਾਂਵਾਲੀ ਨੂੰ ਦਿੱਤਾ ਗਿਆ । ਇਸ ਕੇਸ ਦਾ ਫੈਸਲਾ ਮਿਤੀ 04 ਨਵੰਬਰ 2020 ਹੋਇਆ ਸੀ ਅਤੇ ਪਹਿਲੇ ਦਖ਼ਲ ਵਰੰਟ 29 ਅਪ੍ਰੈਲ 2022 ਨੂੰ ਜਾਰੀ ਕੀਤੇ ਗਏ ਸਨ । ਇਹ ਪਹਿਲੇ ਦਖ਼ਲ ਵਰੰਟ ਤੇ ਕਾਰਵਾਈ ਮੁਕੰਮਲ ਕਰ ਲਈ ਗਈ। ਇਸ ਮੌਕੇ ਤੇ ਪੰਚਾਇਤ, ਸਰਪੰਚ ਸ਼੍ਰੀ ਬਲਰਾਮ, ਪਿੰਡ ਵਾਸੀਆਨ ਅਤੇ ਸ਼੍ਰੀ ਹਰਮੀਤ ਸਿੰਘ ਪੰਚਾਇਤ ਅਫਸਰ, ਸ੍ਰੀ ਰਣਜੀਤ ਸਿੰਘ, ਸੰਮਤੀ ਪਟਵਾਰੀ ਅਤੇ ਸ਼੍ਰੀ ਲਾਲ ਬਹਾਦਰ ਸਿੰਘ, ਪੰਚਾਇਤ ਸਕੱਤਰ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਜੈ ਕੰਬੋਜ, ਚਰਨਜੀਤ ਸਰਾਂ, ਸੰਦੀਪ ਨੋਖਵਾਲ, ਲਵਪ੍ਰੀਤ ਸਿੰਘ ਦੌਲਤਪੁਰਾ ਅਤੇ ਜੋਗਿੰਦਰ ਚੂਹਰਾ ਮੌਜੂਦ ਸਨ ।