ਉਦੈਪੁਰ ਵਿੱਚ ਹੋਏ ਕਤਲ ਦੇ ਰੋਸ ਵਜੋਂ ਸਾਰੇ ਸੰਗਠਨਾਂ ਦਾ ਸਾਂਝਾ ਫ਼ੈਸਲਾ
ਮਨੁੱਖਤਾ ਦਾ ਕਤਲ ਕਰ ਜਿਹਾਦੀਆਂ ਵੱਲੋਂ ਸਨਾਤਨ ਸਮਾਜ ਨੂੰ ਡਰਾਉਣ ਦੀ ਕੋਸ਼ਿਸ਼: ਸੁਖਪਾਲ ਸਰਾਂ
ਅਸ਼ੋਕ ਵਰਮਾ , ਬਠਿੰਡਾ 2 ਜੁਲਾਈ 2022
ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹੋਏ ਜਿਹਾਦੀ ਸੋਚ ਦੇ ਲੋਕਾਂ ਵੱਲੋਂ ਹਿੰਦੂ ਸਮਾਜ ਨੂੰ ਡਰਾਉਣ ਦੇ ਇਰਾਦੇ ਨਾਲ ਰਾਜਸਥਾਨ ਦੇ ਉਦੈਪੁਰ ਵਿੱਚ ਸ਼ਰ੍ਹੇਆਮ ਗਲਾ ਕੱਟ ਕੇ ਵੀਡੀਓ ਵਾਇਰਲ ਕਰਕੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕਰਨ ਅਤੇ ਤਾਲਿਬਾਨ ਸੋਚ ਨੂੰ ਉਜਾਗਰ ਕਰਦੇ ਹੋਏ ਡਰ ਬਣਾਉਣ ਦੀ ਸਥਿਤੀ ਪੈਦਾ ਕੀਤੀ ਗਈ। ਜਿਸ ਦੇ ਰੋਸ ਵਜੋਂ ਬਠਿੰਡਾ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਅਤੇ ਵਪਾਰਕ ਸੰਸਥਾਵਾਂ ਨੇ ਪ੍ਰਾਚੀਨ ਸੰਕਟਮੋਚਨ ਹਨੂਮਾਨ ਜੀ ਮੰਦਰ ਵਿਖੇ ਮੀਟਿੰਗ ਕਰਕੇ ਬਣ ਰਹੇ ਖਤਰਨਾਕ ਮਾਹੌਲ ਤੇ ਚਿੰਤਾ ਜਤਾਈ ।ਅਤੇ ਅਜਿਹੀ ਘਟੀਆ ਸੋਚ ਦੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਬਿਰਧ ਆਸ਼ਰਮ ਟਰੱਸਟ ਦੇ ਪ੍ਰਧਾਨ ਜੀਵਾ ਰਾਮ ਗੋਇਲ ਅਤੇ ਸ੍ਰੀ ਮਹਾਵੀਰ ਸੰਕੀਰਤਨ ਮੰਡਲ ਦੇ ਪ੍ਰਧਾਨ ਸੁਰਿੰਦਰ ਵੈਦ ਨੇ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਜੇਕਰ ਨੂੁਪਰ ਸ਼ਰਮਾ ਦੋਸ਼ੀ ਸੀ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਹੋਵੇ ।ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਵੀ ਚਿੰਤਾਜਨਕ ਹੈ। ਮਾਨਯੋਗ ਅਦਾਲਤ ਦੀ ਅਜਿਹੀ ਟਿੱਪਣੀ ਅਪਰਾਧੀਆਂ ਦੇ ਹੌਸਲੇ ਵਧਾਵੇਗੀ।
ਇੰਡਸਟਰੀ ਆਫ਼ ਕਾਮਰਸ ਦੇ ਪ੍ਰਧਾਨ ਰਾਮ ਜਿੰਦਲ ਅਤੇ ਜੀਵਨ ਗੋਇਲ ਨੇ ਕਿਹਾ ਕਿ ਦੇਸ਼ ਵਿੱਚ ਅਰਾਜਕਤਾ ਫੈਲਾ ਕੇ ਅਜਿਹੇ ਲੋਕ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਜੋ ਕਿ ਸਹਿਣ ਨਹੀਂ ਕੀਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਨੇਤਾ ਅਤੇ ਸਮਾਜ ਵਿਚ ਸੁਖਪਾਲ ਸਰਾ ਨੇ ਕਿਹਾ ਕਿ ਫਾਸਟ ਟਰੈਕ ਕੋਰਟ ਬਣਾ ਕੇ ਘਨੱਈਆ ਲਾਲ ਦੇ ਦੋਸ਼ੀਆਂ ਨੂੰ ਇਕ ਮਹੀਨੇ ਅੰਦਰ ਫਾਂਸੀ ਦਿੱਤੀ ਜਾਵੇ। ਤਾਂ ਜੋ ਹੋਰ ਲੋਕਾਂ ਨੂੰ ਵੀ ਸਬਕ ਮਿਲ ਸਕੇ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਨੂਪੁਰ ਸ਼ਰਮਾ ਸ਼ਰਮਾ ਦੇ ਬਿਆਨ ਤੋਂ ਪਹਿਲਾਂ ਜੋ ਕਤਲ ਹੋਏ ਹਨ ਉਸ ਲਈ ਕੌਣ ਜ਼ਿੰਮੇਵਾਰ ਹੈ। ਸੁਪਰੀਮ ਕੋਰਟ ਖ਼ੁਦ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੀ ਹੈ ।ਲੇਕਿਨ ਇਹ ਸਿਰਫ ਇਕ ਫਿਰਕੇ ਨੂੰ ਹੀ ਬੋਲਣ ਦੀ ਆਜ਼ਾਦੀ ਹੈ।
ਸਾਰੇ ਸੰਗਠਨਾਂ ਦੀ ਹੋਈ ਸਾਂਝੀ ਮੀਟਿੰਗ ਵਿਚ ਵਪਾਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਰੋਸ ਸਵਰੂਪ 4 ਜੁਲਾਈ ਨੂੰ ਦੁਪਹਿਰ 12 ਵਜੇ ਤੱਕ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ । ਵਪਾਰ ਮੰਡਲ ਦੇ ਅਮਿਤ ਕਪੂਰ ਅਤੇ ਰਾਜੂ ਭੱਠੇ ਵਾਲਾ ਨੇ ਕਿਹਾ ਕਿ ਸਾਰੇ ਵਪਾਰੀ ਸਵੇਰੇ 9 ਵਜੇ ਸਦਭਾਵਨਾ ਚੌਕ ਵੀ ਇਕੱਠੇ ਹੋ ਕੇ ਕਨ੍ਹਈਆ ਲਾਲ ਨੂੰ ਸ਼ਰਧਾਂਜਲੀ ਦੇਣਗੇ। ਕੋਈ ਵੀ ਵਪਾਰੀ ਆਪਣੀ ਦੁਕਾਨ ਆਪਣਾ ਅਦਾਰਾ 12 ਵਜੇ ਤੋਂ ਪਹਿਲਾਂ ਨਾ ਖੋਲ੍ਹੇ। ਅਤੇ ਏਕਤਾ ਦਾ ਸਬੂਤ ਦੇਈਏ । ਇਸ ਮੌਕੇ ਅਖਿਲ ਅਗਰਵਾਲ ਪਰਿਵਾਰ ਸਭਾ,ਬਿਰਧ ਆਸ਼ਰਮ ਟਰੱਸਟ, ਨੌਜਵਾਨ ਵੈੱਲਫੇਅਰ ਸੋਸਾਇਟੀ, ਹਨੂਮਾਨ ਸੇਵਾ ਸਮਿਤੀ,ਮਹਾਵੀਰ ਸੰਕੀਰਤਨ ਮੰਡਲ, ਗਾਇਤਰੀ ਪ੍ਰੱਗਿਆ ਮੰਡਲ, ਰਿਟਾਇਰਡ ਐਸੋਸੀਏਸ਼ਨ, ਬ੍ਰਾਹਮਣ ਸਭਾ, ਬਨਵਾਸੀ ਕਲਿਆਣ ਆਸ਼ਰਮ, ਪਰਸ਼ੂਰਾਮ ਸੈਨਾ, ਕਰਿਆਨਾ ਐਸੋਸੀਏਸ਼ਨ, ਸ਼ਿਵ ਸੈਨਾ,ਹਿੰਦੂ ਆਤਮ ਸਮਾਨ, ਹਿੰਦੂ ਮਹਾਂ ਗੱਠਬੰਧਨ ਅਤੇ ਹੋਰ ਸੰਸਥਾਵਾਂ ਮੌਜੂਦ ਸਨ ।
ਵਪਾਰੀ ਸੰਗਠਨਾਂ ਨੇ ਇਕਜੁੱਟਤਾ ਨਾਲ ਕੀਤਾ ਬੰਦ ਦਾ ਸਮਰਥਨ
ਵਪਾਰ ਮੰਡਲ, ਬਠਿੰਡਾ ਕਮਰਸ ਆਫ ਐਸੋਸੀਏਸ਼ਨ, ਇੰਡਸਟਰੀ ਐਸੋਸੀਏਸ਼ਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ, ਬਠਿੰਡਾ ਵਪਾਰ ਮੰਡਲ, ਰਿਟੇਲ ਮੈਡੀਕਲ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਸਿਰਕੀ ਬਾਜ਼ਾਰ ਐਸੋਸੀਏਸ਼ਨ, ਕੱਪੜਾ ਮਾਰਕੀਟ ਐਸੋਸੀਏਸ਼ਨ, ਫਰੂਟ ਮੰਡੀ ਐਸੋਸੀਏਸ਼ਨ,ਹੋਟਲ ਐਸੋਸੀਏਸ਼ਨ, ਹਾਜੀ ਰਤਨ ਮਾਰਕੀਟ ਐਸੋਸੀਏਸ਼ਨ, ਮਾਲ ਰੋਡ ਅਤੇ ਮਹਿਣਾ ਚੌਕ ਐਸੋਸੀਏਸ਼ਨ ਅਤੇ ਹੋਰ ਸਾਰੀਆਂ ਵਪਾਰਕ ਅਦਾਰਿਆਂ ਨੇ ਬੰਦ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਹੈ ।
One thought on “ਵਪਾਰਕ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਵੱਲੋਂ 4 ਜੁਲਾਈ ਨੂੰ ਬੰਦ ਦਾ ਐਲਾਨ”
Comments are closed.