ਸਰਕਾਰ ਵੱਲੋਂ ਪਲਾਸਟਿਕ ਦੀ ਵੇਚ ਤੇ ਵਰਤੋਂ ‘ਤੇ ਲਾਈ ਰੋਕ ਸਬੰਧੀ ਸਥਾਨਕ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ
ਅਸ਼ੋਕ ਧੀਮਾਨ , ਫਤਿਹਗੜ ਸਾਹਿਬ , 2 ਜੁਲਾਈ 2022
ਸਰਕਾਰ ਵੱਲੋਂ ਸਿੰਗਲ ਯੂਜ ਪਲਾਸਟਿਕ ਭਾਵ ਇੱਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਤੋਂ ਬਣੀਆਂ ਵੱਖ ਵੱਖ ਵਸਤੂਆਂ ਜਿਨ੍ਹਾਂ ਵਿੱਚ ਪਲਾਸਟਿਕ ਲਿਫਾਫੇ, ਥਰਮੋਕੋਲ ਆਦਿ ਸ਼ਾਮਲ ਹਨ, ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਜਾਣਾਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ਼ਹਿਰੀ ਵਿਕਾਸ ਸ਼੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਭਰ ਵਿੱਚ ਵੱਖ ਵੱਖ ਥਾਵਾਂ ਤੇ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਸਬੰਧੀ ਦੁਕਾਨਦਾਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਰਤੋਂ ਬੰਦ ਕੀਤੇ ਜਾਣ ਸਬੰਧੀ ਦੱਸਿਆ ਜਾ ਰਿਹਾ ਹੈ।
ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਨਗਰ ਕੋਂਸਲ ਬਸੀ ਪਠਾਣਾਂ ਦੇ ਕਰਮਚਾਰੀਆਂ ਵੱਲੋ ਮੇਨ ਰੋਡ ਤੇ ਰੇਹੜੀ ਫੜੀਆਂ ਵਾਲਿਆਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਰੇਹੜੀ ਫੜੀ ਵਾਲਿਆਂ ਨੇ ਪਲਾਸਟਿਕ ਨੂੰ ਛੱਡ ਕੇ ਬਿਨਾਂ ਪਲਾਸਟਿਕ ਤੋਂ ਬਣੇ ਲਿਫਾਫੇ ਵਰਤੋਂ ਵਿੱਚ ਲਿਆਂਦੇ ਅਤੇ ਰਾਹ ਵਿੱਚ ਲੋਕਾਂ ਵੀ ਜਾਗਰੂਕਤਾ ਦਿਖਾਈ ਦਿੱਤੀ। ਇਸੇ ਤਰਾਂ ਨਗਰ ਕੌਸਲ ਅਮਲੋਹ ਵੱਲੋਂ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਦੀਚੈਕਿੰਗ ਕਰਕੇ ਸਿੰਗਲ ਯੂਜ ਪਲਾਸਟਿਕ ਵਾਲੀਆਂ ਵਸਤਾਂ ਸੀਲ ਕੀਤੀਆਂ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸਰਹਿੰਦ ਫਤਿਹਗੜ੍ਹ ਵਿਖੇ ਨੋਡਲ ਅਫਸਰ ਵਿਮਲ ਕੁਮਾਰ ਵਲੋਂ , ਹਰਪ੍ਰੀਤ ਕੌਰ ਸੀ ਐੱਫ ਅਤੇ ਸੁੱਖਪਾਲ ਸਿੰਘ ਕੰਪਿਊਟਰ ਆਪਰੇਟਰ ਵੱਲੋਂ ਆਪਣੀ ਟੀਮ ਨਾਲ ਪੁਰਾਣੀ ਅਨਾਜ ਮੰਡੀ ਵਿੱਚ ਵੱਖ ਵੱਖ ਦੁਕਾਨਾਂ ਤੇ ਜਾ ਕੇ ਸਿੰਗਲ ਯੂਜ ਪਲਾਸਟਿਕ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਕੁਝ ਦੁਕਾਨਾ ਤੋਂ ਸਿੰਗਲ ਯੂਜ ਪਲਾਸਟਿਕ ਪਾਇਆ ਗਿਆ । ਜਿੰਨਾ ਦੁਕਾਨਦਾਰਾ ਤੋਂ ਸਿੰਗਲ ਯੂਜ ਪਲਾਸਟਿਕ ਮਿਲਿਆ ਉਹਨਾਂ ਦੇ ਚਲਾਨ ਕੱਟੇ ਗਏ।
ਨਗਰ ਕੌਂਸਲ ਗੋਬਿੰਦਗੜ੍ਹ ਵੱਲੋਂ ਵੀ ਬਣਾਈਆਂ ਟੀਮਾਂ ਵਲੋਂ ਵੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਆਖਰੀ ਵਾਰਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਹਨਾਂ 7 ਦੁਕਾਨਾਦਾਰ/ਅਦਾਰੇ ਪਾਸ ਭਾਰੀ ਮਾਤਰਾ ਵਿਚ ਸਿੰਗਲ ਯੂਜ਼ ਪਲਾਸਟਿਕ ਮੌਜੂਦ ਨੂੰ ਸੀ ਉਹਨਾਂ ਨੂੰ ਲਿਖਤੀ ਆਖਰੀ ਵਾਰਕਿੰਗ ਦੇ ਕੇ ਪਾਬੰਧ ਕੀਤਾ ਗਿਆ ਅਤੇ ਮੌਕੇ ਤੇ ਪ੍ਰਾਪਤ ਡਿਸਪੋਜ਼ਲ, ਲਿਫਾਫ਼, ਗਲਾਸ ਆਦਿ ਜਬਤ ਕੀਤੇ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਹਦੂਦ ਅੰਦਰ ਡੋਰ ਟੂ ਡੋਰ ਕੁਲੈਕਸ਼ਨ ਕਰਨ ਵਾਲੇ ਫੌਰ-ਵਹੀਕਲਾਂ ਰਾਹੀਂ ਲਗਾਤਾਰ ਮੁਨਾਦੀ ਕਰਵਾਈ ਕਰਵਾਈ ਜਾ ਰਹੀ। । ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਕ ਵਾਰ ਵਰਤੋਂ ਵਿਚ ਆਉਣ ਵਾਲੀ ਪਲਾਸਟਿਕ ਨੂੰ ਕਿਸੇ ਵੀ ਹਾਲਾਤ ਵਿੱਚ ਵੇਚਿਆ ਅਤੇ ਵਰਤੋਂ ਵਿੱਚ ਨਾ ਲਿਆਂਦਾ ਜਾਵੇ।