ਅਣਖੀ ਦਾ ਨਾਵਲ ‘ਢਿੱਡ ਦੀ ਆਦਰ’ ਅਣਖੀ ਦੇ ਜੱਦੀ ਘਰ ਵਿਖੇ ਕੀਤਾ ਲੋਕ ਅਰਪਣ
ਰਵੀ ਸੈਣ , ਬਰਨਾਲਾ 01 ਜੁਲਾਈ 2022
ਵਿਸ਼ਵ ਪ੍ਰਸਿੱਧ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਦਾ ਨਾਵਲ ਢਿੱਡ ਦੀ ਆਂਦਰ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵਲੋਂ ਸਭਾ ਦੇ ਸਰਪ੍ਰਸਤ ਗੁਰਸੇਵਕ ਸਿੰਘ ਧੌਲਾ ਅਤੇ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਦੀ ਅਗਵਾਈ ਵਿਚ ਰਾਮ ਸਰੂਪ ਅਣਖੀ ਦੇ ਵੱਡੇ ਸਪੁੱਤਰ ਸਨੇਹ ਪਾਲ ਵੱਲੋਂ ਉਨ੍ਹਾਂ ਦੇ ਜੱਦੀ ਘਰ ਧੌਲਾ ਵਿਚ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਣਖੀ ਜੀ ਦੇ ਸਪੁੱਤਰ ਸਨੇਹ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਅਣਖੀ ਜੀ ਨੇ ਨਾਵਲ ਢਿੱਡ ਦੀ ਆਂਦਰ ਉਸ ਦੀ ਜ਼ਿੰਦਗੀ ‘ਤੇ ਲਿਖਿਆ ਹੈ।ਉਨ੍ਹਾਂ ਕਿਹਾ ਕਿ ਜਦੋਂ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਤਾਂ ਸ੍ਰੀ ਅਣਖੀ ਜੀ ਉਹ ਸਾਈਕਲ ‘ਤੇ ਪਿੰਡ ਕੋਲ ਲੰਘਦੇ ਸੂਏ ‘ਤੇ ਲੈ ਕੇ ਜਾਂਦੇ ਸਨ, ਜਿੱਥੇ ਇਸ ਨਾਵਲ ਦੀ ਉਹ ਲਿਖਣ ਪ੍ਰੀਕਿਰਿਆ ਕਰਦੇ ਸਨ।ਇਸ ਮੌਕੇ ਉਹ ਆਪਣੇ ਪਿਤਾ ਸ੍ਰੀ ਅਣਖੀ ਜੀ ਦੀਆਂ ਯਾਦਾਂ ਸਾਂਝੀਆਂ ਕਰਦੇ ਭਾਵੁਕ ਵੀ ਹੋਏ।ਇਸ ਮੌਕੇ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਲੇਖਕ ਸਾਡੇ ਸਮਾਜ ਦੀ ਧਰੋਹਰ ਹਨ।ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਸਮਾਜ ਨੂੰ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰਦੇ ਤੋਰਦੇ ਯਾਦ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਮੁੱਖ ਸਲਾਹਕਾਰ ਨਿਰਭੈ ਸਿੰਘ, ਮੀਤ ਪ੍ਰਧਾਨ ਸ਼ੁਭਾਸ ਸਿੰਗਲਾ, ਦੀਪਅਮਨ ਧੌਲਾ, ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।