ਸਾਬਕਾ ਮੰਤਰੀ ਆਸ਼ੂ ਨੇ ਸੰਭਾਲਿਆ ਮੋਰਚਾ , ਕਿਹਾ ਕਾਂਗਰਸ ਦੀ ਜਿੱਤ ਯਕੀਨੀ
ਅਸ਼ੋਕ ਮਿੱਤਲ ਨੇ ਕਿਹਾ, ਮੈਂ ਘਰ ਆਇਆਂ ਨੂੰ ਨਾਂਹ ਨਹੀਂ ਕਹਿ ਸਕਿਆ, ਉਨਾਂ ਸਿਰੋਪਾ ਪਾ ਦਿੱਤਾ,,
ਹਰਿੰਦਰ ਨਿੱਕਾ , ਬਰਨਾਲਾ 11 ਜੂਨ 2022
ਲੋਕ ਸਭਾ ਦੀ ਜਿਮਨੀ ਚੋਣ , ਦੀ ਸ਼ੁਰੂਆਤ ਸਮੇਂ ਭਾਜਪਾ ਵੱਲ ਰੇਡ ਪਾਉਣ ਗਿਆ, ਮਾਰਕੀਟ ਕਮੇਟੀ ਬਰਨਾਲਾ ਦਾ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ , ਕਾਂਗਰਸ ਦੇ ਪਾਲੇ ਵਿੱਚ ਮੁੜ ਕੇ ਆ ਗਿਆ ? । ਦਰਅਸਲ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭਾਜਪਾ ‘ਚ , ਕੁੱਝ ਦਿਨ ਪਹਿਲਾਂ ਸ਼ਾਮਿਲ ਹੋਏ , ਅਸ਼ੋਕ ਮਿੱਤਲ ਨੂੰ , ਅੱਜ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਸਾਬਕਾ ਵਿਧਾਇਕ ਸੰਜੇ ਤਲਵਾੜ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਆਦਿ ਆਗੂਆਂ ਨੇ ਕਾਂਗਰਸ ਦਾ ਸਿਰੋਪਾ ਦੇ ਕੇ ਘਰ ਵਾਪਿਸੀ ਕਰਵਾਈ । ਜਿਵੇਂ ਹੀ ਅਸ਼ੋਕ ਮਿੱਤਲ ਦੀ ਕਾਂਗਰਸ ਵਿੱਚ ਘਰ ਵਾਪਿਸੀ ਦੀ ਫੋਟੋ ਸ਼ੋਸ਼ਲ ਮੀਡੀਆ ਤੇ ਆਈ ਤਾਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਕਰੀਬੀ ਨਗਰ ਕੌਂਸਲ ਅਤੇ ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ,ਅਸ਼ੋਕ ਮਿੱਤਲ ਦੇ ਘਰ ਜਾ ਪਹੁੰਚੇ, ਉਨਾਂ ਵੀ ਅਸ਼ੋਕ ਮਿੱਤਲ ਦੀ ਉਹ ਵੀਡਿਉ ਪਾਈ ਕਿ ਉਹ ਭਾਜਪਾ ਨਾਲ ਹੀ ਹਨ, ਤੇ ਕੇਵਲ ਸਿੰਘ ਢਿੱਲੋਂ ਦੀ ਡਟ ਕੇ ਹਿਮਾਇਤ ਕਰਦੇ ਹਨ। ਜਦੋਂ ਅਸ਼ੋਕ ਮਿੱਤਲ ਨਾਲ, ਕਾਂਗਰਸ ਵਿੱਚ ਘਰ ਵਾਪਿਸੀ ਕਰਨ ਸਬੰਧੀ, ਸਾਹਮਣੇ ਆਈ, ਫੋਟੋ ਬਾਰੇ ਗੱਲ ਕੀਤੀ ਤਾਂ ਉਨਾਂ ਇਹ ਤਾਂ ਮੰਨਿਆ ਕਿ ਸਾਬਕਾ ਮੰਤਰੀ ਆਸ਼ੂ ਤੇ ਹੋਰ ਆਗੂ ,ਉਨਾਂ ਦੇ ਘਰ ਆਏ ਸਨ, ਪੁਰਾਣੀ ਨਜਦੀਕੀ ਹੋਣ ਕਾਰਣ, ਮੈਂ ਉਨਾਂ ਨੂੰ ਜੁਆਬ ਨਹੀਂ ਦੇ ਸਕਿਆ । ਇਸ ਮੌਕੇ ਮਹਿੰਦਰ ਪਾਲ ਸਿੰਘ ਪੱਖੋ, ਪ੍ਰਹਿਲਾਦ ਮੈਨਨ , ਜਸਮੇਲ ਸਿੰਘ ਡੇਅਰੀਵਾਲਾ ਆਦਿ ਆਗੂ ਵੀ ਮੌਜੂਦ ਸਨ। ਪਰੰਤੂ ਮੈਂ ਭਾਜਪਾ ਵਿੱਚ ਸ਼ਾਮਿਲ ਹੋ ਚੁੱਕਿਆ ਹਾਂ, ਫਿਰ ਵੀ ਘਰ ਆਏ, ਆਗੂਆਂ ਨੂੰ ਨਾਂਹ ਕਹਿਣਾ ਵੀ ਔਖਾ ਸੀ, ਮੈਂ ਉਨਾਂ ਨੂੰ ਭਰੋਸਾ ਦੇ ਦਿੱਤਾ ਸੀ ਕਿ ਮੈਂ ਤੁਹਾਡੀ ਮੱਦਦ ਕਰਾਂਗਾ। ਅਸ਼ੋਕ ਮਿੱਤਲ ਨੇ ਕਿਹਾ ਕਿ ਮੈਂ ਨਰਮ ਸੁਭਾਅ ਦਾ ਹਾਂ, ਜਿਸ ਕਾਰਣ, ਕਿਸੇ ਘਰ ਆਏ ਨੂੰ ਨਾਂਹ ਕਹਿਣਾ, ਔਖਾ ਲੱਗਦਾ ਹੈ । ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਵੀ, ਕਾਂਗਰਸੀ ਉਮੀਦਵਾਰ ਦਲਵੀਰ ਗੋਲਡੀ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ, ਅੱਜ ਤੋਂ ਮੋਰਚਾ ਸੰਭਾਲ ਲਿਆ ਹੈ , ਉਨਾਂ ਕਿਹਾ ਕਿ ਕਾਂਗਰਸ ਪਾਰਟੀ , ਚੋਣ ਜਿੱਤਣ ਲਈ, ਅਸੀਂ ਸਾਰੇ ਆਗੂ ਤੇ ਵਰਕਰ, ਮਿਹਨਤ ਕਰ ਰਹੇ ਹਾਂ, ਲੋਕਾਂ ਤੋਂ ਮਿਲ ਰਹੇ ਹੁੰਗਾਰੇ ਅਤੇ ਆਮ ਸਰਕਾਰ ਤੋਂ ਲੋਕਾਂ ਦੇ ਮੋਹ ਭੰਗ ਹੋਣ ਕਾਰਣ, ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਹੈ।