ਹਰਿੰਦਰ ਨਿੱਕਾ , ਪਟਿਆਲਾ 10 ਜੂਨ 2022
ਸੂਬੇ ਅੰਦਰ ਵੱਧ ਰਹੇ, ਗੈਂਗਸਟਰਵਾਦ ਦਾ ਅਸਰ ਹਰ ਦਿਨ ਖੌਫਨਾਕ ਹੁੰਦਾ ਜਾ ਰਿਹਾ । ਤਾਜ਼ਾ ਮਾਮਲਾ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਤੋਂ ਇੱਕ ਅਣਪਛਾਤੇ ਵਿਅਕਤੀ ਨੇ, ਖੁਦ ਨੂੰ ਗੋਲਡੀ ਬਰਾੜ , ਦੱਸ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦਾ ਸਾਹਮਣੇ ਆਇਆ ਹੈ। ਨਾਭਾ ਪੁਲਿਸ ਨੇ ਅਕਾਲੀ ਆਗੂ ਦੀ ਸ਼ਕਾਇਤ ਤੇ ਅਣਪਛਾਤੇ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਦੱਸਿਆ ਕਿ 2 ਜੂਨ ਨੂੰ 2.34 ਪੀ.ਐਮ ਪਰ ਵਟਸਐਪ ਨੰ. (813)320—2362 ਤੋ ਫੋਨ ਆਇਆ ਕਿ ਉਹ ਗੋਲਡੀ ਬਰਾੜ ਬੋਲ ਰਿਹਾ ਹੈ , ਉਸ ਨੇ ਕਿਹਾ ਕਿ ਅਸੀ ਸਿੱਧੂ ਮੂਸੇਵਾਲਾ ਤੋਂ 50 ਲੱਖ ਰੁਪਏ ਮੰਗੇ ਸੀ, ਪਰ ਉਸ ਨੇ ਨਹੀ ਦਿੱਤੇ ਤੇ ਅਸੀ ਉਸ ਨੂੰ ਮਾਰ ਦਿੱਤਾ ਹੈ ਅਤੇ ਵਿੱਕੀ ਮਿੱਡੂ ਖੇੜਾ ਨੂੰ ਵੀ ਅਸੀਂ ਹੀ ਮਾਰਿਆ ਹੈ । ਖੁਦ ਨੂੰ ਗੋਲਡੀ ਬਰਾੜ ਦੱਸ ਰਹੇ ਵਿਅਕਤੀ ਨੇ ਸਹੌਲੀ ਤੋਂ ਵੀ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਸੂਰਤ ਵਿੱਚ ਮਾਰ ਦੇਣ ਦੀ ਧਮਕੀ ਦਿੱਤੀ । ਨਾਭਾ ਪੁਲਿਸ ਨੇ, ਸ਼ਕਾਇਤ ਦੇ ਅਧਾਰ ਤੇ ਅਣਪਛਾਤੇ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਉਸਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।