4400 ਪੇਟੀਆਂ ਅੰਗਰੇਜੀ ਸ਼ਰਾਬ , ਪੈਰਾ ਮਿਲਟਰੀ ਫੋਰਸ ਦੀ ਦਿੱਖ ਵਾਲਾ ਟਰੱਕ ਤੇ ਆਈਟੀਬੀਟੀ ਦੇ ਸ਼ਨਾਖਤੀ ਕਾਰਡ ਵੀ ਬਰਾਮਦ
ਰਾਜੇਸ਼ ਗੌਤਮ , ਪਟਿਆਲਾ 1 ਜੂਨ 2022
ਮਾਨਯੋਗ ਸ਼੍ਰੀ ਵੀ.ਕੇ ਭਾਵਰਾ,ਆਈ.ਪੀ.ਐਸ, ਡੀ.ਜੀ.ਪੀ. ਪੰਜਾਬ, ਸ਼੍ਰੀ ਮੁਖਵਿੰਦਰ ਸਿੰਘ ਛੀਨਾਂ, ਆਈ.ਪੀ.ਐਸ, ਆਈ.ਜੀ.ਪੀ ਪਟਿਆਲਾ ਰੇਂਜ,ਪਟਿਆਲਾ ਅਤੇ ਸ਼੍ਰੀ ਕੇ.ਏ.ਪੀ. ਸਿਨਹਾ ਆਈ.ਏ.ਐਸ ਏ.ਸੀ.ਐਸ.ਟੀ.ਪੰਜਾਬ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਅਤੇ ਸ਼੍ਰੀ ਵਰੂਣ ਰੂਜਮ ਆਈ.ਏੇ.ਐਸ, ਆਬਕਾਰੀ ਕਮਿਸ਼ਨਰ ਪੰਜਾਬ, ਸ਼੍ਰੀ ਦੀਪਕ ਪਾਰੀਕ, ਆਈ.ਪੀ.ਐਸ, ਐਸ.ਐਸ.ਪੀ. ਪਟਿਆਲਾ, ਸ਼੍ਰੀ ਨਰੇਸ ਦੂਬੇ, ਸੰਯੁਕਤ ਕਮਿਸ਼ਨਰ, ਆਬਕਾਰੀ ਪੰਜਾਬ ਜੀ ਦੀ ਨਿਗਰਾਨੀ ਵਿੱਚ ਆਬਾਕਰੀ ਵਿਭਾਗ ਅਤੇ ਪਟਿਆਲਾ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਇੱਕ ਅਪਰੇਸ਼ਨ ਦੌਰਾਨ ਪੈਰ੍ਹਾ ਮਿਲਟਰੀ ਫੋਰਸ ਦੇ ਭੇਸ ਦੀ ਆੜ ਵਿੱਚ ਅੰਤਰਰਾਜੀ ਸਰਾਬ ਸਮਗਲਿੰਗ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ।ਇਸ ਸਬੰਧੀ ਸ਼੍ਰੀ ਦੀਪਕ ਪਾਰੀਕ ਆਈ.ਪੀ.ਐਸ ਪਟਿਆਲਾ ਵੱਲੋਂ ਦੱਸਿਆ ਗਿਆ ਹੈ ਕਿ ਪਟਿਆਲਾ ਪੁਲਿਸ ਦੇ ਐਂਟੀ ਨਾਰਕੋਟਿਕਸ ਸੈਲ ਦੇ ਇੰਚਾਰਜ ਇੰਸਪੈਕਟਰ ਜਗਬੀਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਅਤੇ ਆਬਕਾਰੀ ਵਿਭਾਗ ਦੇ ਸਪੈਸ਼ਲ ਉਪਰੇਸ਼ਨ ਗਰੁੱਪ(ਐਸ.ੳ.ਜੀ) ਪੰਜਾਬ ਵਿੱਚ ਚੱਲਦੇ ਅੰਤਰਰਾਜੀ ਸਰਾਬ ਸਮਗਲਿੰਗ ਦੇ ਗੋਰਖ ਧੰਦੇ ਨੂੰ ਨੱਥ ਪਾਈ ਹੈ । ਇੱਕ ਗੁਪਤ ਸੂਚਨਾਂ ਦੇ ਅਧਾਰ ਤੇ ਅੰਤਰਰਾਜੀ ਗਿਰੋਹ ਜ਼ੋ ਕਿ ਚੰਡੀਗੜ੍ਹ ਤੋਂ ਪੰਜਾਬ ਅਤੇ ਹੋਰ ਰਾਜਾ ਵਿੱਚ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਮਾਰਕਾ ਸਰਾਬ ਸਪਲਾਈ ਕਰਦੇ ਹਨ। ਐਂਟੀ ਨਾਰਕੋਟਿਕਸ ਸੈੱਲ ਪਟਿਆਲਾ ਅਤੇ ਆਬਕਾਰੀ ਵਿਭਾਗ ਦੇ ਐਸ.ੳ.ਜੀ. ਦੀਆਂ ਅਣਥੱਕ ਕੋਸ਼ਿਸਾ ਨਾਲ ਇੱਕ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ । ਅੱਜ ਮਿਤੀ 01.06.2022 ਨੂੰ ਉਕਤ ਸਾਂਝੀਆਂ ਟੀਮਾਂ ਵੱਲੋਂ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦਿਆ ਹੋਇਆ ਥਾਣਾ ਖੇੜੀ ਗੰਡਿਆ ਦੇ ਏਰੀਏ ਵਿੱਚ ਨਾਕਾਬੰਦੀ ਕੀਤੀ ਗਈ ।
ਜਿਸ ਦੌਰਾਨ ਨਾਕੇ ਪਰ ਇੱਕ ਟਰੱਕ ਨੰਬਰੀ UP 32 BG 3835 ਜ਼ੋ ਕਿ ਪੈਰ੍ਹਾ ਮਿਲਟਰੀ ਪੁਲਿਸ ਦੇ ਸਰਕਾਰੀ ਵਾਹਨ (ਜਿਸ ਦੇ ਅੱਗੇ ਪਿਛੇ ਪੁਲਿਸ ਲਿਖਿਆ ਹੋਇਆ ਸੀ) ਦੀ ਦਿੱਖ ਵਰਗਾ ਟਰੱਕ ਜਿਸ ਵਿੱਚ ਦੋ ਵਿਅਕਤੀ Paramilitary Police ਦੀ ਜਾਅਲੀ ਵਰਦੀ ਪਹਿਣੇ ਬੈਠੇ ਸਨ , ਨੂੰ ਰੋਕਿਆ ਗਿਆ । ਜਿਹਨ੍ਹਾਂ ਨੇ ਰੋਕਣ ਪਰ ਪੁਲਿਸ ਨੂੰ ਝਾਸਾ ਦੇਣ ਲਈ ਆਪਣਾ ਜਾਅਲੀ ITBP ਦਾ ਪਹਿਚਾਣ ਪੱਤਰ ਪੇਸ਼ ਕੀਤਾ । ਸੂਚਨਾ ਭਰੋਸੇਯੋਗ ਹੋਣ ਕਰਕੇ ਟਰੱਕ ਦੀ ਤਲਾਸੀ ਲਈ ਗਈ , ਜਿਸ ਦੌਰਾਨ ਟਰੱਕ ਵਿੱਚੋਂ 400 ਪੇਟੀਆਂ ਚੰਡੀਗੜ੍ਹ ਮਾਰਕਾ ਅੰਗੇ੍ਰਜੀ ਸਰਾਬ ਬਰਾਮਦ ਕੀਤੀਆ ਗਈਆਂ । ਸਖਤੀ ਨਾਲ ਪੁੱਛਗਿਛ ਕਰਨ ਉਪਰੰਤ ਟਰੱਕ ਸਵਾਰਾਂ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਲੱਗਭਗ ਇੱਕ ਸਾਲ ਤੋਂ ਪੈਰਾਮਿਲਟਰੀ ਫੋਰਸ ਦੀ ਆੜ ਵਿੱਚ ਇਸ ਨਜਾਇਜ ਸਰਾਬ ਦੇ ਗੋਰਖ ਨੂੰ ਅੰਜਾਮ ਦਿੰਦਾ ਆ ਰਿਹਾ ਹੈ।
ਦੋਸ਼ੀਆਂ ਦੇ ਨਾਮ
1. ਸਰਬਜੀਤ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਪਿੰਡ ਬਹਿਲੋਲੀ ਥਾਣਾ ਪੰਜੋਖਰਾ ਸਾਹਿਬ, ਜਿਲ੍ਹਾ ਅੰਬਾਲਾ, ਹਰਿਆਣਾ ।(ਗ੍ਰਿਫਤਾਰ)
2. ਸੁਰਿੰਦਰ ਸਿੰਘ ਉਰਫ ਸੇਮ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਸੈਣ ਮਾਜਰਾ ਥਾਣਾ ਨਰਾਇਣਗੜ੍ਹ, ਜਿਲ੍ਹਾ ਅੰਬਾਲਾ, ਹਰਿਆਣਾ।(ਗ੍ਰਿਫਤਾਰ)
ਇਹਨਾਂ ਕੋਲੋਂ ਮੌਕੇ ਪਰ
1. 4400 ਪੇਟੀਆਂ ਚੰਡੀਗੜ੍ਹ ਮਾਰਕਾ ਅੰਗੇ੍ਰਜੀ ਸਰਾਬ
(ਮਾਰਕਾ Bottom Up, Discount, Jubliee, Rajadhani whisky )
2 04 ਸੈੱਟ ਜਾਅਲੀ ITBP ਦੀ ਵਰਦੀ।
3. ਟਰੱਕ ਨੰਬਰੀ UP 32 BG 3835 ਜ਼ੋ ਕਿ ਪੈਰਾ ਮਿਲਟਰੀ ਪੁਲਿਸ ਦੇ ਸਰਕਾਰੀ ਵਾਹਨ(ਜਿਸ ਦੇ ਅੱਗੇ ਪਿਛੇ ਪੁਲਿਸ ਲੋਗੋ ਲੱਗਿਆ ਹੋਇਆ ਸੀ)
4. ITBP ਦਾ ਜਾਅਲੀ ਆਈ.ਡੀ ਕਾਰਡ
5. 02 ਮੋਬਾਇਲ ਫੋਨ ।