ਰਾਕੇਸ਼ ਟਿਕੈਤ ਤੇ ਹੋਰ ਕਿਸਾਨ ਆਗੂਆਂ ‘ਤੇ ਕੀਤੇ ਗਏ ਹਮਲਿਆਂ ਖਿਲਾਫ ਲਾਮਬੰਦੀ ਸ਼ੁਰੂ

Advertisement
Spread information

ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਆਗੂਆਂ ‘ਤੇ ਕੀਤੇ ਗਏ ਹਮਲੇ ਦੀ       ਇਨਕਲਾਬੀ ਜਮਹੂਰੀ ਜਥੇਬੰਦੀਆਂ ਵੱਲੋਂ ਸਖਤ ਨਿਖੇਧੀ


 ਰਘਵੀਰ ਹੈਪੀ , ਬਰਨਾਲਾ : 31 ਮਈ 2022
 

     ਦੇਸ਼ ਪੱਧਰੀ ਸੰਘਰਸ਼ੀਲ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਰਾਕੇਸ਼ ਟਿਕੈਤ ਉੱਤੇ ਬੰਗਲੌਰ ਵਿੱਚ ਹੋਏ ਹਮਲੇ ਦੀ ਇਨਕਲਾਬੀ , ਜਮਹੂਰੀ ਜਨਤਕ ਜਥੇਬੰਦੀਆਂ ਨੇ ਸਖਤ ਨਿੰਦਾ ਕੀਤੀ ਹੈ। ਜਥੇਬੰਦੀਆਂ ਦੇ ਆਗੂਆਂ ਨਰਾਇਣ ਦੱਤ, ਮਨਜੀਤ ਧਨੇਰ,  ਗੁਰਮੀਤ ਸੁਖਪੁਰਾ, ਗੁਰਮੇਲ ਠੁੱਲੀਵਾਲ, ਮਹਿਮਾ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਤੱਕ ਮਿਲੀ ਜਾਣਕਾਰੀ ਦੇ ਆਧਾਰ ‘ਤੇ ਸਪੱਸ਼ਟ ਹੈ ਕਿ ਇਹ ਘਟਨਾ ਅੱਜ ਦੁਪਹਿਰ ਬਾਅਦ ਬੇਂਗਲੁਰੂ ਦੇ ਗਾਂਧੀ ਭਵਨ ‘ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵਾਪਰੀ, ਜਿਸ ਦਾ ਆਯੋਜਨ ਕਰਨਾਟਕ ਰਾਜ ਰਾਇਤਿਸ਼ ਸੰਘ, ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਕਿਸਾਨ ਸੰਗਠਨ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਕਿਸਾਨ ਆਗੂ ਸ੍ਰੀ ਰਾਕੇਸ਼ ਟਿਕੈਤ, ਸ੍ਰੀ ਯੁੱਧਵੀਰ ਸਿੰਘ ਅਤੇ ਕਵਿਤਾ ਕੁਰੂਗੰਤੀ ਪਿਛਲੇ ਦਿਨੀਂ ਇੱਕ ਟੀਵੀ ਚੈਨਲ ਵੱਲੋਂ ਕਿਸਾਨ ਅੰਦੋਲਨ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦਾ ਖੰਡਨ ਕਰਨ ਲਈ ਪਹੁੰਚੇ ਸਨ। ਅਜਿਹੇ ‘ਚ ਇੱਕ ਵਿਅਕਤੀ ਨੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਉੱਠ ਕੇ ਟੀਵੀ ਚੈਨਲ ਦਾ ਮਾਈਕ ਰਾਕੇਸ਼ ਟਿਕੈਤ ਦੇ ਮੂੰਹ ‘ਤੇ ਮਾਰਿਆ ਅਤੇ ਇੱਕ ਹੋਰ ਵਿਅਕਤੀ ਨੇ ਆ ਕੇ ਉਸ ‘ਤੇ ਸਿਆਹੀ ਸੁੱਟ ਦਿੱਤੀ। ਇਹ ਹਮਲਾਵਰ ‘ਜੈ ਮੋਦੀ’ ਅਤੇ ‘ਮੋਦੀ, ਮੋਦੀ’ ਦੇ ਨਾਅਰੇ ਲਗਾ ਰਹੇ ਸਨ।

      ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹੁਣ ਤੱਕ ਮੁੱਖ ਦੋਸ਼ੀ ਭਰਤ ਸ਼ੈੱਟੀ ਦੀ ਪਛਾਣ ਹੋ ਚੁੱਕੀ ਹੈ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ।  ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਮੌਜੂਦਾ ਗ੍ਰਹਿ ਮੰਤਰੀ ਅਤੇ ਸਿੰਚਾਈ ਮੰਤਰੀ ਦੇ ਨਾਲ ਮੁੱਖ ਮੁਲਜ਼ਮ ਦੀ ਫੋਟੋ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਹਮਲਾ ਭਾਜਪਾ ਵੱਲੋਂ ਸਪਾਂਸਰ ਕੀਤਾ ਗਿਆ ਸੀ। ਇਹ ਵੀ ਸਪੱਸ਼ਟ ਹੈ ਕਿ ਇੱਕ ਟੀਵੀ ਚੈਨਲ ਵੱਲੋਂ ਕਿਸਾਨ ਅੰਦੋਲਨ ਵਿਰੁੱਧ ਪ੍ਰਚਾਰ ਕਰਨ ਕਾਰਨ ਤਣਾਅਪੂਰਨ ਮਾਹੌਲ ਦੇ ਬਾਵਜੂਦ ਭਾਜਪਾ ਸਰਕਾਰ ਨੇ ਪਿਛਲੇ ਕੁੱਝ ਦਿਨਾਂ ਤੋਂ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਸਨ। ਸਿਆਹੀ ਨੂੰ ਤੇਜ਼ਾਬ ਜਾਂ ਬੰਬ ਨਾਲ ਬਦਲਿਆ ਜਾ ਸਕਦਾ ਸੀ, ਜਿਸ ਦੇ ਨਤੀਜੇ ਘਾਤਕ ਹੋ ਸਕਦੇ ਸਨ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰਾਂ ਨੂੰ ਭਾਜਪਾ ਅਤੇ ਕਰਨਾਟਕ ਸਰਕਾਰ ਦਾ ਪੂਰਾ ਸਮਰਥਨ ਸੀ।
      ਆਗੂਆਂ ਨੇ ਕਿਹਾ ਕਿ ਇਸ ਨੂੰ ਛੋਟੀ ਜਿਹੀ ਘਟਨਾ ਕਹਿ ਕੇ ਛੁਟਿਆਉਣਾ ਕਦਾਚਿਤ  ਵੀ ਬਰਦਾਸ਼ਤ ਨਹੀਂ ਹੋਵੇਗਾ । ਸਵਾਲ ਇਹ ਵੀ ਹੈ ਕਿ ਰਾਕੇਸ਼ ਟਿਕੈਤ ‘ਤੇ ਹੀ ਪਿਛਲੇ ਦਿਨੀਂ ਵੀ ਹਮਲਾ ਕਿਉਂ ਹੋਇਆ ਸੀ ? ਇਸ ਘਟਨਾ ਨੇ ਇੱਕ ਵਾਰ ਫਿਰ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਸਚਾਈ ਇਹ ਹੈ ਕਿ ਸ਼ਾਂਤਮਈ ਅਤੇ ਜਮਹੂਰੀ ਢੰਗਾਂ ਰਾਹੀਂ ਸੰਘਰਸ਼ ਕਰ ਰਹੇ ਕਿਸਾਨਾਂ ਸਮੇਤ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਵਾਰ-ਵਾਰ ਧੋਖਾ ਕਰ ਰਹੇ ਹਨ। 
    ਆਗੂਆਂ ਰਜਿੰਦਰ ਪਾਲ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਖੁਸ਼ਮਿੰਦਰਪਾਲ, ਹਰਚਰਨ ਚਹਿਲ, ਅਮਰਜੀਤ ਕੌਰ, ਪਰੇਮਪਾਲ ਕੌਰ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਇਸ ਅਣਗਹਿਲੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ, ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਜਾਣ ਅਤੇ ਇਸ ਪਿੱਛੇ ਸਿਆਸੀ ਸਾਜ਼ਿਸ਼ਘਾੜਿਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ, ਰਕੇਸ਼ ਟਿਕੈਤ ਸਮੇਤ ਅਹਿਮ ਕਿਸਾਨ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਆਗੂਆਂ ਕਿਹਾ ਕਿ ਕਿਸਾਨ/ ਲੋਕ ਲਹਿਰ ਖਿਲਾਫ਼ ਆਰਐਸਐਸ ਵੱਲੋਂ ਆਪਣੇ ਖੋਟੇ ਮਨਸੂਬਿਆਂ ਤਹਿਤ ਬੋਲੇ ਜਾ ਰਹੇ ਹਮਲਿਆਂ ਦਾ ਹੋਰ ਮਜ਼ਬੂਤ ਜਥੇਬੰਦਕ ਢੰਗ ਨਾਲ ਦੇਣ ਲਈ ਅੱਗੇ ਆਉਣ ।
Advertisement
Advertisement
Advertisement
Advertisement
Advertisement
error: Content is protected !!