ਹਰਿੰਦਰ ਨਿੱਕਾ , ਬਰਨਾਲਾ 31 ਮਈ 2022
ਬਰਨਾਲਾ ਅਤੇ ਪੰਜਾਬ ਦੇ ਹੋਰ ਵੱਖ ਵੱਖ ਖੇਤਰਾਂ ਦੇ ਭੋਲੇਭਾਲੇ ਲੋਕਾਂ ਨੂੰ ਵੱਧ ਵਿਆਜ ਦੇਣ ਦਾ ਲਾਲਚ ਦੇ ਕੇ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਦਾ ਘੁਟਾਲਾ ਕਰਕੇ, ਫਰਾਰ ਹੋਇਆ ਕੰਪਨੀ ਦਾ ਐਮ.ਡੀ. ਜਗਜੀਤ ਸਿੰਘ ਚਹਿਲ ਅੱਜ ਫਿਰ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ। ਹਰਿਆਣਾ ਸੂਬੇ ਦੀ ਪੁਲਿਸ ਨੇ ਜਗਜੀਤ ਸਿੰਘ ਨੂੰ ਗੁਜਰਾਤ ਤੋਂ ਗਿਰਫਤਾਰ ਕੀਤਾ ਹੈ। ਪੁਲਿਸ ਅਨੁਸਾਰ, ਜਗਜੀਤ ਸਿੰਘ , ਗੁਜਰਾਤ ਵਿੱਚ ਭੇਸ ਬਦਲ ਕੇ
ਰਹਿ ਰਿਹਾ ਸੀ। ਜਗਜੀਤ ਸਿੰਘ ਦੇ ਖਿਲਾਫ ਹੁਣ ਤੱਕ ਪੰਜਾਬ ਅਤੇ ਹੋਰ ਰਾਜਾਂ ਵਿੱਚ 300 ਤੋਂ ਵੱਧ ਕੇਸ ਦਰਜ਼ ਹਨ। ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਜਗਜੀਤ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੂੰ ਸੀਆਈਏ ਬਰਨਾਲਾ ਦੀ ਪੁਲਿਸ ਨੇ ਗਿਰਫਤਾਰ ਕੀਤਾ ਸੀ। ਕਾਫੀ ਸਮੇਂ ਬਾਅਦ ਉਸ ਨੂੰ ਅਦਾਲਤ ਤੋਂ ਜਮਾਨਤ ਮਿਲ ਗਈ ਸੀ। ਜਮਾਨਤ ਤੇ ਰਿਹਾ ਹੋਣ ਮਗਰੋਂ ਜਗਜੀਤ ਸਿੰਘ ਅਦਾਲਤ ਚੋਂ ਗੈਰਹਾਜ਼ਿਰ ਹੋ ਗਿਆ ਸੀ। ਜਿਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ।







