ਅਦੀਸ਼ ਗੋਇਲ, ਹਰਜੀਤ ਸਿੰਘ ਕਲੇਰ , ਬਰਨਾਲਾ 26 ਮਈ 2022
ਸ਼ਹਿਰ ਦੇ ਧਨੌਲਾ ਰੋਡ ਤੇ ਬੜੀ ਲਾਪਰਵਾਹੀ ਤੇ ਤੇਜ਼ ਰਫਤਾਰ ਨਾਲ ਜਾ ਰਹੇ ਇੱਕ ਟ੍ਰੈਕਟਰ-ਟਰਾਲੀ ਦੇ ਡਰਾਇਵਰ ਨੇ ਬਾਈਕ ਨੂੰ ਕੁਚਲ ਦਿੱਤਾ। ਬਾਈਕ ਸਵਾਰ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ,ਜਦੋਂਕਿ ਬਾਈਕ ਚਾਲਕ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਤੁਰੰਤ ਹੀ ਲੋਕਾਂ ਨੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ। ਦਰਦਨਾਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਦੀ ਪੁਲਿਸ ਨੇ ਮੌਕਾ ਪਰ ਪਹੁੰਚ ਕੇ, ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਿੱਟੀ ਦੀ ਟਰਾਲੀ ਲੈ ਕੇ ਇੱਕ ਟ੍ਰੈਕਟਰ ਡਰਾਈਵਰ ਆਈਟੀਆਈ ਚੌਂਕ ਤੋਂ ਸ਼ਹਿਰ ਵੱਲ ਜਾ ਰਿਹਾ ਸੀ। ਜਦੋਂਕਿ ਪ੍ਰੇਮ ਨਗਰ ਵਾਲੇ ਪਾਸਿਉਂ ਇੱਕ ਬਾਈਕ ਸਵਾਰ ਨੌਜਵਾਨ ਰਜਨੀ ਰਾਣੀ ਪਤਨੀ ਰੌਸ਼ਨ ਕੁਮਾਰ ਵਾਸੀ ਪ੍ਰੇਮ ਨਗਰ ਸਮੇਤ ਮੋੜ ਤੋਂ ਸੜ੍ਹਕ ਚੜ੍ਹ ਰਿਹਾ ਸੀ। ਤੇਜ ਰਫਤਾਰ ਟ੍ਰੈਕਟਰ ਡਰਾਈਵਰ ਨੇ ਬੜੀ ਲਾਪਰਵਾਹੀ ਨਾਲ ਬਾਈਕ ਨੂੰ ਕੁਚਲ ਦਿੱਤਾ। ਹਾਦਸਾ ਇੱਨ੍ਹਾਂ ਭਿਆਨਕ ਸੀ ਕਿ ਬਾਈਕ ਤੇ ਬੈਠੀ, ਰਜਨੀ ਰਾਣੀ ਦੀ ਮੌਕੇ ਤੇ ਹੀ ਟਾਇਰ ਹੇਠ ਆ ਜਾਣ ਨਾਲ ਮੌਤ ਗਈ। ਟ੍ਰੈਕਟਰ ਡਰਾਈਵਰ ਹਾਦਸੇ ਤੋਂ ਬਾਅਦ, ਲੋਕਾਂ ਨੂੰ ਚਕਮਾ ਦੇ ਕੇ ਟ੍ਰੈਕਟਰ-ਟਰਾਲੀ ਉੱਥੋਂ ਹੀ ਛੱਡ ਕੇ ਫਰਾਰ ਹੋ ਗਿਆ। ਜਦੋਂਕਿ ਬਾਈਕ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਤੁਰੰਤ ਹੀ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਪਤਾ ਲੱਗਿਆ ਹੈ ਕਿ ਮ੍ਰਿਤਕ ਔਰਤ ਨਗਰ ਕੌਂਸਲ ਦੀ ਸਫਾਈ ਕਰਮਚਾਰੀ ਹੈ, ਉਹ ਆਪਣੀ ਡਿਊਟੀ ਤੋਂ ਫਾਰਗ ਹੋ ਕੇ, ਜਾ ਰਹੀ ਸੀ। ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਖਮੀ ਨੌਜਵਾਨ ਦੇ ਬਿਆਨ ਪਰ, ਦੋਸ਼ੀ ਟ੍ਰੈਕਟਰ ਡਰਾਈਵਰ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਸ਼ਨਾਖਤ ਕਰਕੇ,ਗਿਰਫਤਾਰ ਕਰ ਲਿਆ ਜਾਵੇਗਾ।