ਹਰਿੰਦਰ ਨਿੱਕਾ , ਬਰਨਾਲਾ 17 ਮਈ 2022
ਬਿਜਲੀ ਚੋਰੀ ਠੱਲ੍ਹਣ ਲਈ, ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕੁੰਡੀ ਹਟਾਉ ਮਹਿੰਮ ਤਹਿਤ ਜਿਲ੍ਹੇ ਦੇ ਪਿੰਡ ਢਿੱਲਵਾਂ ‘ਚ ਐਸਡੀਉ ਇੰਜੀਨੀਅਰ ਜੱਸਾ ਸਿੰਘ ਦੀ ਅਗਵਾਈ ਵਿੱਚ ਚੈਕਿੰਗ ਕਰਨ ਪਹੁੰਚੀ ਪਾਵਰਕੌਮ ਅਧਿਕਾਰੀਆਂ ਦੀ ਚਾਰ ਮੈਂਬਰੀ ਟੀਮ ਨੂੰ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂਆਂ ਤੇ ਵਰਕਰਾਂ ਨੇ ਬੰਦੀ ਬਣਾ ਲਿਆ। ਸਥਿਤੀ ਤਣਾਅਪੂਰਨ ਹੁੰਦਿਆਂ ਪੁਲਿਸ ਫੋਰਸ ਵੀ ਭਾਰੀ ਸੰਖਿਆ ਵਿੱਚ ਉੱਥੇ ਪਹੁੰਚ ਗਈ ਤੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਸਾਨਾਂ ਤੋਂ ਰਿਹਾਅ ਕਰਵਾਉਣ ਲਈ, ਪੁਲਿਸ ਨੇ ਕੋਸ਼ਿਸ਼ਾਂ ਤੇਜ਼ ਕਰਕੇ, ਕਰੀਬ ਦੋ।ਵਜੇ ਦੁਪਹਿਰ ਬਿਜਲੀ ਬੋਰਡ ਦੇ ਬੰਦੀ ਬਣਾਏ ਅਧਿਕਾਰੀਆਂ ਨੂੰ ਛੁਡਾ ਲਿਆ ਗਿਆ।
ਤਪਾ ਸਬ ਡਿਵੀਜ਼ਨ 1 ਦੇ ਐਸਡੀਉ ਇੰਜੀਨੀਅਰ ਜੱਸਾ ਸਿੰਘ ਨੇ ਦੱਸਿਆ ਕਿ ਉਹ , ਜੇਈ ਪ੍ਰਗਟ ਸਿੰਘ ,ਜੇਈ ਹਰਪ੍ਰੀਤ ਸਿੰਘ ਤੇ ਜੇਈ ਅਮਨਦੀਪ ਸਿੰਘ ਨੂੰ ਨਾਲ ਲੈ ਕੇ ,ਆਲ੍ਹਾ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਪਿੰਡ ਢਿੱਲਵਾਂ ਵਿਖੇ, ਸੁਬ੍ਹਾ ਕਰੀਬ 6 ਵਜੇ ਪਹੁੰਚੇ, ਕਰੀਬ ਇੱਕ ਘੰਟਾ ਬਿਜਲੀ ਚੋਰੀ ਦੇ ਸ਼ੱਕੀ ਥਾਵਾਂ ਦੀ ਚੈਕਿੰਗ ਕੀਤੀ, ਜਦੋਂ ਚੈਕਿੰਗ ਟੀਮ ਜੈਮਲ ਸਿੰਘ ਵਾਲਾ ਰੋਡ ਤੇ ਇੱਕ ਜਿਮੀਦਾਰ ਦੇ ਘਰ ਪਹੁੰਚੀ ਤਾਂ ਚੈਕਿੰਗ ਟੀਮ ਨੇ ਬਿਜਲੀ ਚੋਰੀ ਲਈ ਲਗਾਈ ਚੱਲ ਦੀ ਕੁੰਡੀ ਫੜ੍ਹ ਲਈ, ਜਿਸ ਦਾ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ, ਉਨ੍ਹਾਂ ਦੀ ਮੱਦਦ ਤੇ ਕਿਸਾਨ ਯੂਨੀਅਨ ਦੇ ਆਗੂ ਰੂਪ ਸਿੰਘ ਢਿੱਲਵਾਂ ਵੀ,ਆਪਣੇ ਹੋਰ ਵਰਕਰਾਂ ਸਣੇ, ਉੱਥੇ ਪਹੁੰਚ ਗਏ। ਜਿੰਨ੍ਹਾਂ ਤਿੱਖਾ ਵਿਰੋਧ ਕਰਦਿਆਂ ਚੈਕਿੰਗ ਟੀਮ ਦੇ ਅਮਲੇ ਨੂੰ ਘੇਰ ਕੇ ਬੰਦੀ ਬਣਾ ਕੇ, ਬਿਜਲੀ ਚੋਰੀ ਰੋਕਣ ਦੇ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਸ਼ਨਕਾਰੀਆਂ ਨੇ ਇਸ ਮੌਕੇ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ। ਐਸਡੀਉ ਜੱਸਾ ਸਿੰਘ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਰਿਹਾਅ ਕਰਨ ਲਈ ਸ਼ਰਤ ਰੱਖੀ ਕਿ ਉਹ ਬਿਜਲੀ ਚੋਰੀ ਦਾ ਕੇਸ ਕੈਂਸਲ ਕਰਨ ਅਤੇ ਅੱਗੇ ਤੋਂ ਕਦੇ ਵੀ ਪਿੰਡ ਵਿੱਚ ਬਿਜਲੀ ਚੋਰੀ ਫੜ੍ਹਨ ਲਈ, ਨਹੀਂ ਆਉਣਗੇ, ਉਨ੍ਹਾਂ ਚੈਕਿੰਗ ਨਾ ਕਰਨ ਲਈ, ਅਧਿਕਾਰੀਆਂ ਨੂੰ ਸੌਂਹ ਖਾਣ ਲਈ ਵੀ ਦਬਾਅ ਪਾਇਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਗਲਤ ਵਿਵਹਾਰ ਸਬੰਧੀ ਪਾਵਰਕੌਮ ਦੇ ਅਧਿਕਾਰੀ ਤੇ ਕਰਮਚਾਰੀ ਵੀ, ਮੌਕੇ ਵਾਲੀ ਥਾਂ ਤੇ ਪਹੁੰਚ ਗਏ । ਉੱਧਰ ਪੁਲਿਸ ਨੇ ਵੀ ਮੌਕੇ ਵਾਲੀ ਥਾਂ ਨੂੰ ਪੁਲੀਸ ਛਾਊਣੀ ਵਿੱਚ ਬਦਲ ਦਿੱਤਾ । ਆਖਿਰ ਪੁਲਿਸ ਅਧਿਕਾਰੀਆਂ ਦੇ ਦਖਲ ਅਤੇ ਪਾਵਰਕੌਮ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੰਦੀ ਅਧਿਕਾਰੀਆਂ ਦੇ ਸਮੱਰਥਨ ਵਿੱਚ ਆ ਜਾਣ ਨਾਲ, ਕਿਸਾਨਾਂ ਨੇ ਪਾਵਰਕੌਮ ਅਧਿਕਾਰੀਆਂ ਨੂੰ ਰਿਹਾਅ ਕਰ ਦਿੱਤਾ। ਪਾਵਰਕੌਮ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੇ ਅਧਿਕਾਰੀਆਂ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਕੇ,ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਘੇਰਾ ਪਾਇਆ। ਉਨ੍ਹਾਂ ਕਿਹਾ ਕਿ ਪਾਵਰਕੌਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਚੋਰੀ ਰੋਕਣ ਲਈ, ਮੁਹਿੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਬਿਜਲੀ ਚੋਰਾਂ ਦੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕਣਗੇ।
ਚੈਕਿੰਗ ਦੀ ਆੜ ,ਚ ਕਿਸਾਨਾਂ ਨੂੰ ਪ੍ਰੇਸ਼ਾਨ ਨਹੀ ਕਰਨ ਦਿਆਂਗੇ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪੱਧਰੀ ਆਗੂ ਰੂਪ ਸਿੰਘ ਢਿੱਲਵਾਂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਬਿਜਲੀ ਚੋਰੀ ਰੋਕਣ ਦੀ ਆੜ ਹੇਠ, ਕਿਸਾਨਾਂ ਨੂੰ ਤੰਗ ਕਰਨ।ਤੇ ਆਮਾਦਾ ਪਾਵਰਕੌਮ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੋਟੀ ਚੋਰੀ ਕਰ ਰਹੇ, ਵੱਡੇ ਧਨਾਢਾਂ ਅਤੇ ਉਦਯੋਗਿਕ ਘਰਾਣਿਆਂ ਵਿੱਚ ਪੈਸੇ ਅਤੇ ਸੱਤਾ ਦੇ ਜੋਰ ਤੇ ਹੋ ਰਹੀਆਂ ਵੱਡੀਆਂ ਚੋਰੀਆਂ ਕਰਨ।ਵਾਲਿਆਂ ਤੇ ਪਹਿਲਾਂ ਨਕੇਲ ਕਸਣ ਦੀ ਲੋੜ ਹੈ।
One thought on “ਬਿਜਲੀ ”ਕੁੰਡੀ ” ਫੜ੍ਹਨ ਤੇ ਫਸੀ ਅਧਿਕਾਰੀਆਂ ਤੇ ਕਿਸਾਨਾਂ ਦੀ ” ਘੁੰਡੀ””
Comments are closed.