ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਹੋਈ ਸਰਗਰਮ, ਕੌਮੀ ਆਗੂ ਕਰਨਗੇ ਦੌਰਾ

Advertisement
Spread information

 ਭਾਜਪਾ ਦੇ ਕੌਮੀ ਜਨਰਲ ਸਕੱਤਰ ਦਲੀਪ ਸੇਕੀਆਂ ਕਰਨਗੇ ਸੰਗਰੂਰ ਦਾ ਦੌਰਾ

ਪਰਦੀਪ ਕਸਬਾ ਸੰਗਰੂਰ , 16 ਮਈ   2022

ਭਾਜਪਾ ਵਲੋਂ ਸੰਗਰੂਰ ਜਿਮਨੀ ਚੌਣਾ ਨੂੰ ਲੈ ਕੇ ਤਿਆਰੀ ਜੋਰਾਂ ਤੇ ਹਨ ਅਤੇ ਭਾਜਪਾ ਦੀ ਲੀਡਰਸ਼ਿਪ ਲਗਾਤਾਰ ਸੰਗਰੂਰ ਲੋਕ ਸਭਾ ਦੇ ਦੌਰੇ ਕਰ ਰਹੀ ਹੈ, ਇਸੇ ਤਹਿਤ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੰਗਰੂਰ ਦੇ ਦੋ ਦਿਨਾਂ ਦੌਰੇ ਤੇ ਸੰਗਰੂਰ ਪਹੁੰਚ ਰਹੇ ਹਨ ਇਸ ਗਲ਼ ਦੀ ਜਾਣਕਾਰੀ ਇਸ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਨੀਸ਼ ਧੀਮਾਨ ਨੇ ਕੀਤਾ।

Advertisement

ਅੱਜ ਸਥਾਨਕ ਰੈਸਟ ਹਾਉਸ ਵਿਖੇ ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਭਾਜਪਾ ਦਿਆਲ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਨੈਸ਼ਨਲ ਜਨਰਲ ਸਕੱਤਰ ਦੀ ਫੇਰੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਜਪਾ ਆਪਣੇ ਦਮ ਤੇ ਸੰਗਰੂਰ ਲੋਕ ਸਭਾ ਦੀ ਚੌਣ ਲੜੇਗੀ ਤੇ ਬੜੇ ਫਰਕ ਨਾਲ ਜਿੱਤ ਵੀ ਪ੍ਰਾਪਤ, ਉਹਨਾਂ ਕਿਹਾ ਕਿ ਮਾਨ ਸਰਕਾਰ ਤੋਂ ਲੋਕਾਂ ਨੇ ਕੁਝ ਹੀ ਦਿਨਾਂ ਅੰਦਰ ਮੂੰਹ ਫੇਰ ਲਿਆ ਹੈ ਕਿਉਂ ਜੋ ਇੱਕ ਵੀ ਗਰੰਟੀ ਪੂਰੀ ਕਰਨ ਵਿੱਚ ਅਸਮਰਥ ਰਹੇ ਹਨ ਲੋਕ ਹੁਣ ਭਾਜਪਾ ਵੱਲ ਦੇਖ ਰਹੇ ਹਨ ਤੇ ਬੜੇ ਬੜੇ ਚਹਰੇ ਭਾਜਪਾ ਵਿੱਚ ਆਉਣ ਨੂੰ ਕਤਾਰ ਵਿੱਚ ਹਨ , ਆਉਣ ਆਲੇ ਦਿਨਾਂ ਵਿੱਚ ਭਾਜਪਾ ਵਲੋਂ ਪੰਜਾਬ ਅੰਦਰ ਬੜੇ ਪੱਥਰ ਤੇ ਸਿਆਸੀ ਹਲਚਲ ਹੋਣ ਦੀ ਗਲ ਵੀ ਦਿਆਲ ਸੋਢੀ ਨੇ ਕਹੀ

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ, ਜਗਦੀਪ ਸਿੰਘ ਤੂਰ, ਮੰਡਲ ਪ੍ਰਧਾਨ ਸੰਗਰੂਰ ਸ਼ਹਿਰੀ ਰੋਮੀ ਗੌਇਲ, ਵਿਸ਼ਾਲ ਗਰਗ, ਸੰਜੀਵ ਜਿੰਦਲ, ਹਨੀ ਨਾਗਪਾਲ ਵੀ ਮੌਜੂਦ ਸਨ॥

Advertisement
Advertisement
Advertisement
Advertisement
Advertisement
error: Content is protected !!