ਰਘਵੀਰ ਹੈਪੀ , ਬਰਨਾਲਾ 16 ਮਈ 2022
ਸ਼ਹਿਰ ਦੇ ਧਨੌਲਾ ਰੋਡ ਤੇ ਸਥਿਤ ਆਈਟੀਆਈ ਚੌਂਕ ਨੇੜੇ ਪੈਂਦੇ ਗੁਰੂ ਰਾਮਦਾਸ ਨਗਰ ਦਾ ਰਹਿਣ ਵਾਲਾ ਇੱਕ 10 ਵੀਂ ਕਲਾਸ ਦਾ ਵਿਦਿਆਰਥੀ, ਭੇਦਭਰੀ ਹਾਲਤ ਵਿੱਚ ਲੰਘੀ ਅੱਧੀ ਰਾਤ ਘਰੋਂ ਲਾਪਤਾ ਹੋ ਗਿਆ। ਪਰਿਵਾਰ ਨੂੰ ਇਸ ਦਾ ਪਤਾ ਸਵੇਰੇ ਕਰੀਬ ਪੰਜ ਵਜੇ, ਲੱਗਿਆ। ਸੂਚਨਾ ਮਿਲਿਦਆਂ ਹੀ, ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 17 ਕੁ ਵਰ੍ਹਿਆਂ ਦਾ ਇੰਦਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂ ਰਾਮਦਾਸ ਨਗਰ, ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 10 ਵੀਂ ਕਲਾਸ ਵਿੱਚ ਪੜ੍ਹਦਾ ਹੈ, ਉਹ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 12 ਵਜੇ, ਘਰ ਦੀ ਕੰਧ ਟੱਪ ਕੇ ਕਿੱਧਰੇ ਚਲਾ ਗਿਆ। ਪਰਿਵਾਰ ਨੂੰ ਇਸ ਬਾਰੇ, ਸਵੇਰੇ ਪਤਾ ਲੱਗਿਆ,ਤੇ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।
ਥਾਣਾ ਸਿਟੀ 2 ਦੇ ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਘਰ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲ ਰਹੀ ਹੈ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਆਪਣੇ ਘਰੋਂ ਬੈਗ ਲੈ ਕੇ ਕੰਧ ਟੱਪ ਕੇ ਕਿਧਰੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰਿਵਾਰ ਦੇ ਬਿਆਨ ਪਰ, ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਲਾਪਤਾ ਸਟੂਡੈਂਟ ਦੀ ਫੋਟੋ, ਕੰਟਰੋਲ ਰੂਮ ਦੇ ਜਰੀਏ ਪੰਜਾਬ ਦੇ ਹਰ ਜਿਲ੍ਹਾ ਹੈਡਕੁਆਟਰ ਨੂੰ ਭੇਜਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।