ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ 2022
ਜਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ.ਐਸ.ਪੀ (ਇੰਨ:) ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ/ਡੀ.ਐਸ.ਪੀ. ਸਬ ਡਵੀਜਨ ਫ਼ਤਹਿਗੜ੍ਹ ਸਾਹਿਬ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਰਹਿੰਦ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਨੇ ਦੋਹਰੇ ਕਤਲਾ ਦੇ ਮੁਲਜ਼ਮ ਨੂੰ ਆਂਧਰਾ ਪ੍ਰਦੇਸ਼ ਸਟੇਟ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਮੁੱਖੀ ਫ਼ਤਹਿਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮੋਨਿਕਾ ਪਤਨੀ ਜਸਵਿੰਦਰ ਸਿੰਘ (ਉਮਰ ਕਰੀਬ 24 ਸਾਲ) ਸਮੇਤ ਆਪਣੀ ਇੱਕ ਛੋਟੀ ਬੱਚੀ ਨਿਸ਼ਾ ਉਮਰ 10 ਮਹੀਨੇ ਆਪਣੇ ਪਤੀ ਜਸਵਿੰਦਰ ਸਿੰਘ ਉਰਫ ਬੰਟੀ ਪੁੱਤਰ ਲੇਟ ਲਾਲ ਸਿੰਘ ਵਾਸੀ ਪਿੰਡ ਗੱਗੜਭਾਨ ਥਾਣਾ ਮਹਿਤਾ ਜਿਲਾ ਦਿਹਾਤੀ ਅੰਮ੍ਰਿਤਸਰ ਹਾਲ ਕਿਰਾਏਦਾਰ ਲੂਣ ਮਿਰਚ ਵਾਲੀ ਗਲੀ ਹਮਾਯੂੰਪੁਰ ਸਰਹੰਦ ਵਿਖੇ ਰਹਿੰਦੀ ਸੀ।
ਉਹਨਾਂ ਦੱਸਿਆ ਕਿ ਜਿਸ ਦਾ ਪਤੀ ਜਸਵਿੰਦਰ ਸਿੰਘ ਅਕਸਰ ਸ਼ਰਾਬ ਪੀ ਕੇ ਮੋਨਿਕਾ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ । ਮਿਤੀ 08 ਅਪਰੈਲ 2022 ਨੂੰ ਸਵੇਰੇ 06.00 ਵਜੇ ਜਸਵਿੰਦਰ ਸਿੰਘ ਆਪਣੇ ਘਰ ਪਰ ਆਪਣੀ ਪਤਨੀ ਮੋਨਿਕਾ ਅਤੇ ਛੋਟੀ ਬੱਚੀ ਨਿਸ਼ਾ ਉਮਰ 10 ਮਹੀਨੇ ਪਰ ਪੈਟਰੋਲ ਪਾ ਕੇ ਅੱਗ ਲਗਾ ਕੇ ਮੋਕਾ ਤੋ ਭੱਜ ਗਿਆ ਸੀ। ਮੋਨਿਕਾ ਅਤੇ ਉਸ ਦੀ ਲੜਕੀ ਨਿਸ਼ਾ ਨੂੰ ਇਲਾਜ ਲਈ ਪਹਿਲਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਾਇਆ ਗਿਆ। ਜਿਹਨਾਂ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਜੀ ਐਮ ਸੀ ਐੱਚ-32 ਚੰਡੀਗੜ੍ਹ ਰੈਫਰ ਕੀਤਾ ਗਿਆ । ਜਿਸ ਪਰ ਮੋਨਿਕਾ ਦੇ ਜੀਜੇ ਗੁਰਜੰਟ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕਲਾਰਾਂ ਥਾਣਾ ਬਾਲੀਆਂ ਜਿਲ੍ਹਾ ਸੰਗਰੂਰ ਦੇ ਬਿਆਨ ਪਰ ਜਸਵਿੰਦਰ ਸਿੰਘ ਉਰਫ ਬੰਟੀ ਦੇ ਵਿਰੁੱਧ ਮੁਕੱਦਮਾ ਨੰਬਰ 45 ਮਿਤੀ 08.04.2022 ਅ/ਧ 307 ਆਈ.ਪੀ.ਸੀ ਥਾਣਾ ਸਰਹੰਦ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਇਲਾਜ ਮਿਤੀ 11.04.2022 ਨੂੰ ਮੋਨਿਕਾ ਦੀ ਜੀ ਐਮ ਸੀ ਐੱਚ-32 ਚੰਡੀਗੜ ਵਿਖੇ ਮੌਤ ਹੋ ਗਈ।
ਜਿਸ ਤੇ ਮੁਕੱਦਮਾ ਵਿਚ ਜੁਰਮ 302 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ । ਫਿਰ ਦੋਰਾਨੇ ਇਲਾਜ ਹੀ ਮਿਤੀ 17.04.2022 ਨੂੰ ਛੋਟੀ ਲੜਕੀ ਨੀਸ਼ਾ ਦੀ ਪੀ.ਜੀ.ਆਈ ਚੰਡੀਗੜ ਵਿਖੇ ਮੌਤ ਹੋ ਗਈ। ਜਿਸ ਤੇ ਮੁੱਖ ਅਫਸਰ ਥਾਣਾ ਸਰਹਿੰਦ ਨੇ ਸ੍ਰੀ ਰਾਜਪਾਲ ਸਿੰਘ ਪੀ.ਪੀ.ਐਸ/ਐਸ.ਪੀ (ਇੰਨ:) ਫ਼ਤਹਿਗੜ੍ਹ ਸਾਹਿਬ ਅਤੇ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ/ਡੀ.ਐਸ.ਪੀ. ਸਬ ਡਵੀਜਨ ਫ਼ਤਹਿਗੜ੍ਹ ਸਾਹਿਬ ਦੀ ਯੋਗ ਅਗਵਾਈ ਹੇਠ ਵੱਖ-ਵੱਖ ਟੀਮਾ ਬਣਾ ਕੇ ਦੋਸ਼ੀ ਦੀ ਟੈਕਨੀਕਲ ਰਿਸੋਰਸਾ ਰਾਹੀ ਤਲਾਸ਼ ਕਰਨੀ ਸ਼ੁਰੂ ਕੀਤੀ ਗਈ। ਜਿਸ ਤਹਿਤ ਮਿਤੀ 20.04.2022 ਨੂੰ ਦੋਸ਼ੀ ਜਸਵਿੰਦਰ ਸਿੰਘ ਨੂੰ ਥਾਣਾ ਸਰਹੰਦ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਓਰਵਾਕਲ ਜਿਲਾ ਕੂਰਨੂਲ (ਆਧਰਾ ਪ੍ਰਦੇਸ) ਦੀ ਲੋਕਲ ਪੁਲਿਸ ਦੀ ਇਮਦਾਦ ਨਾਲ ਦੋਸ਼ੀ ਨੂੰ ਕਸਬਾ ਓਰਵਾਕਲ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਪਾਸੋ ਦੋਹਰੇ ਕਤਲ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।