DC ਕੰਪਲੈਕਸ ‘ਚੋਂ ਮਿਲੀ ਪਟਵਾਰੀ ਦੀ ਲਾਸ਼

Advertisement
Spread information

3 ਦਿਨ ਤੋਂ ਘਰੋਂ ਲਾਪਤਾ ਸੀ, ਪਟਵਾਰੀ ਹਰਦੀਪ ਸਿੰਘ ਹੈਪੀ ਪੰਡੋਰੀ


ਹਰਿੰਦਰ ਨਿੱਕਾ, ਬਰਨਾਲਾ 24 ਅਪ੍ਰੈਲ 2022

        ਪਿਛਲੇ ਕੁੱਝ ਦਿਨ ਤੋਂ ਘਰੋਂ ਲਾਪਤਾ ਪਟਵਾਰੀ ਹਰਦੀਪ ਸਿੰਘ ਹੈਪੀ ਦੀ ਲਾਸ਼ ਅੱਜ ਦੁਪਿਹਰ ਵੇਲੇ ਸ਼ੱਕੀ ਹਾਲਤਾਂ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਥਰੂਮ ਵਿੱਚੋਂ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਹੈ। ਪਟਵਾਰੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਸ਼ਾਸ਼ਨ-ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਟਵਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਸੰਭਾਲ ਕੇ ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ।

Advertisement

         ਪ੍ਰਾਪਤ ਸੂਚਨਾ ਅਨੁਸਾਰ ਹਰਦੀਪ ਸਿੰਘ ਉਰਫ ਹੈਪੀ ਪਟਵਾਰੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਪੰਡੋਰੀ, ਕੁੱਝ ਦਿਨ ਤੋਂ ਆਪਣੇ ਘਰੋਂ ਲਾਪਤਾ ਸੀ, ਜਿਸ ਸਬੰਧੀ ਪਰਿਵਾਰ ਦੇ ਮੈਂਬਰ, ਆਪਣੇ ਤੌਰ ਤੇ ਉਸ ਦੀ ਤਲਾਸ਼ ਵਿੱਚ ਲੱਗੇ ਹੋਏ ਸਨ। ਪਟਵਾਰੀ ਦੀ ਪਤਨੀ ਹਰਜਿੰਦਰ ਕੌਰ ,ਆਈਸੀਆਈਸੀ ਬੈਂਕ ਦੀ ਬਰਨਾਲਾ ਸ਼ਾਖਾ ਵਿੱਚ ਨੌਕਰੀ ਕਰਦੀ ਹੈ। ਜਦੋਂਕਿ ਪਟਵਾਰੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੁ ਚੁੱਕੀ ਹੈ। ਅੱਜ ਦੁਪਿਹਰ ਕਰੀਬ 1/1:30 ਵਜੇ, ਡੀਸੀ ਕੰਪਲੈਕਸ ਦਾ ਚੌਂਕੀਦਾਰ ਜਦੋਂ ਬਾਥਰੂਮ ਕਰਨ ਲਈ, ਡੀਸੀ ਕੰਪਲੈਕਸ ਦੀ ਪਹਿਲੀ ਮੰਜਿਲ ਤੇ ਸਥਿਤ ਬਾਥਰੂਮ ਵਿੱਚ ਗਿਆ ਤਾਂ ਉਹ ਪਟਵਾਰੀ ਦੀ ਗਲੀ ਸੜੀ ਲਾਸ਼ ਤੱਕ ਕੇ ਡਰ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਹਰਦੀਪ ਸਿੰਘ, ਬਰਨਾਲਾ ਤਹਿਸੀਲ ਵਿੱਚ ਤਾਇਨਾਤ ਸੀ, ਲਾਸ਼ ਵਿੱਚੋਂ ਬਦਬੂ ਮਾਰ ਰਹੀ ਸੀ, ਜਿਸ ਤੋਂ ਪਹਿਲੀ ਨਜ਼ਰੇ ਇਉਂ ਲੱਗਦਾ ਹੈ ਕਿ ਲਾਸ਼ 1/ 2 ਦਿਨ ਪੁਰਾਣੀ ਇੱਥੇ ਪਈ ਹੈ।

       ਉਨਾਂ ਦੱਸਿਆ ਕਿ ਮ੍ਰਿਤਕ ਪਟਵਾਰੀ ਦੇ ਵਾਰਿਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ, ਪਰਿਵਾਰ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਪਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ ਥਾਣਾ ਮਹਿਲ ਕਲਾਂ ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਬੇਸ਼ੱਕ ਹਰਦੀਪ ਸਿੰਘ ਦੇ ਕਰੀਬ 3 ਦਿਨ ਤੋਂ ਘਰੋਂ ਲਾਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰੰਤੂ ਪਟਵਾਰੀ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ, ਕੋਈ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ। ਪੰਚਾਇਤ ਤੋਂ ਤਹਿਕੀਕਾਤ ਕਰਨ ਤੇ, ਉਨ੍ਹਾਂ ਨੇ ਵੀ ਕਿਹਾ ਕਿ ਪਰਿਵਾਰ ਨੇ , ਪਟਵਾਰੀ ਦੇ ਲਾਪਤਾ ਹੋਣ, ਸਬੰਧੀ, ਕੋਈ ਗੱਲ ਪੰਚਾਇਤ ਤੱਕ ਵੀ ਨਹੀਂ ਪਹੁੰਚਾਈ ਸੀ। ਇਹ ਤੱਥ ਵੀ, ਜਾਂਚ ਦੀ ਮੰਗ ਕਰਦੇ ਹਨ ਕਿ ਤਿੰਨ ਦਿਨ ਤੋਂ ਡੀਸੀ ਕੰਪਲੈਕਸ ਦੇ ਚੌਂਕੀਦਾਰ ਜਾਂ ਕਿਸੇ ਹੋਰ ਮੁਲਾਜ਼ਮ ਨੂੰ ਬਾਥਰੂਮ ਵਿੱਚ ਪਈ ਲਾਸ਼ ਦੀ ਭਿਣਕ ਤੱਕ ਕਿਉਂ ਨਹੀਂ ਪਈ ? ।

Advertisement
Advertisement
Advertisement
Advertisement
Advertisement
error: Content is protected !!