ਤਣਆਪੂਰਨ ਮਾਹੌਲ ਨੂੰ ਸ਼ਾਂਤ ਕਰਨ ਪਹੁੰਚੇ SHO ਜਗਜੀਤ ਸਿੰਘ
ਹਰਿੰਦਰ ਨਿੱਕਾ, ਬਰਨਾਲਾ 24 ਅਪ੍ਰੈਲ 2022
ਸ਼ਹਿਰ ਦੇ ਵਾਰਡ ਨੰਬਰ 11 ਦੀ ਗਲੀ ਨੰਬਰ 2 ਦਾ ਚਲਦਾ ਕੰਮ ਰੋਕ ਦੇਣ ਤੋਂ ਭੜ੍ਹਕੇ ਲੋਕਾਂ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਟ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਦੀ ਅਗਵਾਈ ਵਿੱਚ ਲੋਕਾਂ ਨੇ ਨਕਰ ਕੌਂਸਲ ਦੇ ਈ.ਉ. ਦੇ ਖਿਲਾਫ ਲੋਕਾਂ ਨੇ ਰੋਸ ਧਰਨਾ ਦੇ ਕੇ ਨਾਅਰੇਬਾਜੀ ਕੀਤੀ। ਮਾਹੌਲ ਤਣਾਅਪੂਰਨ ਹੁੰਦਾ ਵੇਖ, ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ. ਜਗਜੀਤ ਸਿੰਘ ਵੀ ਪੁਲਿਸ ਪਾਰਟੀ ਸਣੇ, ਮੌਕੇ ਤੇ ਪਹੁੰਚ ਗਏ।
ਇਸ ਮੌਕੇ ਮੱਖਣ ਸ਼ਰਮਾ ਨੇ ਕਿਹਾ ਕਿ ਰਾਮਬਾਗ ਰੋਡ ਤੇ ਸਥਿਤ ਗਲੀ ਨੰਬਰ 2 ਦੀ ਖਸ਼ਤਾ ਹਾਲਤ ਕਾਰਣ, ਕਰੀਬ 22 ਵਰ੍ਹਿਆਂ ਬਾਅਦ ਨਗਰ ਕੌਂਸਲ ਵੱਲੋਂ ਗਲੀ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰੰਤੂ ਮੁਹੱਲੇ ਦੀ ਇੱਕ ਔਰਤ ਨੇ ਕੰਮ ਨੂੰ ਬਿਨਾਂ ਕਿਸੇ ਠੋਸ ਕਾਰਣ ਦੇ ਰੋਕ ਦਿੱਤਾ। ਜਦੋਂਕਿ ਪੂਰੇ ਮੁਹੱਲੇ ਦੇ ਲੋਕ, ਗਲੀ ਪੱਕਾ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਮੁਹੱਲਾ ਵਾਸੀਆਂ ਦੀ ਗੱਲ ਸੁਣਨ ਦੀ ਬਜਾਏ, ਕੰਮ ਰੁਕਵਾਉਣ ਤੇ ਲੱਗਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੰਮ ਚਾਲੂ ਨਾ ਹੋਣ ਤੱਕ, ਉਹ ਸੰਘਰਸ਼ ਕਰ ਰਹੇ ਮੁਹੱਲਾ ਵਾਸੀਆਂ ਦੇ ਨਾਲ ਡਟ ਕੇ ਖੜ੍ਹਨਗੇ। ਇਸ ਮੌਕੇ ਮੁਹੱਲੇ ਦੀਆਂ ਔਰਤਾਂ ਨੇ ਵੀ ਪ੍ਰਸ਼ਾਸ਼ਨ ਅਤੇ ਕੰਮ ਵਿੱਚ ਅੜਿੱਕਾ ਬਣ ਰਹੀ ਮਹਿਲਾ ਦੇ ਖਿਲਾਫ ਜੰਮ ਕੇ ਭੜਾਸ ਕੱਢੀ। ਉੱਧਰ ਐਸ.ਐਚ.ਉ. ਜਗਜੀਤ ਸਿੰਘ ਨੇ ਕਿਹਾ ਕਿ ਉਹ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੈਦਾ ਹੋਈ ਤਣਾਅਪੂਰਣ ਹਾਲਤ ਤੇ ਕਾਬੂ ਪਾਉਣ ਲਈ ਅਤੇ ਲੜਾਈ ਝਗੜਾ ਰੋਕਣ ਲਈ ਇੱਥੇ ਪਹੁੰਚੇ ਹਨ। ਦੋਵਾਂ ਧਿਰਾਂ ਨਾਲ, ਗੱਲਬਾਤ ਕਰਕੇ, ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।