ਪੀਆਰਟੀਸੀ ਬੱਸ ਨੇ 2 ਜਣਿਆਂ ਨੂੰ ਦਰੜਿਆ, ਦੋਵਾਂ ਦੀ ਮੌਤ

Advertisement
Spread information

ਐਸ.ਐਚ.ਉ. ਲਖਵਿੰਦਰ ਸਿੰਘ ਨੇ ਕਿਹਾ ! ਕਬਜ਼ੇ ‘ਚ ਲਈ ਬੱਸ ,ਤਫਤੀਸ਼ ਜ਼ਾਰੀ


ਹਰਿੰਦਰ ਨਿੱਕਾ, ਬਰਨਾਲਾ 21 ਅਪ੍ਰੈਲ 2022

      ਬਰਨਾਲਾ-ਹੰਡਿਆਇਆ ਮੁੱਖ ਸੜਕ ਤੇ ਪੀਆਰਟੀਸੀ ਦੀ ਤੇਜ਼ ਰਫਤਾਰ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਸਵਾਰ ਦੋ ਜਣਿਆਂ ਨੂੰ ਦਰੜ ਦਿੱਤਾ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਦੋਵਾਂ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ । ਥਾਣਾ ਸਿਟੀ 2 ਦੇ ਐਸ.ਅਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਪੁਲਿਸ ਪਾਰਟੀ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਅਤੇ ਪੀਆਰਟੀਸੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਬੰਦ ਕਰਕੇ, ਹਾਦਸੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਹੰਡਿਆਇਆ ਕਸਬੇ ਦੇ ਬਾਬਾ ਜੀਵਨ ਸਿੰਘ ਨਗਰ ਦੇ ਵਾਸੀ ਮਿੱਠੂ ਸਿੰਘ ਪੁੱਤਰ ਗੇਜਾ ਸਿੰਘ ਤੇ ਗੁਰਸੰਤ ਸਿੰਘ ਪੁੱਤਰ ਸਾਧਾ ਸਿੰਘ ਮੋਟਰਸਾਈਕਲ  ਤੇ ਸਵਾਰ ਹੋ ਕੇ ਬਰਨਾਲਾ ਤੋਂ ਹੰਡਿਆਇਆ ਉਹ ਜਾ ਰਹੇ ਸਨ। ਜਦੋਂ ਉਹ ਡੀ-ਮਾਰਟ ਮਾੱਲ ਕੋਲ ਪਹੁੰਚੇ ਤਾਂ ਹੰਡਿਆਇਆ ਤੋਂ ਬਰਨਾਲਾ ਦੀ ਤਰਫ ਜਾ ਰਹੀ ਪੀਆਰਟੀਸੀ ਦੀ ਤੇਜ ਰਫਤਾਰ ਬੱਸ ਦੇ ਚਾਲਕ ਨੇ ਬੜੀ ਲਾਪਰਵਾਹੀ ਨਾਲ ਮੋਟਰਸਾੲਕਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ।

Advertisement

      ਹਾਦਸਾ ਇੱਨ੍ਹਾਂ ਭਿਆਣਕ ਸੀ ਕਿ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਜਾਣ ਕਾਰਣ ਦੋਵੇਂ ਨੌਜਵਾਨਾਂ ਦੇ ਸਿਰਾਂ ਦੇ  ਚੀਥੜੇ ਦੂਰ ਦੂਰ ਤੱਕ ਖਿੰਡ ਗਏ ਅਤੇ ਮੌਕੇ ਤੇ ਹੀ ਉਨਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਨੇ, ਬੱਸ ਨੂੰ ਘੇਰ ਲਿਆ ਅਤੇ ਪੁਲਿਸ ਨੂੰ ਹਾਦਸੇ ਬਾਰੇ ਸੂਚਨਾ ਦੇ ਦਿੱਤੀ। ਥਾਣਾ ਸਿਟੀ 2 ਦੇ ਐਸ.ਅਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਿੱਠੂ ਸਿੰਘ ਦੇ ਪੁੱਤਰ ਦੇ ਬਿਆਨ ਪਰ ਪੀਆਰਟੀਸੀ ਬੱਸ ਦੇ ਚਾਲਕ ਖਿਲਾਫ ਕੇਸ ਦਰਜ਼ ਕਰਕੇ, ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੜੀ ਗਹਿਰਾਈ ਨਾਲ ਹਾਦਸੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਲੰਘੀ ਕੱਲ੍ਹ ਵੀ ਪੀਆਰਟੀਸੀ ਦੀ ਇੱਕ ਅਣਪਛਾਤੀ ਤੇਜ਼ ਰਫਤਾਰ ਬੱਸ ਦੇ ਚਾਲਕ ਨੇ ਬਾਜਾਖਾਨਾ ਰੋਡ ਤੇ ਇੱਕ ਮੋਟਰ ਸਾਈਕਲ ਸਵਾਰ ਨੂੰ ਦਰੜ ਦਿੱਤਾ ਸੀ । ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਜਿੱਥੇ ਦੌਰਾਨ ਏ ਇਲਾਜ਼ ਸੰਭੀ ਸਿੰਘ ਵਾਸੀ ਬਾਜਾਖਾਨਾ ਰੋਡ, ਨੇੜੇ ਸਾਈਂ ਮੰਦਿਰ ਵਾਲੀ ਗਲੀ ਬਰਨਾਲਾ ਦੀ ਮੌਤ ਹੋ ਗਈ ਸੀ । ਪੁਲਿਸ ਨੇ ਸਤਨਾਮ ਸਿੰਘ ਦੇ ਬਿਆਨ ਪਰ, ਅਣਪਛਾਤੀ ਬੱਸ ਦੇ ਅਣਪਛਾਤੇ ਡਰਾਈਵਰ ਖਿਲਾਫ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਵਿੱਢ ਦਿੱਤੀ।

ਹਾਦਸੇ ਦੀ ਵਜ਼੍ਹਾ ਬਣਿਆ ਡੀ-ਮਾਰਟ !

      ਹਾਦਸੇ ਮੌਕੇ ਮੌਜੂਦ ਮੇਜਰ ਸਿੰਘ ਤੇ ਹੋਰ ਲੋਕਾਂ ਅਨੁਸਾਰ ਬੱਸ ਅਤੇ ਮੋਟਰ ਸਾਈਕਲ ਸਵਾਰ ਦੋਵੇਂ ਨੌਜਵਾਨ ਆਪਣੀ ਸਾਈਡ ਜਾ ਰਹੇ ਸਨ। ਜਦੋਂ ਬੱਸ ਅਤੇ ਮੋਟਰਸਾਈਕਲ ਡੀ-ਮਾਰਟ ਕੋਲ ਪਹੁੰਚੇ ਤਾਂ ਅਚਾਨਕ ਹੀ ਇੱਕ ਕਾਰ ਡੀਮਾਰਟ ਦੇ ਅੰਦਰੋਂ ਸੜਕ ਤੇ ਆ ਚੜੀ,ਜਿਸ ਕਾਰਣ, ਤੇਜ਼ ਰਫਤਾਰ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਦੂਰੀ ਸਾਈਡ ਵੱਲ ਮੋੜ ਦਿੱਤੀ, ਜਿਸ ਕਾਰਣ, ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਬੱਸ ਦੇ ਪਿਛਲੇ ਟਾਇਰਾਂ ਹੇਠ ਦਰੜੇ ਗਏ। ਲੋਕਾਂ ਨੇ ਕਿਹਾ ਕਿ ਡੀ-ਮਾਰਟ ਵੱਲੋਹਂ ਸੜਕ ਤੇ ਚੜ੍ਹਦੇ ਵਹੀਕਲ ਅਕਸਰ ਹੀ ਹਾਦਸਿਆਂ ਦਾ ਕਾਰਣ ਬਣ ਰਹੇ ਹਨ।

Advertisement
Advertisement
Advertisement
Advertisement
Advertisement

One thought on “ਪੀਆਰਟੀਸੀ ਬੱਸ ਨੇ 2 ਜਣਿਆਂ ਨੂੰ ਦਰੜਿਆ, ਦੋਵਾਂ ਦੀ ਮੌਤ

Comments are closed.

error: Content is protected !!