ਸ਼ਰਮਾ ਨੇ ਕਿਹਾ ਕਿ ਆਉ ! ਮੋਦੀ ਸਰਕਾਰ ਦੀਆਂ ਓੁਪਲੱਭਧੀਆਂ ਨੂੰ ਘਰ ਘਰ ਪਹੁਚਾਈਏ
ਹਰਿੰਦਰ ਨਿੱਕਾ, ਬਰਨਾਲਾ 11 ਅਪ੍ਰੈਲ 2022
ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਬਰਨਾਲਾ ਦੇ ਲੀਡਰਾ ਅਤੇ ਵਰਕਰਾਂ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਯਾਦਵਿਦਰ ਸੰਟੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸਰਮਾ ਅਤੇ ਸੂਬਾ ਜਰਨਲ ਸੈਕਟਰੀ ਜੀਵਨ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ । ਮੀਟਿੰਗ ਨੂੰ ਸਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਮੈਂ ਓੁਚੇਚੇ ਤੌਰ ਤੇ ਇਸ ਲਈ ਆਇਆ ਹਾਂ ਕੇ ਭਾਰਤੀ ਜਨਤਾ ਪਾਰਟੀ ਦੇ ਜੁਝਾਰੂ ਵਰਕਰਾਂ ਦਾ ਹੌਸਲਾ ਅਫਜਾਈ ਕਰ ਸਕਾਂ। ਉਨ੍ਹਾਂ ਕਿਹਾ ਕਿ ਬਹੁਤ ਥੋੜੇ ਸਮੇਂ ਵਿੱਚ ਪਾਰਟੀ ਦੇ ਸਮੂਹ ਵਰਕਰਾਂ ਨੇ ਇੱਕ ਵੱਡੀ ਲੜਾਈ ਲੜੀ ਹੈ ਅਤੇ ਬਰਨਾਲਾ ਸੰਗਰੂਰ ਜਿਲ੍ਹਿਆਂ ਲਈ ਇੱਕ ਹੋਰ ਵੀ ਬਹੁਤ ਵੱਡੀ ਲੜਾਈ ਕਰੀਬ 6 ਮਹੀਨਿਆਂ ਦੇ ਅੰਦਰ ਅੰਦਰ ਹੀ ਫਿਰ ਸਿਰ ਤੇ ਖੜੀ ਹੈ। ਭਾਜਪਾ ਪੂਰੇ ਜੋਸ਼ ਖਰੋਸ਼ ਨਾਲ ਇਹ ਲੜਾਈ ਲੜਨ ਲਈ ਵੀ ਤਿਆਰ ਹੈ ।

ਸ਼ਰਮਾ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਦੀਆਂ ਓੁਪਲੱਭਧੀਆਂ ਨੂੰ ਘਰ ਘਰ ਪਹੁਚਾਂਵਾਂਗੇ । ਉਨਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ 2024 ਦੀਆਂ ਲੋਕ ਸਭਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਹੁਣੇ ਤੋਂ ਤਿਆਰੀਆਂ ਵਿੱਢ ਦੇਣ ਦੀ ਜਰੂਰਤ ਹੈ। ਜੀਵਨ ਗੁਪਤਾ ਨੇ ਸੰਗਠਨ ਨੂੰ ਪਿੰਡ ਪੱਧਰ ਤੱਕ ਮਜਬੂਤ ਕਰਨ ਦਾ ਸੱਦਾ ਦਿੱਤਾ। ਓਨ੍ਹਾਂ ਕਿਹਾ ਕੇ ਅਜਾਦ ਹਿੰਦੋਸਤਾਨ ਦੇ 75 ਸਾਲ ਦੇ ਇਤੀਹਾਸ ਵਿੱਚ ਸ਼੍ਰੀ ਨਰਿਦਰ ਮੋਦੀ ,ਦੇਸ਼ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿੰਨ੍ਹਾਂ ਨੇ ਸਮੂਹ ਕਿਸਾਨ ਵੀਰਾਂ ਦੇ ਖਾਤਿਆਂ ਵਿੱਚ 6000 ਰੁਪਏ ਸਲਾਨਾ ਪਾਉਣ ਦੀ ਨਵੀਂ ਪਿਰਤ ਪਾਈ ਹੈ।
ਮੀਟਿੰਗ ਨੂੰ ਜਥੇਦਾਰ ਸੁਖਵੰਤ ਧਨੌਲਾ , ਧੀਰਜ ਕੁਮਾਰ ਦਧਾਹੂਰ , ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ , ਦਰਸਨ ਸਿੰਘ ਨੈਣੇਵਾਲ , ਸਾਬਕਾ ਜਿਲ੍ਹਾ ਪ੍ਰਧਾਨ ਗੁਰਮੀਤ ਬਾਵਾ , ਪੰਜਾਬ ਲੋਕ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸਰਪੰਚ ਗੁਰਦਰਸਨ ਸਿੰਘ ਬਰਾੜ, ਸੁਭਾਸ ਮੱਕੜਾ, ਸੋਹਣ ਮਿੱਤਲ ਆਦਿ ਆਗੂਆਂ ਨੇ ਸੰਬੋਧਨ ਕੀਤਾ । ਮੰਚ ਸੰਚਾਲਨ ਦੀ ਕਾਰਵਾਈ ਰਾਜਿਦਰ ਓੁਪਲ ਨੇ ਬਾਖੂਬੀ ਨਿਭਾਈ। ਇਸ ਮੌਕੇ ਭਾਜਪਾ ਮਹਿਲਾ ਵਿੰਗ ਦੀ ਆਗੂ ਰਜਨੀ ਗੁਪਤਾ , ਸੰਜੀਵ ਗੁਪਤਾ , ਸਰਪੰਚ ਬਲਦੀਪ ਸਿੰਘ , ਸਾਬਕਾ ਵਾਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਅਤੇ ਸੂਬੇਦਾਰ ਸਰਬਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।