ਵਿਦਿਆਰਥੀ ਜਥੇਬੰਦੀ ਨੇ 23 ਮਾਰਚ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ
ਪਰਦੀਪ ਕਸਬਾ , ਸੰਗਰੂਰ , 30 ਮਾਰਚ 2022
ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਆਡੀਟੋਰੀਅਮ ਵਿਖੇ 23 ਮਾਰਚ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ,ਸੁਖਦੇਵ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਨਾਟਕ ਅਤੇ ਵਿਚਾਰ-ਚਰਚਾ ਕਰਵਾਈ ਗਈ, ਜਿਸ ਵਿੱਚ ਰੈੱਡ ਆਰਟਸ ਪੰਜਾਬ ਦੀ ਟੀਮ ਵੱਲੋਂ ਵਹਿੰਗੀ ਨਾਟਕ ਖੇਡਿਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਇਨਕਲਾਬੀ ਗੀਤ “ਭਗਤ ਸਿੰਘ ਤੂੰ ਜਿੰਦਾ ਹੈ” ਨਾਲ ਕੀਤੀ ਗਈ। ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਭਗਤ ਸਿੰਘ ਨੇ ਜੋ ਆਜ਼ਾਦੀ ਦਾ ਸੁਪਨਾ ਲਿਆ ਸੀ ਉਹ ਆਜ਼ਾਦੀ ਅਜੇ ਅਧੂਰੀ ਹੈ। ਭਗਤ ਸਿੰਘ ਇਕ ਅਜਿਹਾ ਸਮਾਜਵਾਦੀ ਸਮਾਜ ਚਾਹੁੰਦਾ ਸੀ ਜਿਸ ਵਿਚ ਲੋਕਾਂ ਕੋਲ ਰੁਜ਼ਗਾਰ ਅਤੇ ਵਧੀਆ ਸਿੱਖਿਆ ਅਤੇ ਸਿਹਤ ਦੀ ਸਹੂਲਤ ਹੋਵੇ।
ਉੱਨੀ ਸੌ ਸੰਤਾਲੀ ਵਿੱਚ ਭਾਰਤ ਦੇ ਲੋਕਾਂ ਨਾਲ ਅਖੌਤੀ ਅਜ਼ਾਦੀ ਦੇ ਨਾਂ ਤੇ ਧੌਖਾ ਹੋਇਆ ਅਤੇ ਫਿਰਕੂ ਕਤਲੇਆਮ ਹੋਇਆ ਜਿਸ ਵਿੱਚ ਦੱਸ ਲੱਖ ਤੋਂ ਵਧੇਰੇ ਲੋਕਾਂ ਦਾ ਕਤਲੇਆਮ ਹੋਇਆ। ਬੁਲਾਰੇ ਨੇ ਕਿਹਾ ਕਿ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਹੈ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ਼ ਲਾਮਬੰਦ ਹੋਇਆ ਜਾਵੇ ਅਤੇ ਆਪਣੇ ਆਪ ਨੂੰ ਜੱਥੇਬੰਦ ਕੀਤਾ ਜਾਵੇ।
ਰੈੱਡ ਆਰਟਸ ਪੰਜਾਬ ਵੱਲੋਂ ਪੇਸ਼ ਕੀਤੇ ਨਾਟਕ ਵਹਿੰਗੀ ਵਿਚ ਦੱਸਿਆ ਗਿਆ ਕਿ ਇਸ ਖਪਤਵਾਦੀ ਦੌਰ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੇ ਕੀ ਹਾਲਾਤ ਹਨ।
ਇਸ ਮੌਕੇ ਪ੍ਰੋਫੈਸਰ ਰਾਜਵਿੰਦਰ ਕੌਰ, ਪ੍ਰੋਫੈਸਰ ਰਵਿੰਦਰ ਭੰਗੂ,ਪ੍ਰੋਫੈਸਰ ਇਕਬਾਲ ਸਿੰਘ ਹਾਜ਼ਰ ਸਨ।
ਸਟੇਜ ਸਕੱਤਰ ਦੀ ਭੂਮਿਕਾ ਮਨਜੀਤ ਨਮੋਲ ਨੇ ਨਿਭਾਈ।
ਇਸ ਮੌਕੇ ਕਰਨ ਸੰਗਰੂਰ,ਅਮਨ ਢੰਡੋਲੀ, ਸੁਖਵਿੰਦਰ ਨਮੋਲ, ਮਨਜੀਤ ਕੌਰ, ਮਨਜਿੰਦਰ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ।