ਤਫਤੀਸ਼ ਮਿਲਣ ਤੋਂ 3 ਬਾਅਦ ਬਾਅਦ ਹੀ ਨਾਮਜ਼ਦ ਦੋਸ਼ੀ ਨੂੰ ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦਬੋਚਿਆ
ਅਸ਼ੋਕ ਵਰਮਾ , ਮਾਨਸਾ 30 ਮਾਰਚ 2022
ਜਿਲ੍ਹੇ ਦੇ ਸੀਆਈਏ ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਇਰਾਦਾ ਕਤਲ ਦੇ ਦੋਸ਼ੀ ਅਤੇ ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਮਨਮੋਹਨ ਸਿੰਘ ਉਰਫ ਮੋਹਨਾ ਨੂੰ 2 ਪਿਸਤੌਲਾਂ ਅਤੇ 34 ਜਿੰਦਾਂ ਰੌਂਦਾਂ ਸਣੇ ਗਿਰਫਤਾਰ ਕੀਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਵੱਲੋਂ ਇਰਾਦਾ ਕਤਲ ਕੇਸ ਦੀ ਤਫਤੀਸ ਨੂੰ ਅੱਗੇ ਵਧਾਉਂਦੇ ਹੋਏ ਮੁਕੱਦਮਾ ਦੇ ਮੁੱਖ ਮੁਲਜਿਮ ਮਨਮੋਹਨ ਸਿੰਘ ਉਰਫ ਮੋਹਨਾ ਪੁੱਤਰ ਦਰਸ਼ਨ ਸਿੰਘ ਵਾਸੀ ਰੱਲੀ ਨੂੰ ਕਾਬੂ ਕਰਕੇ ਉਸ ਦੀ ਪੁੱਛਗਿੱਛ ਉਪਰੰਤ 2 ਪਿਸਤੌਲ ਸਮੇਤ 45 ਜਿੰਦਾਂ ਰੌਂਦ ਅਤੇ ਵਾਰਦਾਤ ਸਮੇਂ ਵਰਤੀ ਫਾਰਚੂਨਰ ਗੱਡੀ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਨੇ ਦੱਸਿਆ ਕਿ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਬੁਢਲਾਡਾ ਵੱਲੋਂ ਮੁਕੱਦਮਾ ਨੰਬਰ 60 ਮਿਤੀ 17-02-2022 ਅਧ 307,341,323,427,506,148,149 ਹਿੰ:ਦ: ਥਾਣਾ ਸਿਟੀ ਬੁਢਲਾਡਾ, ਬਰਖਿਲਾਫ ਮਨਮੋਹਣ ਸਿੰਘ ਉਰਫ ਮੋਹਨਾ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਉਰਫ ਬੂੰਗਤੀ ਪੁੱਤਰ ਬਲਦੇਵ ਸਿੰਘ ਵਾਸੀਅਨ ਚੱਲੀ, ਕੋਮਲਪ੍ਰੀਤ ਸਿੰਘ ਉਰਫ ਬੁਗਨਾ ਪੁੱਤਰ ਹਰਬੰਸ ਸਿੰਘ ਵਾਸੀ ਦਾਤੇਵਾਸ, ਸੁਖਜਿੰਦਰ ਸਿੰਘ ਉਰਫ ਬੱਗੀ ਪੁੱਤਰ ਲਛਮਣ ਸਿੰਘ, ਪ੍ਰਮਿੰਦਰ ਸਿੰਘ ਉਰਫ ਗਗਨ ਪੁੱਤਰ ਗੁਰਜੀਤ ਸਿੰਘ ਵਾਸੀਅਨ ਬਹਿਨੀਵਾਲ, ਸੰਤੋਖ ਸਿੰਘ ਪੁੱਤਰ ਮੇਜਰ ਸਿੰਘ, ਕੁਲਦੀਪ ਸਿੰਘ ਉਰਫ ਮੋਟੂ, ਬਿੱਟੂ ਸਿੰਘ ਵਾਸੀ ਬੁਰਜ ਝੱਬਰ ਵਗੈਰਾ ਅਤੇ 2/3 ਹੋਰ ਨਾਮਲੂਮ ਵਿਆਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ।
ਮੁਲਜਿਮਾਂ ਵੱਲੋਂ ਮੁਦਈ ਹੋਰਾਂ ਦੀ ਰਸਤੇ ਵਿੱਚ ਕਾਰ ਨੂੰ ਘੇਰ ਕੇ ਮੁਦਈ ਦੇ ਸਾਥੀ ਦਰਸ਼ਨ ਸਿੰਘ ਪੁੱਤਰ ਦਾਨ ਸਿੰਘ ਵਾਸੀ ਰੱਲੀ ਦੇ ਮਾਰੂ ਹਥਿਆਰਾਂ ਨਾਲ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆ ਅਤੇ ਕਾਰ ਦਾ ਵੀ ਨੁਕਸਾਨ ਕੀਤਾ ਸੀ । ਵਜ੍ਹਾ ਰੰਜਿਸ ਮੁਦੱਈ ਅਤੇ ਦਰਸਨ ਸਿੰਘ ਰੱਲੀ ਜੋ ਟਰੱਕ ਯੂਨੀਅਨ ਗੁਰੂ ਨਾਨਕ ਟਰਾਂਸਪੋਰਟ ਕੰਪਨੀ ਬੁਢਲਾਡਾ ਦੇ ਪ੍ਰਧਾਨ ਹਨ ਅਤੇ ਮੁਲਜਿਮ ਮਨਮੋਹਨ ਸਿੰਘ ਦੂਸਰੀ ਟਰੱਕ ਯੂਨੀਅਨ ਜੋ ਬੱਸ ਅੱਡਾ ਬੁਢਲਾਡਾ ਦੇ ਨੇੜੇ ਹੈ, ਦਾ ਪ੍ਰਧਾਨ ਹੈ। ਜਿਹਨਾਂ ਦਾ ਗੱਡੀਆਂ ਦੇ ਮਾਲ ਦੀ ਢੋਆ-ਢੁਆਈ ਸਬੰਧੀ ਝਗੜਾ ਚਲਦਾ ਸੀ। ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਮੁਢਲੀ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਮਿਤੀ 22-03-2022 ਨੂੰ ਮੁਕੱਦਮਾ ਦੀ ਤਫਤੀਸ ਥਾਣਾ ਸਿਟੀ ਬੁਢਲਾਡਾ ਤੋਂ ਬਦਲ ਕੇ ਸੀ.ਆਈ.ਏ. ਸਟਾਫ ਮਾਨਸਾ ਨੂੰ ਦਿੱਤੀ ਗਈ। ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਵਿਗਿਆਨਕ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਮੁੱਖ ਮੁਲਜਿਮ ਮਨਮੋਹਨ ਸਿੰਘ ਉਰਫ ਮੋਹਨਾ ਨੂੰ ਫਾਰਚੂਨਰ ਕਾਰ ਨੰ:ਯੂ.ਪੀ.14ਬੀਬੀ-9000 ਸਮੇਤ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜਿਮ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਵਾਰਦਾਤ ਵਿੱਚ ਵਰਤੀ ਕੁਹਾੜੀ ਅਤੇ 1 ਪਿਸਟਲ 45 ਬੋਰ ਸਮੇਤ 34 ਰੌਂਦ ਜਿੰਦਾ ਬਰਾਮਦ ਕੀਤੇ ਗਏ ਅਤੇ ਨੂੰ ਮੁਕੱਦਮਾ ਵਿੱਚ ਮਿਤੀ 25-03-2022 ਨੂੰ ਜੁਰਮ ਅ/ਧ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਦੀ ਪੁੱਛਗਿੱਛ ਤੇ ਉਸ ਪਾਸੋਂ 1 ਹੋਰ ਪਿਸਟਲ 32 ਬੋਰ ਸਮੇਤ 11 ਰੌਂਦ ਜਿੰਦਾ ਅਤੇ 2 ਖੋਲ ਰੌਂਦ ਬਰਾਮਦ ਕੀਤੇ ਗਏ। ਮੁਲਜਿਮ ਮਨਮੋਹਨ ਸਿੰਘ ਉਰਫ ਮੋਹਨਾ ਕਰਾਈਮ ਪੇਸ਼ਾ ਹੈ, ਜਿਸ ਦੇ ਵਿਰੁੱਧ ਜਿਲਾ ਮਾਨਸਾ ਅਤੇ ਜਿਲਾ ਸੰਗਰੂਰ ਦੇ ਥਾਣਿਆ ਅੰਦਰ ਲੜਾਈ / ਝਗੜੇ ਦੇ 8 ਮੁਕੱਦਮੇ ਵੀ ਦਰਜ ਰਜਿਸਟਰ ਹਨ। ਜਿਸ ਦੀ ਪੁੱਛਗਿੱਛ ਉਪਰੰਤ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।