ਲੋਕਾਂ ਨੇ ਘੇਰਿਆ ਥਾਣਾ ਸਿਟੀ 2, ਡਾਕਟਰ ਰਜਿੰਦਰ ਦੀ ਗਿਰਫਤਾਰੀ ਖਿਲਾਫ ਲਾਇਆ ਧਰਨਾ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 30 ਮਾਰਚ 2022

   ਇਨਕਲਾਬੀ ਕੇਂਦਰ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਦੀ ਗੈਰਕਾਨੂੰਨੀ ਗਿਰਫਤਾਰੀ ਦੇ ਵਿਰੋਧ ਵਿੱਚ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਥਾਣਾ ਸਿਟੀ 2 ਬਰਨਾਲਾ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਲੋਕਾਂ ਨੇ ਪੁਲਿਸ ਦੀ ਧੱਕੇਸ਼ਾਹੀ ਦੀ ਨਿੰਦਿਆ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ। ਇਜ ਮੌਕੇ ਇਨਕਲਾਬੀ ਕੇਂਦਰ ਦੇ ਸੂਬਾਈ ਆਗੂ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਜਿੰਨੀ ਦੇਰ ਤੱਕ ਨਜਾਇਜ਼ ਹਿਰਾਸਤ ਵਿੱਚ ਰੱਖੇ ਡਾਕਟਰ ਨੂੰ ਰਿਹਾ ਨਹੀਂ ਕੀਤਾ, ਉਨੀਂ ਦੇਰ ਤੱਕ ਰੋਸ ਧਰਨਾ ਤੇ ਥਾਣੇ ਦਾ ਘਿਰਾਓ ਜਾਰੀ ਰਹੇਗਾ। ਵਰਨਣਯੋਗ ਹੈ ਕਿ ਡਾਕਟਰ ਰਜਿੰਦਰ ਰਿਹਾਇਸ਼ੀ ਇਲਾਕੇ ਵਿੱਚ ਜਲਣਸ਼ੀਲ ਪਦਾਰਥਾਂ ਦੇ ਗੋਦਾਮ ਦੇ ਖਿਲਾਫ ਮੁਹੱਲਾ ਵਾਸੀਆਂ ਦੀ ਅਗਵਾਈ ਕਰਕੇ ਸੰਘਰਸ਼  ਵਿੱਢਿਆ ਹੋਇਆ ਹੈ।

Advertisement
Advertisement
Advertisement
Advertisement
Advertisement
Advertisement
error: Content is protected !!