ਕਲੋਨਾਈਜ਼ਰ ਪਿਆਰਾ ਰਾਏਸਰੀਆਂ ਅਤੇ ਆਪ ਆਗੂ ਜੀਤਾ ਮੋਰ ਸਣੇ 20 ਜਣਿਆਂ ਤੇ FIR

Advertisement
Spread information

ਸਰਕਾਰੀ ਰਾਹ ਰੋਕਣ ਅਤੇ ਨਿੱਜੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼

ਕਲੋਨਾਈਜਰ ਖਿਲਾਫ ਹਾਲੇ ਨਗਰ ਕੌਂਸਲ ਪ੍ਰਬੰਧਕਾਂ ਦੀ ਸ਼ਕਾਇਤ ਦਾ ਪੁਲਿਸ ਨੂੰ ਇੰਤਜ਼ਾਰ


ਹਰਿੰਦਰ ਨਿੱਕਾ, ਬਰਨਾਲਾ 28 ਮਾਰਚ 2022

   ਸ਼ਹਿਰ ਦੇ ਧਨੌਲਾ ਰੋਡ ਤੇ ਸਥਿਤ ਪ੍ਰੇਮ ਨਗਰ ਖੇਤਰ ‘ਚ ਉਸਾਰੀ ਅਧੀਨ ਅੱਗਰਵਾਲ ਗਰੈਂਡ ਕਲੋਨੀ ਦੇ ਮਾਲਿਕਾਂ ਵੱਲੋਂ ਸਰਕਾਰੀ ਗਲੀ , ਗਲੀ ਤੇ ਪਈਆਂ ਇੱਟਾਂ ਤੇ ਪਾਣੀ ਦੀਆਂ ਪਾਈਪਾਂ ਖੁਰਦ ਬੁਰਦ ਕਰਨ ਤੋਂ ਬਾਅਦ ਮੁਹੱਲੇ ਦੇ ਲੋਕਾਂ ਵਿੱਚ ਛਿੜੇ ਝਗੜੇ ਦੇ ਨਤੀਜ਼ੇ ਵਜੋਂ ਪੁਲਿਸ ਨੇ ਸੂਬੇ ਦੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਬੇਹੱਦ ਕਰੀਬੀ ਕਲੋਨਾਈਜ਼ਰ ਪਿਆਰਾ ਲਾਲ ਰਾਏਸਰੀਆ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਆਗੂ ਰਣਜੀਤ ਸਿੰਘ ਜੀਤਾ ਮੋਰ ਸਣੇ ਪੁਲਿਸ ਨੇ ਦੋਵਾਂ ਧਿਰਾਂ ਦੇ 20 ਜਣਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਜਦੋਂਕਿ ਕਲੋਨਾਈਜ਼ਰ ਦੇ ਖਿਲਾਫ ਸਰਕਾਰੀ ਸੰਪਤੀ ਤੇ ਕਬਜ਼ਾ ਕਰਨ ਨੂੰ ਲੈ ਕੇ ਕਾਨੂੰਨੀ ਕਾਰਵਾਈ ਕਰਨ ਲਈ, ਹਾਲੇ ਪੁਲਿਸ ਨੂੰ ਨਗਰ ਕੌਂਸਲ ਦੇ ਪ੍ਰਬੰਧਕਾਂ ਦੁਆਰਾ ਕੋਈ ਲਿਖਤੀ ਸ਼ਕਾਇਤ ਮਿਲਣ ਦਾ ਇੰਤਜ਼ਾਰ ਹੈ।

Advertisement

      ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਰਾਜ ਕੁਮਾਰ ਦੀ ਸ਼ਕਾਇਤ ਦੇ ਅਧਾਰ ਤੇ ਕਲੋਨਾਈਜਰ ਪਿਆਰਾ ਲਾਲ ਰਾਏਸਰੀਆ, ਉਨ੍ਹਾਂ ਦੇ ਬੇਟੇ ਰਾਹੁਲ ਕਮਾਰ ਅਤੇ ਪਾਰਟਨਰ ਜੋਸ਼ੀ ਗੋਇਲ ਦੇ ਖਿਲਾਫ ਅਧੀਨ ਜ਼ੁਰਮ 447/511/427 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਇਸੇ ਤਰਾਂ ਕਲੋਨਾਈਜਰ ਪਿਆਰਾ ਲਾਲ ਰਾਏਸਰੀਆ ਦੇ ਬਿਆਨ ਪਰ ਹਰਬੰਸ ਲਾਲ, ਉਨ੍ਹਾਂ ਦੇ ਬੇਟੇ ਰਾਜ ਕੁਮਾਰ, ਆਮ ਆਦਮੀ ਪਾਰਟੀ ਦੇ ਜਿਲ੍ਹ ਯੂਥ ਵਿੰਗ ਦੇ ਆਗੂ ਰਣਜੀਤ ਸਿੰਘ ਜੀਤਾ ਮੋਰ , ਭੀਮਾ ਸਣੇ 10/12 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਜੁਰਮ 447/511/506/427/149 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਮਨੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ਖਿਲਾਫ ਕਰਾਸ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਏ.ਐਸ.ਆਈ. ਦੇਸ ਰਾਜ ਨੂੰ ਸੌਂਪ ਦਿੱਤੀ ਹੈ । ਫਿਲਹਾਲ ਕਿਸੇ ਵੀ ਧਿਰ ਦੀ ਕੋਈ ਗਿਰਫਤਾਰੀ ਨਹੀਂ ਹੋਈ।          ਇੱਕ ਸਵਾਲ ਦੇ ਜੁਆਬ ਵਿੱਚ ਐਸ.ਐਚ.ਉ ਨੇ ਕਿਹਾ ਕਿ ਕਲੋਨਾਈਜਰ ਖਿਲਾਫ ਸਰਕਾਰੀ ਜਮੀਨ ਦੇ ਕਬਜ਼ਾ ਕਰਨ ਸਬੰਧੀ, ਨਗਰ ਕੌਂਸਲ ਵੱਲੋਂ ਕੋਈ ਸ਼ਕਾਇਤ ਨਹੀਂ ਭੇਜੀ ਗਈ, ਜਦੋਂ ਉਨ੍ਹਾਂ ਵੱਲੋਂ ਕੋਈ ਸ਼ਕਾਇਤ ਆਵੇਗੀ,ਉਸ ਅਨੁਸਾਰ ਕਲੋਨਾਈਜਰ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਰਨਣਯੋਗ ਹੈ ਕਿ ਰਣਜੀਤ ਸਿੰਘ ਜੀਤਾ ਮੋਰ ਟਕਸਾਲੀ ਆਪ ਆਗੂ ਹੈ। ਜਦੋਂਕਿ ਪਿਆਰਾ ਲਾਲ ਰਾਏਸਰੀਆ ਵਿਧਾਨ ਸਭਾ ਚੋਣਾਂ ਸਮੇਂ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ। ਇੱਨ੍ਹੀਂ ਦਿਨੀਂ ਪਿਆਰਾ ਰਾਏਸਰੀਆਂ ਦੇ ਸਿੱਖਿਆ ਮੰਤਰੀ ਦੇ ਕਾਫੀ ਨਜ਼ਦੀਕੀ ਹੋਣ ਦੀ ਚਰਚਾ ਸ਼ਹਿਰ ਵਿੱਚ ਚੱਲ ਰਹੀ ਹੈ। ਉੱਧਰ ਦੋਵਾਂ ਧਿਰਾਂ ਦਰਮਿਆਨ ਸਮਝੌਤੇ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਸਿੱਖਿਆ ਮੰਤਰੀ ਮੀਤ ਹੇਅਰ ਦੇ ਨਿੱਜੀ ਸਲਾਹਕਾਰ ਨੇ ਕਾਫੀ ਕੋਸ਼ਿਸ਼ਾਂ ਸਿੱਖਿਆ ਮੰਤਰੀ ਦੀ ਕੋਠੀ ਬੁਲਾ ਕੇ ਅਤੇ ਡੀਐਸਪੀ ਰਾਜੇਸ਼ ਸਨੇਹੀ ਨੇ ਆਪਣੇ ਦਫਤਰ ਬੁਲਾ ਕੇ ਕੀਤੀਆਂ ਸਨ। ਪਰੰਤੂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ।

Advertisement
Advertisement
Advertisement
Advertisement
Advertisement
error: Content is protected !!