ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪਰਮਜੀਤ ਕਾਹਮਾ ਨੂੰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ
ਨਵਾਂਸ਼ਹਿਰ 27 ਮਾਰਚ(ਜਸਬੀਰ ਦੀਪ)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਪਰਮਜੀਤ ਕਾਹਮਾ ਨੂੰ ਪਿੰਡ ਕਾਹਮਾ ਦੇ ਗੁਰਦੁਆਰਾ ਸਾਹਿਬ ਵਿਖੇ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇੱਥੇ ਵਰਨਣਯੋਗ ਹੈ ਕਿ 22 ਮਾਰਚ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਿਲ ਦੀ ਧੜਕਣ ਬੰਦ ਹੋਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ।ਸ਼ਰਧਾਂਜਲੀ ਭੇਟ ਕਰਦੇ ਹੋਏ ਸੀ ਪੀ ਆਈ( ਐਮ ਐਲ)ਐਨ ਡੀ ਦੇ ਸੀਨੀਅਰ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਜਿਲਾ ਆਗੂਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਸੀ ਪੀ ਆਈ (ਐਮ) ਦੇ ਆਗੂ ਦਰਸ਼ਨ ਸਿੰਘ ਮੱਟੂ ,ਸੀ ਪੀ ਆਈ ਐਮ ਐਲ (ਲਿਬਰੇਸ਼ਨ) ਦੇ
ਆਗੂ ਹਰਭਗਵਾਨ ਭੀਖੀ,ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਪਰਮਜੀਤ ਕਾਹਮਾ ਹਿੰਮਤੀ, ਦਲੇਰ ਅਤੇ ਅਗਵਾਈ ਦੇਣ ਵਾਲੇ ਜੁਝਾਰੂ ਆਗੂ ਸਨ।ਉਹਨਾਂ ਦੀ ਅਗਵਾਈ ਵਿਚ ਪੀ ਐਸ ਯੂ ਨੇ ਕਈ ਘੋਲ ਲੜੇ।ਉਹ ਫੁੱਟਬਾਲ ਦੇ ਚੰਗੇ ਖਿਡਾਰੀ ਅਤੇ ਸੁਲਝੇ ਹੋਏ ਕਵੀ ਸਨ।ਉਹਨਾਂ ਦੇ ਤੁਰ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਮਾਜ ਸੇਵੀ ਅਤੇ ਢਾਹਾਂ ਹਸਪਤਾਲ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ,ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਦੇ ਪ੍ਰਧਾਨ ਡਾਕਟਰ ਸੁਰਜੀਤ ਜੱਜ,ਪ੍ਰਿੰਸੀਪਲ ਜਸਪਾਲ ਸਿੰਘ,ਸਵਿੰਦਰ ਸਿੰਘ ਬੈਂਸ ਸੇਵਾ ਮੁਕਤ ਐਸ ਪੀ,ਸਵਰਨ ਸਿੰਘ ਕਾਹਮਾ ਨੰਬਰਦਾਰ,ਕਾਂਗਰਸ ਪਾਰਟੀ ਦੇ
ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਪੀ ਐਫ ਏ ਦੇ ਸਕੱਤਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਫੁਟਬਾਲ ਟੂਰਨਾਮੈਂਟ ਕਮੇਟੀ ਬੰਗਾ ਦੇ ਵਿੱਤ ਸਕੱਤਰ ਸਨ ਅਤੇ ਬੰਗਾ ਵਿਖੇ ਹਰ ਸਾਲ ਕਰਵਾਏ ਜਾਂਦੇ ਸੂਬਾ ਪੱਧਰੀ ਫੁਟਬਾਲ ਟੂਰਨਾਮੈਂਟ ਨੂੰ ਉਹਨਾਂ ਦੀ ਵਿਸ਼ੇਸ਼ ਦੇਣ ਹੈ ਜਿਸਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ, ਦੋਆਬਾ ਫੁਟਬਾਲ ਕਲੱਬ ਖੇੜਾ(ਮਾਹਲ ਪੁਰ)ਪਲਸ ਮੰਚ, ਡੀ ਐਫ ਏ ਸ਼ਹੀਦ ਭਗਤ ਸਿੰਘ ਨਗਰ,ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ,ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜੇ ਗਏ।ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ,ਬੂਟਾ ਸਿੰਘ ਮਹਿਮੂਦ ਪੁਰ,ਸੱਤਪਾਲ ਸਲੋਹ,
ਪ੍ਰਿੰਸੀਪਲ ਹਰਜੀਤ ਸਿੰਘ ਮਾਹਲ,ਪ੍ਰਿੰਸੀਪਲ ਬਿੱਕਰ ਸਿੰਘ ਗੜ੍ਹਸ਼ੰਕਰ, ਐਡਵੋਕੇਟ ਪਰਮਜੀਤ ਚਾਹਲ,ਐਮ ਪੀ ਏ ਪੀ ਦੇ ਸੂਬਾਈ ਆਗੂ ਜਸਵਿੰਦਰ ਭੋਗਲ,ਸਾਹਿਤਕਾਰ ਅਜਮੇਰ ਸਿੱਧੂ, ਰੁਪਿੰਦਰ ਕੌਰ ਦੁਰਗਾ ਪੁਰ ਪ੍ਰਵੀਨ ਕੁਮਾਰ ਨਿਰਾਲਾ, ਸੁਰਿੰਦਰ ਸਿੰਘ ਬੈਂਸ, ਸੰਧੂ ਵਰਿਆਣਵੀ, ਹਰਬੰਸ ਹੀਉਂ, ਜਸਪਾਲ ਸਿੰਘ ਗਿੱਦਾ,ਮਾਸਟਰ ਮੁਕੇਸ਼ ਕੁਮਾਰ, ਹਰਬੰਸ ਗੋਹਲੜੋਂ, ਮਾਸਟਰ ਨਰਿੰਦਰ ਸਿੰਘ ਉੜਾਪੜ, ਹਰਸ਼ਰਨ ਸਿੰਘ ਭਾਤਪੁਰ,ਮਾਸਟਰ ਪ੍ਰੀਤਮ ਸਿੰਘ ਲੱਲੀਆਂ, ਜਸਵੰਤ ਖਟਕੜ, ਮਾਸਟਰ ਸਰਬਜੀਤ ਮੰਗੂਵਾਲ, ਤਰਸੇਮ ਸਿੰਘ ਬੈਂਸ, ਲਾਲ ਸਿੰਘ ਬੈਂਸ, ਬਲਜੀਤ ਸਿੰਘ ਧਰਮਕੋਟ, ਅਵਤਾਰ ਸਿੰਘ ਤਾਰੀ,ਗੁਰਦਿਆਲ ਰੱਕੜ, ਕਮਲਜੀਤ ਸਨਾਵਾ, ਬਲਵੀਰ ਸਿੰਘ ਸੰਘਾ ਦਰਸ਼ਨ ਸਿੰਘ ਕਾਹਮਾ, ਸੁੱਚਾ ਸਿੰਘ ਕਾਹਮਾ, ਅਮਰਜੀਤ ਸਿੰਘ ਕਾਹਮਾ, ਪਰਮਜੀਤ ਕਾਹਮਾ ਦੀ ਪਤਨੀ ਸੁਨੀਤਾ ਕਾਹਮਾ, ਉਹਨਾਂ ਦੇ ਪੁੱਤਰ ਸਚਿਨ ਕਾਹਮਾ ਅਤੇ ਹੋਰ ਵੀ ਸ਼ਖਸੀਅਤਾਂ ਮੌਜੂਦ ਸਨ।