ਨਸ਼ੇ ਦੀ ਉਵਰਡੋਜ ਨਾਲ ਨੌਜਵਾਨ ਦੀ ਬੱਸ ਸਟੈਂਡ ‘ਚ ਮੌਤ

Advertisement
Spread information

ਹਰਿੰਦਰ ਨਿੱਕਾ /ਰਘਬੀਰ ਹੈਪੀ, ਬਰਨਾਲਾ 28 ਮਾਰਚ 2022

     ਸ਼ਹਿਰ ਅੰਦਰ ਨਸ਼ਿਆਂ ਦੀ ਭਰਮਾਰ ਹੈ, ਪੁਲਿਸ ਨਸ਼ੇੜੀਆਂ ਦੇ ਸਾਹਮਣੇ ਬੇਬੱਸ ਤੇ ਲਾਚਾਰ ਦਿਖਦੀ ਹੈ। ਕਰੀਬ ਅੱਧਾ ਕੁ ਘੰਟਾ ਪਹਿਲਾਂ ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਪਖਾਨਿਆਂ ਵਿੱਚ ਨਸ਼ੇੜੀ ਨੌਜਵਾਨ ਦੀ ਉਵਰਡੋਜ ਨਾਲ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਬੱਸ ਸਟੈਂਡ ਪੁਲਿਸ ਚੌਕੀ ਦੇ ਏਐਸਆਈ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਹੁੰਚ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਦੇ ਹੱਥ ਵਿੱਚ ਕੋਈ ਰਜਿਸਟਰ ਸੀ ਤੇ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ। ਮ੍ਰਿਤਕ  ਨੌਜਵਾਨ ਦੀ ਪਹਿਚਾਣ ਕਨਵਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਖੁੱਡੀ ਕਲਾਂ, ਉਮਰ 24 ਸਾਲ ਦੇ ਤੌਰ ਤੇ ਹੋਈ ਹੈ। ਮ੍ਰਿਤਕ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਬਰਨਾਲਾ ਵਿੱਚ ਇੱਕ ਮਸ਼ਹੂਰ ਪ੍ਰਾਈਵੇਟ ਡਾਕਟਰ ਦੇ ਕੰਪਾਊਡਰ ਵਜੋਂ ਨੌਕਰੀ ਕਰਦਾ ਸੀ। ਉਸ ਦੇ ਇੱਕ ਭਰਾਂ ਦੀ ਪਹਿਲਾਂ ਮੋਤ ਹੋ ਚੁੱਕੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!