TODAY NEWS ਵੱਲੋਂ ਪੁਲਸੀਆ ਕਹਿਰ ਦੀ ਪ੍ਰਸਾਰਿਤ ਵੀਡੀਉ ਤੋਂ ਬਾਅਦ ਡੀ.ਜੀ.ਪੀ. ਨੇ ਲਿਆ ਐਕਸ਼ਨ
ਜਮਹੂਰੀ ਅਧਿਕਾਰ ਸਭਾ ਨੇ ਵੀ ਬਣਾਈ 3 ਮੈਂਬਰੀ ਤੱਥ ਖੋਜ਼ ਕਮੇਟੀ
ਹਰਿੰਦਰ ਨਿੱਕਾ, ਬਰਨਾਲਾ 27 ਮਾਰਚ 2022
9 ਦਿਨ ਪਹਿਲਾਂ ਸਬਜ਼ੀ ਮੰਡੀ ਬਰਨਾਲਾ ਦੇ ਨਜਦੀਕ ਝੌਂਪੜੀਆਂ ਵਿੱਚ ਰਹਿੰਦੇ ਦਲਿਤ ਵਰਗ ਦੇ ਲੋਕਾਂ ਤੇ ਬਰਨਾਲਾ ਪੁਲਿਸ ਵੱਲੋਂ ਦੇਰ ਰਾਤ ਢਾਏ ਕਹਿਰ ਦੀ ਵੀਡੀਉ ਟੂਡੇ ਨਿਊਜ ਦੁਆਰਾ ਪ੍ਰਮੁੱਖਤਾ ਨਾਲ ਪ੍ਰਸਾਰਿਤ ਕਰਨ ਤੋਂ ਬਾਅਦ ਪੁਲਸੀਆ ਅੱਤਿਆਚਾਰ ਦੀ ਘਟਨਾ ਨੂੰ ਡੀ.ਜੀ.ਪੀ. ਪੰਜਾਬ ਨੇ ਗੰਭੀਰਤਾ ਨਾਲ ਲਿਆ ਹੈ। ਡੀਜੀਪੀ ਦਫਤਰ ਦੀ ਸ਼ਕਾਇਤ ਸ਼ਾਖਾ ਵੱਲੋਂ ਘਟਨਾ ਦੀ ਵੀਡੀਉ ਅਟੈਚ ਕਰਕੇ, ਐਸ.ਐਸ.ਪੀ. ਬਰਨਾਲਾ ਨੂੰ ਈ.ਮੇਲ ਰਾਹੀਂ ਭੇਜ਼ ਦਿੱਤਾ ਗਿਆ ਹੈ। ਡੀਜੀਪੀ ਦਫਤਰ ਵੱਲੋਂ ਇਹ ਜਾਣਕਾਰੀ ਟੂਡੇ ਨਿਊਜ ਦੀ ਈ.ਮੇਲ ਤੇ ਜਾਣਕਾਰੀ ਹਿੱਤ ਵੀ ਭੇਜੀ ਗਈ ਹੈ। ਡੀਜੀਪੀ ਦਫਤਰ ਵੱਲੋਂ ਬਕਾਇਦਾ ਸ਼ਕਾਇਤ ਨੰਬਰ NO. 2110/GC-5/DGP/22, Date 27.03.2022 ਵੀ ਭੇਜਿਆ ਗਿਆ ਹੈ। ਹੁਣ ਮਾਮਲੇ ਦੀ ਪੜਤਾਲ ਦੀ ਗੇਂਦ ਐਸ.ਐਸ.ਪੀ. ਬਰਨਾਲਾ ਦੇ ਪਾਲੇ ਵਿੱਚ ਆ ਗਈ ਹੈ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਅੱਤਿਆਚਾਰ ਤੋਂ ਪੀੜਤ ਲੋਕਾਂ ਨੂੰ ਕਦੋਂ, ਕਿਵੇਂ ਅਤੇ ਕਿੰਨ੍ਹਾਂ ਇਨਸਾਫ ਦੇਣਗੇ ਅਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕੀ ਐਕਸ਼ਨ ਲੈਣਗੇ।
ਜਮਹੂਰੀ ਅਧਿਕਾਰ ਸਭਾ ਨੇ ਮਾਮਲੇ ਦੀ ਪੜਤਾਲ ਲਈ ਬਣਾਈ ਕਮੇਟੀ
ਪੁਲਿਸ ਵੱਲੋਂ ਦਲਿਤਾਂ ਤੇ ਕੀਤੇ ਅੱਤਿਆਚਾਰ ਦੇ ਮਾਮਲੇ ਨੂੰ ਜਮਹੂਰੀ ਅਧਿਕਾਰ ਸਭਾ ਨੇ ਵੀ ਕਾਫੀ ਗੰਭੀਰਤਾ ਨਾਲ ਲਿਆ ਹੈ। ਪੂਰੇ ਮਾਮਲੇ ਦੀ ਜਾਂਚ ਲਈ ਬਕਾਇਦਾ ਤਿੰਨ ਮੈਂਬਰੀ ਤੱਥ ਖੋਜ਼ ਕਮੇਟੀ ਗਠਿਤ ਕਰਕੇ, ਪੜਤਾਲ ਆਰੰਭ ਕਰ ਦਿੱਤੀ ਹੈ। ਤੱਥ ਖੋਜ਼ ਕਮੇਟੀ ਵਿੱਚ ਸੋਹਣ ਸਿੰਘ ਮਾਝੀ, ਹਰਚਰਨ ਸਿੰਘ ਚਹਿਲ ਅਤੇ ਭੈਣ ਪ੍ਰੇਮ ਪਾਲ ਕੌਰ ਮਹਿਲ ਕਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕਮੇਟੀ ਮੈਂਬਰਾਂ ਸੋਹਣ ਸਿੰਘ ਮਾਝੀ ਤੇ ਹਰਚਰਨ ਸਿੰਘ ਚਹਿਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਨੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਕਾਫੀ ਤੱਥ ਇਕੱਠੇ ਕਰ ਲਏ ਹਨ, ਜਿੰਨ੍ਹਾਂ ਦੇ ਅਧਾਰ ਤੇ ਛੇਤੀ ਹੀ ਪੜਤਾਲੀਆ ਰਿਪੋਰਟ ਜਨਤਕ ਕੀਤੀ ਜਾਵੇਗੀ ਅਤੇ ਪੀੜਤ ਧਿਰ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੜਤਾਲ ਰਿਪੋਰਟ ਤੋਂ ਬਾਅਦ ਹੋਰ ਜਨਤਕ, ਮੁਲਾਜਮ ਅਤੇ ਲੋਕ ਹਿੱਤਾਂ ਲਈ ਜੂਝਦੀਆਂ ਜੰਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਐਕਸ਼ਨ ਪਲਾਨ ਤਿਆਰ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ
ਵਰਨਯੋਗ ਹੈ ਕਿ ਬਰਨਾਲਾ ਪੁਲਸ ਦੁਆਰਾ 19 ਮਾਰਚ ਦੀ ਦੇਰ ਰਾਤ ਦਲਿਤ ਮਜਦੂਰ ਔਰਤਾਂ/ਬਜੁਰਗਾਂ/ਬੱਚਿਆਂ ਤੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਪੁਲਸੀਆ ਅੱਤਿਆਚਾਰ ਇਕੱਲੀ ਕੁੱਟਮਾਰ ਤੱਕ ਹੀ ਨਹੀਂ ਰੁਕਿਆ, ਪੁਲਸ ਵੱਲੋਂ ਪੀੜਤ ਲੋਕਾਂ ਦੀ ਅਵਾਜ਼ ਬਣ ਕੇ ਉੱਭਰੇ ਅਨੂਸੂਚਿਤ ਜਾਤੀ ਵਰਗ ਨਾਲ ਸਬੰਧਿਤ ਗੰਗਾ ਰਾਮ ਸਣੇ 10 ਵਿਅਕਤੀਆਂ ਖਿਲਾਫ ਏ.ਐਸ.ਆਈ ਦੀ ਡਿਊਟੀ ਵਿੱਚ ਵਿਘਨ ਪਾਉਣ , ਵਰਦੀ ਪਾੜ ਦੇਣ ਅਤੇ ਪੱਗ ਲਾਹੁਣ ਦੇ ਸੰਗੀਨ ਜੁਰਮ ਤਹਿਤ ਕੇਸ ਦਰਜ਼ ਕਰਕੇ, ਉਨਾਂ ਵਿੱਚੋਂ 6 ਜਣਿਆਂ ਨੂੰ ਪੁਲਿਸ ਨੇ ਗਿਰਫਤਾਰੀ ਤੋਂ 24 ਘੰਟਿਆਂ ਦੇ ਅੰਦਰ ਅੰਦਰ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ, 48 ਘੰਟਿਆਂ ਤੋਂ ਵੱਧ ਸਮਾਂ ਗੈਰਕਾਨੂੰਨੀ ਹਿਰਾਸਤ ਵਿੱਚ ਥਾਣੇ ਅੰਦਰ ਹੀ ਬੰਦ ਰੱਖਿਆ ਸੀ । ਉਕਤ ਮਾਮਲੇ ਵਿੱਚ ਪੀੜਤ ਧਿਰਾਂ ਦੀ ਕਾਨੂੰਨੀ ਪੈਰਵੀ ਕਰਨ ਵਾਲੇ ਐਡਵੋਕੇਟ ਪਰਦੀਪ ਕੁਮਾਰ ਮਾਂਡੀਆ ਨੇ ਦੱਸਿਆ ਕਿ ਦਲਿਤਾਂ ਦੀ ਕੁੱਟਮਾਰ ਅਤੇ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ਼ ਕਰਨਾ ਵੀ Scheduled Caste and Scheduled Tribe (Prevention of Atrocities) Act, 1989 ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਜਿਸ ਦੇ ਤਹਿਤ ਅੱਤਿਆਚਾਰ ਕਰਨ/ ਝੂਠਾ ਕੇਸ ਦਰਜ਼ ਕਰਨ ਅਤੇ ਅੱਤਿਆਚਾਰ ਕਰਨ/ ਝੂਠਾ ਕੇਸ ਦਰਜ਼ ਕਰਨ ਅਤੇ ਅੱਤਿਆਚਾਰ ਦੇ ਦੋਸ਼ ਵਿੱਚ ਕਾਨੂੰਨੀ ਕਾਰਵਾਈ ਕਰਨ ਵਿੱਚ ਦੇਰੀ ਜਾਂ ਟਾਲਮਟੋਲ ਕਰਨ ਵਾਲੇ ਵੀ ਬਰਾਬਰ ਦੇ ਜਿੰਮੇਵਾਰ ਹੁੰਦੇ ਹਨ।
One thought on “DGP ਦਾ SSP ਬਰਨਾਲਾ ਨੂੰ ਹੁਕਮ ! ਦਲਿਤਾਂ ਤੇ ਅੱਤਿਆਚਾਰ ਦੇ ਮਾਮਲੇ ਦੀ ਕਰੋ ਪੜਤਾਲ”
Comments are closed.