ਅਪਡੇਟ ਕੋਰੋਨਾ- ਨਾ ਕੋਈ ਰਿਪੋਰਟ ਆਈ ਤੇ ਨਾ ਹੀ ਲਿਆ ਕੋਈ ਸੈਂਪਲ

Advertisement
Spread information

80 ਸ਼ੱਕੀ ਮਰੀਜਾਂ ਦੀ ਰਿਪੋਰਟ ਆਉਣ ਦਾ ਇੰਤਜਾਰ

ਸ੍ਰੀ ਹਜੂਰ ਸਾਹਿਬ ਤੋਂ ਆਏ 2 ਸ਼ਰਧਾਲੂਆਂ ਨੂੰ ਕੀਤਾ ਘਰਾਂ ਚ, ਏਕਾਂਤਵਾਸ

ਹਰਿੰਦਰ ਨਿੱਕਾ ਬਰਨਾਲਾ 26 ਅਪ੍ਰੈਲ 2020
ਸ੍ਰੀ ਹਜੂਰ ਸਾਹਿਬ ਤੋਂ ਘਰ ਪਰਤੇ ਜਿਲ੍ਹੇ ਦੇ 2 ਸ਼ਰਧਾਲੂਆਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਦਾ ਮੈਡੀਕਲ ਚੈਕਅੱਪ ਕਰਕੇ ਦੇ ਉਨ੍ਹਾਂ ਦੇ ਘਰਾਂ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜਿਲ੍ਹੇ ਦੇ ਪਿੰਡ ਵੱਖ ਵੱਖ ਖੇਤਰਾਂ ਚੋਂ, ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਸ਼ਨੀਵਾਰ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਭੇਜ਼ੇ ਗਏ 80 ਸੈਂਪਲਾਂ ਚੋਂ  ਹਾਲੇ ਕਿਸੇ ਵੀ ਵਿਅਕਤੀ ਦੀ ਰਿਪੋਰਟ ਨਹੀਂ ਆਈ। ਐਤਵਾਰ ਨੂੰ ਸਿਹਤ ਵਿਭਾਗ ਵੱਲੋਂ ਕਿਸੇ ਹੋਰ ਨਵੇਂ ਸ਼ੱਕੀ ਮਰੀਜ਼ ਦਾ ਸੈਂਪਲ ਵੀ ਨਹੀਂ ਲਿਆ ਗਿਆ। ਇਸ ਸਬੰਧ ਚ, ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੀ 80 ਵਿਅਕਤੀਆਂ ਦੇ ਜੋ ਸੈਂਪਲ ਲੈ ਕੇ ਜਾਂਚ ਲਈ ਰਜਿੰਦਰਾ ਹਸਪਤਾਲ ਚ, ਭੇਜ਼ੇ ਗਏ ਸਨ। ਪਰੰਤੂ ਅੱਜ ਇਹਨਾਂ ਚੋਂ ਕਿਸੇ ਦੀ ਰਿਪੋਰਟ ਨਹੀਂ ਆਈ ਹੈ। ਜਿਲ੍ਹੇ ਚ, ਕਿਸੇ ਵੀ ਹੋਰ ਸ਼ੱਕੀ ਮਰੀਜ਼ ਦੇ ਅੱਜ ਸੈਂਪਲ ਵੀ ਨਹੀਂ ਲਏ ਗਏ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਛਾਪਾ ਪਿੰਡ ਦੇ ਰਹਿਣ ਵਾਲੇ 2 ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਮੁੜ ਆਏ ਹਨ। ਜਿਨ੍ਹਾਂ ਨੂੰ ਇਹਤਿਆਤ ਦੇ ਤੌਰ ਤੇ ਘਰਾਂ ਅੰਦਰ ਹੀ ਏਕਾਂਤਵਾਸ ਕੀਤਾ ਗਿਆ ਹੈ।

Advertisement
Advertisement
Advertisement
Advertisement
Advertisement
error: Content is protected !!