ਢਿੱਲੋਂ ਦੀ ਕੋਠੀ ਸ਼ਹਿਰੀ ਅਤੇ ਪੇਂਡੂ ਲੋਕ ਵੱਡੀ ਗਿਣਤੀ ਵਿੱਚ ਮਿਲਣ ਪਹੁੰਚੇ
ਰਘਵੀਰ ਹੈਪੀ , ਬਰਨਾਲਾ 23 ਮਾਰਚ 2022
ਪੰਜਾਬ ਦੀ ਸੱਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਨਾਲ ਵੱਡਾ ਬਦਲਾਅ ਆਇਆ ਹੈ । ਪ੍ਰੰਤੂ ਬਰਨਾਲਾ ਹਲਕੇ ਵਿੱਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਲੋਕਪ੍ਰਿਅਤਾ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ। ਸ਼ਾਇਦ ਕੇਵਲ ਸਿੰਘ ਢਿੱਲੋਂ ਪੰਜਾਬ ਦਾ ਇਕਮਾਤਰ ਅਜਿਹਾ ਲੀਡਰ ਹੋਵੇਗਾ, ਜਿਸ ਦੀ ਰਿਹਾਇਸ਼ ‘ਤੇ ਪਹਿਲਾਂ ਵਾਂਗ ਲੋਕਾਂ ਦੇ ਵੱਡੇ ਇਕੱਠ ਹੋ ਰਹੇ ਹਨ। ਕੇਵਲ ਢਿੱਲੋਂ ਦੀ ਬਰਨਾਲਾ ਰਿਹਾਇਸ਼ ‘ਤੇ ਬਰਨਾਲਾ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ, ਪੰਚਾਇਤਾਂ ਅਤੇ ਮੋਹਤਵਰ ਵਿਅਕਤੀ ਵੱਡੀ ਗਿਣਤੀ ਵਿੱਚ ਮਿਲਣ ਪੁੱਜ ਰਹੇ ਹਨ। ਪਹਿਲਾਂ ਵਾਂਗ ਹੀ ਲੋਕ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ।
ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਪਹਿਲਾਂ ਵਾਂਗ ਰੋਜ਼ਾਨਾ ਆਪਣੇ ਸਾਥੀਆਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ਮੇਰੀ ਕੋਠੀ ਦੇ ਦਰਵਾਜ਼ੇ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਖੁੱਲ੍ਹੇ ਹਨ ਤੇ ਖੁੱਲ੍ਹੇ ਹੀ ਰਹਿਣਗੇ । ਉਹਨਾਂ ਦਾ ਮਕਸਦ ਆਪਣੇ ਲੋਕਾਂ ਦੀ ਭਲਾਈ ਹੈ। ਜਿਸ ਲਈ ਉਹ ਨਿਰਸਵਾਰਥ ਲੱਗੇ ਹੋਏ ਹਨ। ਬਰਨਾਲਾ ਨੂੰ ਸਿਹਤ, ਸਿੱਖਿਆ ਸਮੇਤ ਹਰ ਪੱਖ ਤੋਂ ਸਰਪਲੱਸ ਬਨਾਉਣ ਤੱਕ ਉਹ ਆਪਣੀ ਸੇਵਾ ਜਾਰੀ ਰੱਖਣਗੇ।
ਇਸ ਮੌਕੇ ਉਹਨਾਂ ਨਾਲ ਵਰਿੰਦਰਜੀਤ ਬਰਾੜ, ਸਮੁੰਦਰ ਸਿੰਘ ਕੌਸਲਰ, ਗੁਰਜੀਤ ਸਿੰਘ ਸਰਪੰਚ, ਹਰਮੇਲ ਸਿੰਘ ਸਰਪੰਚ, ਕੁਲਦੀਪ ਸਿੰਘ, ਅਸ਼ਵਨੀ ਕੁਮਾਰ ਹੰਢਿਆਇਆ ਪ੍ਰਧਾਨ, ਗੁਰਮੇਲ ਸਿੰਘ ਸਰਪੰਚ, ਸਤੀਸ਼ ਜੱਜ, ਪੁਨੀਤ ਕੁਮਾਰ ਮੋਨੂ, ਡੋਵੀ, ਬਲਜਿੰਦਰ ਟੀਟੂ, ਮਨੋਜ ਕੁਮਾਰ, ਲਖਵਿੰਦਰ ਸਿੰਘ, ਹਰਨੇਕ ਸਿੰਘ, ਜੋਤ ਰਾਮ, ਜੱਗਾ ਸੰਧੂ, ਸਰਬਜੀਤ ਸਿੰਘ, ਗੁਰਜਿੰਦਰ ਸਿੰਘ ਪੱਪੀ ਸੰਧੂ, ਦੀਪ ਸੰਘੇੜਾ, ਹੈਪੀ ਢਿੱਲੋਂ, ਗੁਰਸ਼ਰਨ ਸਿੰਘ ਢੀਂਡਸਾ, ਹਰਦੀਪ ਸਿੰਘ ਜਾਗਲ, ਪਾਲਵਿੰਦਰ ਗੋਗਾ ਵੀ ਹਾਜ਼ਰ ਸਨ।