ਦਿਓਲ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਸ਼ਰਧਾ ਦੇ ਫੁਲ ਭੇਂਟ ਕਰ ਸ਼ਹੀਦਾ ਦੀ ਕੁਰਬਾਨੀ ਨੂੰ ਕੀਤਾ ਯਾਦ

Advertisement
Spread information

ਦਿਓਲ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਸ਼ਰਧਾ ਦੇ ਫੁਲ ਭੇਂਟ ਕਰ ਸ਼ਹੀਦਾ ਦੀ ਕੁਰਬਾਨੀ ਨੂੰ ਯਾਦ ਕੀਤਾ

ਪਰਦੀਪ ਕਸਬਾ, ਸੰਗਰੂਰ, 23 ਮਾਰਚ  2022

ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਸ਼ਰਧਾ ਦੇ ਫੁਲ ਭੇਂਟ ਕਰ ਸ਼ਹੀਦਾ ਦੀ ਕੁਰਬਾਨੀ ਨੂੰ ਯਾਦ ਕੀਤਾ ।

Advertisement

ਇਸ ਮੌਕੇ ਤੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਸਾਨੂੰ ਸਾਡੇ ਦੇਸ਼ ਦੇ ਲਈ ਬੜੀਆ ਕੁਰਬਾਨੀਆਂ ਕਰ ਗਏ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਉਹਨਾਂ ਤੋਂ ਪ੍ਰੇਰਣਾ ਲੈ ਕੇ ਹਮੇਸ਼ਾਂ ਦੇਸ਼ ਹਿੱਤ ਅਤੇ ਸਮਾਜ ਹਿੱਤ ਦੇ ਕੰਮ ਕਰਨੇ ਚਾਹੀਦੇ ਹਨ ਉਹਨਾਂ ਇਸ ਮੌਕੇ ਸੰਗਰੂਰ ਜਿਲਾ ਨਾਲ ਸੰਬੰਧਿਤ ਸ਼ਹੀਦ ਉੱਦਮ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵੀਂ ਬਣੀ ਪੰਜਾਬ ਸਰਕਾਰ ਸ਼ਹੀਦਾਂ ਦੇ ਨਾਮ ਤੇ ਕੇਵਲ ਵਾਹ ਵਾਹੀ ਲੁੱਟਣ ਤੇ ਲੱਗੀ ਹੈ ਪਰ ਮੁੱਖ ਮੰਤਰੀ ਦੇ ਖੁਦ ਦੇ ਜਿਲੇ ਦੇ ਸ਼ਹੀਦ ਦਾ ਪਰਿਵਾਰ ਥਾਂਹੋ ਥਾਂਹੀ ਰੁੱਲ ਰਿਹਾ ਹੈ ਪਰ ਉਹਨਾਂ ਦੀ ਹੁਣ ਤੱਕ ਕਿਸੇ ਨੇ ਵੀ ਸਾਰ ਨਹੀ ਲਈ, ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਉਹਨਾ ਦੇ ਪਰਿਵਾਰ ਦੀ ਵੀ ਸਾਰ ਲੈਣੀ ਚਾਹੀਦੀ ਹੈ ।

ਇਸ ਮੌਕੇ ਸਰਜੀਵਨ ਜਿੰਦਲ,ਐਡਵੋਕੇਟ ਨਰਿੰਦਰ ਕੌਰ, ਸੁਰੇਸ਼ ਬੇਦੀ, ਵਿਸ਼ਾਲ ਗਰਗ,ਸੰਜੀਵ ਜਿੰਦਲ, ਅਰਵਿੰਦ ਮੌਦਗਿਲ, ਅਰਵਿੰਦ ਮੌਦਗਿਲ,ਕਰਨਵੀਰ ਸ਼ਰਮਾਂ ਵੀ ਮੌਜੂਦ ਸਨ

Advertisement
Advertisement
Advertisement
Advertisement
Advertisement
error: Content is protected !!