ਬੀ.ਟੀ.ਐਨ. ਤਪਾ, 20 ਮਾਰਚ 2022
ਪਿੰਡ ਦੁੱਲਮਸਰ (ਮੌੜ ਨਾਭਾ) ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਪਤਵੰਤਿਆਂ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ’ਚ ਪਿੰਡ ਦੇ ਆਜ਼ਦੀ ਘੁਲਾਟੀਏ ਤੇ ਜੈਤੋ ਮੋਰਚੇ ਦੇ ਬਾਨੀ ਗਿਆਨੀ ਇੰਦਰ ਸਿੰਘ ਮੌੜ ਦੀ ਯਾਦ ਨੂੰ ਤਰੋਤਾਜ਼ਾ ਰੱਖਣ ਲਈ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦਾ ਨਾਮ ‘ਗਿਆਨੀ ਇੰਦਰ ਸਿੰਘ ਮੌੜ ਯਾਦਗਾਰੀ ਕਮੇਟੀ’ ਰੱਖਿਆ ਗਿਆ। ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ’ਚ ਸਰਪ੍ਰਸਤ ਰਾਮ ਸਿੰਘ ਸਰਪੰਚ, ਪ੍ਰਧਾਨ ਗੁਰਲਾਲ ਸਿੰਘ ਸਾਬਕਾ ਫੌਜੀ, ਸੀਨੀਅਰ ਮੀਤ ਜੱਗਾ ਸਿੰਘ, ਮੀਤ ਪ੍ਰਧਾਨ ਮਾਸਟਰ ਮੇਜਰ ਸਿੰਘ, ਜਨਰਲ ਸਕੱਤਰ ਡਾ. ਜੁਆਲਾ ਸਿੰਘ ਮੌੜ, ਵਿੱਤ ਸਕੱਤਰ ਮਲਕੀਤ ਸਿੰਘ, ਮੈਂਬਰ ਕਾਰਜਕਾਰਨੀ ਮੇਵਾ ਸਿੰਘ, ਲਾਲ ਸਿੰਘ, ਗੁਰਜੰਟ ਸਿੰਘ, ਨਾਹਰ ਸਿੰਘ, ਜਗਪਾਲ ਸਿੰਘ ਨੂੰ ਚਣਿਆ ਗਿਆ ਹੈ।
ਨਵ ਨਿਯੁਕਤ ਕਮੇਟੀ ਅਹੁਦੇਦਾਰਾਂ ਨੇ ਫੈਸਲਾ ਕੀਤਾ ਕਿ ਹਰ ਸਾਲ ਗਿਆਨੀ ਇੰਦਰ ਸਿੰਘ ਮੌੜ ਦੀ ਯਾਦ ’ਚ ਵੱਡੀ ਪੱਧਰ ’ਤੇ ਸਮਾਗਮ ਕਰਵਾਇਆ ਜਾਵੇ। ਜਿਸ ’ਚ ਉਸਾਰੂ ਸਭਿਆਚਾਰਕ ਸਮਾਗਮ, ਕਵੀ ਦਰਬਾਰ, ਨਾਟਕ ਮੰਡਲੀਆਂ ਦੇ ਨਾਟਕ ਤੇ ਹੋਰ ਮੌਕੇ ਅਨੁਸਾਰ ਪ੍ਰੋਗਰਾਮ ਕਰਵਾਏ ਜਾਣਗੇ। ਇਸ ਸਬੰਧੀ ਪਲੇਠਾ ਸਮਾਗਮ ਇਸੇ ਮਹੀਨੇ ਦੇ ਅਖੀਰਲੇ ਹਫਤੇ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਦੌਰਾਨ ਉੱਘੇ ਵਿਦਵਾਨ ਤੇ ਹਿਸਅੋਰੀਅਨ ਹਰਭਜਨ ਸਿੰਘ ਸੇਲਬਰਾਹ ਦੁਆਰਾ ਲਿਖੀ ਖੋਜ ਪੁਸਤਕ ‘ਜੈਤ ਮੋਰਚੇ ਦੇ ਬਾਨੀ ਗਿਆਨੀ ਇੰਦਰ ਸਿੰਘ ਮੌੜ, ਰਿਲੀਜ ਕੀਤੀ ਜਾਵੇਗੀ। ਪੰਜਾਬੀ ਲੇਖਕਾਂ ਵੱਲੋਂ ਇਸ ਪੁਸਤਕ ਬਾਰੇ ਪੇਪਰ ਪੜੇ੍ਹ ਜਾਣਗੇ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ। ਮੀਟਿੰਗ ’ਚ ਉਚੇਚੇ ਤੌਰ ’ਤੇ ਪੰਜਾਬੀ ਕਵੀ ਸੀ. ਮਾਰਕੰਡਾ, ਹਰਭਜਨ ਸਿੰਘ ਸੇਲਬਰਾਹ ਤੇ ਇੰਦਰ ਸਿੰਘ ਮੌੜ ਦੇ ਸਪੁੱਤਰ ਜਗਪਾਲ ਸਿੰਘ ਤੇ ਸਾਬਕਾ ਬੈਂਕ ਮੈਨਜਰ ਬਲਦੇਵ ਸਿੰਘ ਹਾਜ਼ਰ ਸਨ।