CIA ਸਟਾਫ ਮਾਨਸਾ ਦੀ ਟੀਮ ਨੇ ਅਫੀਮ ਸਣੇ ਫੜ੍ਹੇ 2 ਸਮੱਗਲਰ

Advertisement
Spread information

ਹੋਰ ਵੱਡੇ ਮਗਰਮੱਛਾਂ ਦੀ ਪੈੜ ਦੱਬ ਕੇ ਤਫਤੀਸ਼ ਨੂੰ ਅੱਗੇ ਵਧਾਉਣ ਲੱਗੀ ਪੁਲਿਸ


ਅਸ਼ੋਕ ਵਰਮਾ , ਮਾਨਸਾ 3 ਮਾਰਚ 2022

     ਜਿਲ੍ਹਾ ਪੁਲਿਸ ਮੁਖੀ Sh. Deepak Pareek IPS ਦੀ ਅਗਵਾਈ ਵਿੱਚ ਸੀਆਈਏ ਸਟਾਫ ਦੀ ਪੁਲਿਸ ਨੇ 2 ਅਫੀਮ ਸਮੱਗਲਰਾਂ ਨੂੰ ਅਫੀਮ ਸਣੇ ਗਿਰਫਤਾਰ ਕਰ ਲਿਆ ਹੈ। ਪੁਲਿਸ ਟੀਮ ਨੇ ਗਿਰਫਤਾਰ ਸਮੱਗਲਰਾਂ ਦੀ ਪੁੱਛਗਿੱਛ ਦੇ ਅਧਾਰ ਤੇ ਹੋਰ ਵੱਡੇ ਮਗਰਮੱਛਾਂ ਦੀ ਪੈੜ ਦੱਬ ਕੇ ਤਫਤੀਸ਼ ਨੂੰ ਹੋਰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਉੱਧਰ ਸਰਦੂਲਗੜ ਅਦਾਲਤ ਨੇ ਗਿਰਫਤਾਰ ਦੋਸ਼ੀਆਂ ਦੀ ਪੁੱਛਗਿੱਛ ਲਈ, 2 ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਮਾਨਸਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੀਆਈਏ ਦੀ ਟੀਮ ਏ.ਐਸ.ਆਈ. ਗੁਰਤੇਜ ਸਿੰਘ ਦੀ ਅਗਵਾਈ ‘ਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਇਲਾਕਾ ਥਾਣਾ ਸਿਟੀ 1 ਮਾਨਸਾ, ਸਦਰ ਮਾਨਸਾ ਅਤੇ ਜੋੜਕੀਆ ਵੱਲ ਗਸ਼ਤ ਲਈ ਰਵਾਨਾ ਸੀ ਅਤੇ ਪੁਲਿਸ ਪਾਰਟੀ ਦੀ ਗੱਡੀ ਪੱਕੀ ਸੜਕੇ-ਸੜਕ ਪਿੰਡ ਬਾਜੇਵਾਲਾ ਦੀ ਫਿਰਨੀ-2 ਜਾ ਰਹੀ ਸੀ।  ਜਦੋਂ ਪੁਲਿਸ ਪਾਰਟੀ ਪਿੰਡ ਬਾਜੇਵਾਲਾ ਦੀ ਫਿਰਨੀ ਤੇ ਸਥਿਤ ਮਸਾਣੀ ਮਾਤਾ ਦੇ ਮੰਦਰ ਕੋਲ ਪੁੱਜੀ ਤਾਂ ਪੁਲਿਸ ਪਾਰਟੀ ਨੂੰ ਸੜਕ ਦੇ ਸੱਜੇ ਪਾਸੇ ਮੰਦਰ ਦੀ ਕੰਧ ਦੇ ਨਾਲ ਖਾਲੀ ਜਗ੍ਹਾ ਵਿੱਚ ਦੋ ਮੋਨੇ ਵਿਅਕਤੀ ਬੈਠੇ ਪਲਾਸਟਿਕ ਦੇ ਲਿਫਾਫੇ ਵਿੱਚ ਹੱਥ ਮਾਰ ਰਹੇ ਦਿਖਾਈ ਦਿੱਤੇ। ਦੋਵੇਂ ਵਿਅਕਤੀ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਇੱਕਦਮ ਘਬਰਾ ਕੇ ਖੜ੍ਹੇ ਹੋ ਗਏ ਅਤੇ ਲਿਫਾਫਾ ਹੇਠਾਂ ਸੁੱਟ ਕੇ ਭੱਜਣ ਲਈ ਟਾਲ ਮਟੋਲ ਕਰਨ ਲੱਗੇ। ਜਿਨ੍ਹਾਂ ਨੂੰ ਸ਼ੱਕ ਦੇ ਅਧਾਰ ਪਰ ਆਪਣੀ ਗੱਡੀ ਰੁਕਵਾ ਕੇ ਸਾਥੀ ਕ੍ਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ।

Advertisement

ਦੋਸ਼ੀਆਂ ਨੇ ਦੱਸੀ ਪਹਿਚਾਣ ,ਤਲਾਸ਼ੀ ਲਈ ਤਾਂ,,

ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਵਿਅਕਤੀਆਂ ‘ਚੋਂ ਪਹਿਲੇ ਨੇ ਆਪਣੀ ਪਹਿਚਾਣ ਬਲਵੀਰ ਸਿੰਘ ਉਰਫ ਬੀਰਾ ਵਾਸੀ ਪਿੰਡ ਬਾਜੇਵਾਲਾ ਅਤੇ ਦੂਸਰੇ ਵਿਅਕਤੀ ਨੇ ਆਪਣੀ ਪਹਿਚਾਣ ਰਾਜਪਾਲ ਸਿੰਘ ਉਰਫ ਰਾਜਵੀਰ ਵਾਸੀ ਬਾਦਲਗੜ੍ਹ ,ਜਿਲ੍ਹਾ ਫਤਿਆਬਾਦ ਹਾਲ ਅਬਾਦ ਪਿੰਡ ਬਾਲੋਕੀ ਤਹਿਸੀਲ ਨਕੋਦਰ ,ਜਿਲ੍ਹਾ ਜਲੰਧਰ ਦੇ ਤੌਰ ਤੇ ਕਰਵਾਈ। ਨਾਮ ਹੈ। ਪੁਲਿਸ ਹਿਰਾਸਤ ਵਿੱਚ ਲਏ ਬਲਵੀਰ ਸਿੰਘ ਉਰਫ ਬੀਰਾ ਅਤੇ ਰਾਜਪਾਲ ਸਿੰਘ ਉਰਫ ਰਾਜਵੀਰ ਦੇ ਕਬਜੇ ਵਿਚੋਂ ਪੁਲਿਸ ਪਾਰਟੀ ਨੇ 250 ਗ੍ਰਾਮ ਅਫੀਮ ਬਰਾਮਦ ਕੀਤੀ।  ਦੋਵਾਂ ਅਫੀਮ ਸਮੱਗਲਰਾਂ ਦੇ ਖਿਲਾਫ ਜੁਰਮ 18/61/85 NDPS ACT  ਥਾਣਾ ਥਾਣਾ ਜੌੜਕੀਆਂ, ਜਿਲ੍ਹਾ ਮਾਨਸਾ ਦਰਜ਼ ਕਰਕੇ,ਗਿਰਫਤਾਰ ਕੀਤਾ ਗਿਆ।

ਦੋਸ਼ੀਆਂ ਖਿਲਾਫ ਪਹਿਲਾਂ ਵੀ 14 ਕੇਸ ਦਰਜ਼

ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਦੋਵੇਂ ਦੋਸ਼ੀ ਅਪਰਾਧਿਕ ਪ੍ਰਵਿਰਤੀ ਦੇ ਹਨ, ਬਲਵੀਰ ਸਿੰਘ ਬੀਰਾ ਨੇ ਇੰਕਸ਼ਾਫ ਕੀਤਾ ਕਿ ਉਹ ਕਰੀਬ 20 ਸਾਲ ਤੋਂ ਅਤੇ ਰਾਜਪਾਲ ਸਿੰਘ ਉਰਫ ਰਾਜਵੀਰ ਕਰੀਬ 4/5 ਵਰ੍ਹਿਆਂ ਤੋਂ ਅਫੀਮ /ਭੁੱਕੀ ਦੀ ਸਮੱਗਲਿੰਗ ਦਾ ਧੰਦਾ ਕਰਦਾ ਹੈ। ਤਹਿਕੀਕਾਤ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਵਾਂ ਖਿਲਾਫ ਵੱਖ ਵੱਖ ਥਾਣਿਆਂ ਵਿੱਚ 14 ਕੇਸ ਪਹਿਲਾਂ ਵੀ ਦਰਜ਼ ਹਨ। ਉਨਾਂ ਦੱਸਿਆ ਕਿ ਬਲਵੀਰ ਸਿੰਘ ਉਰਫ ਬੀਰਾ ਦੇ ਖਿਲਾਫ 8 ਅਤੇ ਰਾਜਪਾਲ ਸਿੰਘ ਉਰਫ ਰਾਜਵੀਰ ਦੇ ਖਿਲਾਫ 6 ਮੁਕੱਦਮੇ ਦਰਜ਼ ਹਨ। ਉਨਾਂ ਦਾਅਵਾ ਕੀਤਾ ਕਿ ਦੋਸ਼ੀਆਂ ਦੀ ਪੁੱਛਗਿੱਛ ਜ਼ਾਰੀ ਹੈ, ਤਫਤੀਸ਼ ਦੇ ਅਧਾਰ ਤੇ ਦੋਸ਼ੀਆਂ ਦੇ ਹੋਰ ਵੱਡੇ ਸਮੱਗਲਰਾਂ ਨਾਲ ਸਬੰਧਾਂ ਦਾ ਵੀ ਖੁਲਾਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਏ ਹੋਰ ਸਮੱਗਲਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।  

ਅਦਾਲਤ ਨੇ ਪੁੱਛਗਿੱਛ ਲਈ ਦਿੱਤਾ ਪੁਲਿਸ ਰਿਮਾਂਡ

ਪੁਲਿਸ ਵੱਲੋਂ ਗਿਰਫਤਾਰ ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਸਰਦੂਲਗੜ੍ਹ ਦੇ ਜੱਜ ਅਨੂਪ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦੀ ਡਿਮਾਂਡ ਤੇ ਅਦਾਲਤ ਨੇ ਦੋਵਾਂ ਦੋਸੀਆਂ ਦੀ ਹੋਰ ਗੰਭੀਰਤਾ ਨਾਲ ਪੁੱਛਗਿੱਛ ਲਈ 5 ਮਾਰਚ ਤੱਕ ਦਾ ਪੁਲਿਸ ਰਿਮਾਂਡ ਦੇ ਦਿੱਤਾ।

Advertisement
Advertisement
Advertisement
Advertisement
Advertisement
error: Content is protected !!