ਸਰਕਾਰੀ ਸਿਹਤ ਸੰਸਥਾਵਾਂ ‘ਚ ਲਾਇਆ ਵਿਸ਼ਵ ਸੁਣਨ ਸ਼ਕਤੀ ਦਿਵਸ ਨੂੰ ਸਮਰਪਿਤ ਜਾਂਚ ਕੈਂਪ

Advertisement
Spread information

ਕੰਨਾਂ ਦੀ ਦੇਖ-ਭਾਲ ਬੇਹੱਦ ਜ਼ਰੂਰੀ: ਡਾ. ਔਲਖ

ਸਿਵਲ ਹਸਪਤਾਲ ਬਰਨਾਲਾ ਕੈਂਪ ’ਚ 60 ਤੋਂ ਵੱਧ ਮਰੀਜ਼ਾਂ ਦੇ ਕੰਨਾਂ ਦੀ ਜਾਂਚ


ਰਵੀ ਸੈਣ , ਬਰਨਾਲਾ, 3 ਮਾਰਚ 2022
        ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ “ਵਿਸ਼ਵ ਸੁਣਨ ਸ਼ਕਤੀ ਦਿਵਸ” ਮਨਾਉਣ ਹਿੱਤ ਜ਼ਿਲੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਜਾਂਚ ਕੈਂਪ ਲਗਾਏ ਗਏ।
       ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਸਮੇਂ ਸਮੇਂ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਦਿਨ ਮਨਾਉਂਦਾ ਰਹਿੰਦਾ ਹੈ ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ। ਉਨਾਂ ਦੱਸਿਆ ਕਿ ਕੰਨਾਂ ਤੋਂ ਘੱਟ ਸੁਣਨਾ ਵੀ ਇਕ ਆਮ ਬਿਮਾਰੀ ਹੈ। ਜੇਕਰ ਇਸ ਦੀ ਸਮੇਂ ਸਿਰ ਪਹਿਚਾਣ ਹੋ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ।
       ਇਸ ਮੌਕੇ ਜ਼ਿਲਾ ਟੀਕਾਕਰਣ ਅਫਸਰ ਡਾ. ਰਾਜਿੰਦਰ ਸਿੰਗਲਾ (ਅੱਖ, ਨੱਕ, ਕੰਨ, ਗਲੇ ਦੇ ਮਾਹਿਰ) ਦੀ ਅਗਵਾਈ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਏ ਕੈਂਪ ਦੌਰਾਨ 60 ਤੋਂ ਵੱਧ ਮਰੀਜ਼ਾਂ ਦੇ ਕੰਨਾਂ ਦੀ ਜਾਂਚ ਕੀਤੀ ਗਈ। ਉਨਾਂ ਕਿਹਾ ਕਿ ਹਰ ਇਕ ਨੂੰ ਆਪਣੇ ਕੰਨਾਂ ਦੀ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
      ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਅੱਜ “ਵਿਸ਼ਵ ਸੁਣਨ ਸ਼ਕਤੀ ਦਿਵਸ’’ ਮੌਕੇ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਐਸ.ਐਮ.ਓ ਡਾ. ਜੋਤੀ ਕੌਸ਼ਲ, ਜ਼ਿਲਾ ਟੀ. ਬੀ. ਅਫਸਰ ਡਾ. ਮੋਨੀਕਾ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।  

Advertisement
Advertisement
Advertisement
Advertisement
Advertisement
error: Content is protected !!