ਭਲਕੇ ਮੰਡੀ ਖੋੋਲ੍ਹੀ ਜਾਵੇਗੀ, ਮੰਗਲਵਾਰ ਤੋਂ ਨਵੀਂ ਸੂਚਨਾ ਲਾਗੂ
ਕੁਲਵੰਤ ਰਾਏ ਗੋਇਲ ਬਰਨਾਲਾ, 25 ਅਪਰੈਲ 2020
ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਦੀ ਸਬਜ਼ੀ ਮੰਡੀ ਹੁਣ ਹਰੇਕ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਬੰਦ ਰਹੇਗੀ, ਜਦੋਂਕਿ ਪਹਿਲਾਂ ਮੰਡੀ ਹਰੇਕ ਸੋਮਵਾਰ ਅਤੇ ਸ਼ੁੱਕਰਵਾਰ ਬੰਦ ਰੱਖੀ ਗਈ ਸੀ। ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਕੋਵਿਡ 19 ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਹੁਕਮਾਂ ਅਨੁਸਾਰ 16 ਅਪਰੈਲ ਨੂੰ ਜਾਰੀ ਮੰਡੀ ਸੂਚਨਾ ਵਿਚ ਸੋਧ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੰਡੀ ਸੂਚਨਾ 27 ਅਪਰੈਲ ਤੋਂ ਲਾਗੂ ਹੋਵੇਗੀ, ਭਾਵ ਭਲਕੇ ਮੰਡੀ ਖੋੋਲ੍ਹੀ ਜਾਵੇਗੀ ਤੇ ਇਸ ਮਗਰੋਂ ਮੰਗਲਵਾਰ ਨੂੰ ਮੰਡੀ ਬੰਦ ਰਹੇਗੀ। ਉਨ੍ਹਾਂ ਆੜ੍ਹਤੀਆਂ ਤੇ ਖਰੀਦਦਾਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਹੈ।