ਤਖਤ ਸ੍ਰੀ ਹਜੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ 80 ਬੱਸਾਂ ਰਵਾਨਾ

Advertisement
Spread information

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਮਲੇ ਦੀ ਕੀਤੀ ਹੌਂਸਲਾ ਅਫਜਾਈ

ਅਸ਼ੋਕ ਵਰਮਾ ਬਠਿੰਡਾ 25 ਅਪ੍ਰੈਲ 2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖ ਫਸੇ ਸ਼ਰਧਾਲੂਆਂ ਨੂੰ ਵਾਪਿਸ ਲਿਆਉਣ ਅੱਜ ਇੱਥੋਂ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਜੋ ਕਿ ਇੰਨਾਂ ਸ਼ਰਧਾਲੂਆਂ ਨੂੰ ਸੜਕ ਰਾਸਤੇ ਵਾਪਿਸ ਲੈ ਕੇ ਆਉਣਗੀਆਂ। ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸ਼ਰਧਾਲੂਆਂ ਨੂੰ ਲੈਣ ਜਾ ਰਹੇ ਅਮਲੇ ਜਿਸ ਵਿਚ ਡਰਾਇਵਰ ਕੰਡਕਟਰਾਂ ਤੋਂ ਇਲਾਵਾ ਪੁਲਿਸ ਦੇ ਜਵਾਨ ਸ਼ਾਮਿਲ ਹਨ ਦੀ ਹੌਂਸਲਾ ਅਫਜਾਈ ਕੀਤੀ।ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇੰਨਾਂ ਵਿਚ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀਆਂ ਏਸੀ ਬੱਸਾਂ ਸ਼ਾਮਿਲ ਹਨ। ਇਹ ਬਸਾਂ ਸ਼ਰਧਾਲੂਆਂ ਨੂੰ ਬਿਲਕੁਲ ਮੁਫ਼ਤ ਲੈ ਕੇ ਆਉਣਗੀਆਂ ਅਤੇ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਉਨਾਂ ਨੇ ਕਿਹਾ ਕਿ ਹਰੇਕ ਬੱਸ ਵਿਚ ਤਿੰਨ ਡਰਾਇਵਰ, ਇਕ ਕੰਡਕਟਰ ਅਤੇ ਇਕ ਪੁਲਿਸ ਜਵਾਨ ਦੀ ਤਾਇਨਾਤੀ ਕੀਤੀ ਗਈ ਹੈ। ਆਉਣ ਜਾਣ ਦਾ ਇਹ ਬੱਸ 3300 ਕਿਲੋਮੀਟਰ ਤੋਂ ਜਿਆਦਾ ਦਾ ਸਫਰ ਤੈਅ ਕਰੇਗੀ। ਉਨਾਂ ਨੇ ਦੱਸਿਆ ਕਿ ਤਖਤ ਸ੍ਰੀ ਹਜੂਰ ਸਾਹਿਬ ਵਿਖ ਗਏ ਸ਼ਰਧਾਲੂ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਫਸ ਗਏ ਸਨ। ਇੰਨਾਂ ਸ਼ਰਧਾਲੂਆਂ ਦੀ ਗਿਣਤੀ 3200 ਦੇ ਲਗਭਗ ਹੈ।
ਸ: ਬਾਦਲ ਨੇ ਇਸ ਮੌਕੇ ਡਰਾਇਵਰਾਂ, ਕੰਡਕਟਰਾਂ ਅਤੇ ਪੁਲਿਸ ਜਵਾਨਾਂ ਨੂੰ ਕਿਹਾ ਕਿ ਇਹ ਸਮਾਂ ਸਾਡੇ ਸਭ ਲਈ ਚੁਣੌਤੀ ਵਾਲਾ ਹੈ ਪਰ ਅਸੀਂ ਆਪਣੇ ਜੋਸ਼, ਜਜਬੇ ਅਤੇ ਅਨੁਸਾਸਨ ਨਾਲ ਇਸ ਮੁਸਕਿਲ ਤੇ ਜਿੱਤ ਹਾਸਲ ਕਰਾਂਗੇ। ਉਨਾਂ ਨੇ ਉਨਾਂ ਨੂੰ ਸਫਰ ਦੌਰਾਨ ਸਾਰੀਆਂ ਸਾਵਧਾਨੀਆਂ ਵਰਤਨ ਲਈ ਵੀ ਕਿਹਾ। ਉਨਾਂ ਨੇ ਦੱਸਿਆ ਕਿ ਇੰਨਾਂ ਸ਼ਰਧਾਲੂਆਂ ਦੀ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਰਾਬਤਾ ਕਰਕੇ ਕਰਵਾਈ ਹੈ। ਉਨਾਂ ਨੇ ਇਸ ਮੌਕੇ ਨੋਡਲ ਅਫ਼ਸਰ ਨੂੰ ਆਪਣੀ ਨਿੱਜੀ ਨੰਬਰ ਵੀ ਦਿੱਤਾ ਅਤੇ ਕਿਹਾ ਕਿ ਰਾਸਤੇ ਵਿਚ ਕਿਤੇ ਵੀ ਕੋਈ ਰੁਕਾਵਟ ਆਵੇ ਤਾਂ ਉਨਾਂ ਨਾਲ ਰਾਬਤਾ ਕਰ ਲਿਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਘਰ ਪਰਤਨ ਵਿਚ ਕਿਤੇ ਵੀ ਕੋਈ ਮੁਸਕਿਲ ਨਾ ਹੋਵੇ। ਇਸ ਮੌਕੇ ਆਰ.ਟੀ.ਏ. ਊਦੇਦੀਪ ਸਿੰਘ, ਜੀਐਮ ਪੀਆਰਟੀਸੀ ਰਮਨ ਸ਼ਰਮਾ ਅਤੇ ਜੀਐਮ ਪੰਜਾਬ ਰੋਡਵੇਜ ਜਸਵਿੰਦਰ ਸਿੰਘ ਚਹਿਲ ਵੀ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!