ਅਧਿਆਪਕ ਜਥੇਬੰਦੀਆਂ ਵੱਲੋਂ ਚੋਣ ਡਿਊਟੀ ਦੇਣ ਤੋਂ ਅਸਮਰਥ ਅਧਿਆਪਕਾਂ ਨੂੰ ਚੋਣ ਤੋਂ ਛੋਟ ਦੇਣ ਸਬੰਧੀ ਰੋਸ ਪ੍ਰਦਰਸ਼ਨ

Advertisement
Spread information

ਅਧਿਆਪਕ ਜਥੇਬੰਦੀਆਂ ਵੱਲੋਂ ਚੋਣ ਡਿਊਟੀ ਦੇਣ ਤੋਂ ਅਸਮਰਥ ਅਧਿਆਪਕਾਂ ਨੂੰ ਚੋਣ ਤੋਂ ਛੋਟ ਦੇਣ ਸਬੰਧੀ ਰੋਸ ਪ੍ਰਦਰਸ਼ਨ


ਪਰਦੀਪ ਕਸਬਾ ,ਸੰਗਰੂਰ, 2 ਫਰਵਰੀ, 2022:
ਚੋਣ ਡਿਊਟੀ ਦੇਣ ਤੋਂ ਅਸਮਰਥ ਅਧਿਆਪਕਾਂ ਦੀ ਥਾਂ ਬਦਲਵਾਂ ਪ੍ਰਬੰਧ ਕਰਕੇ ਚੋਣ ਡਿਊਟੀ ਤੋਂ ਛੋਟ ਦੇਣ ਲਈ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ (ਏ. ਡੀ. ਸੀ. ਸਾਹਿਬ ਵਿਕਾਸ) ਦੇ ਗੇਟ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੋਸ ਧਰਨਾ ਲਾਇਆ ਗਿਆ। 
ਇਸ ਮੌਕੇ ਮੌਜੂਦ ਅਧਿਆਪਕ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਸਮੂਹਿਕ ਤੌਰ ਤੇ ਬੀਤੀ 24 ਜਨਵਰੀ ਨੂੰ ਏ. ਡੀ. ਸੀ. ਸਾਹਿਬ ਵਿਕਾਸ ਸੰਗਰੂਰ ਨੂੰ ਉਹਨਾਂ ਅਧਿਆਪਕਾਂ ਦੀਆਂ ਸੂਚੀਆਂ ਸਬੂਤਾਂ ਸਮੇਤ ਦਿੱਤੀਆਂ ਸੀ ਜੋ ਵੱਖ-ਵੱਖ ਕਾਰਨਾਂ ਕਰਕੇ ਚੌਣ ਡਿਊਟੀ ਦੇਣ ਤੋਂ ਅਸਮਰਥ ਸਨ ਅਤੇ ਉਹਨਾਂ ਦੀ ਥਾਂ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸੇ ਦੀ ਲਗਾਤਾਰਤਾ ਵਿੱਚ ਦੂਜੀ ਵਾਰ ਫੇਰ 27 ਜਨਵਰੀ ਨੂੰ ਸਮੂਹ ਅਧਿਆਪਕਾਂ ਜਥੇਬੰਦੀਆਂ ਨੇ ਦੁਬਾਰਾ ਏ. ਡੀ. ਸੀ. ਸਾਹਿਬ ਵਿਕਾਸ ਨੂੰ ਅਪੀਲ ਕੀਤੀ ਕਿ ਪੂਰੇ ਜਿਲੇ ਚੋਂ ਸਿਰਫ਼ 117 ਦੇ ਕਰੀਬ ਉਹਨਾਂ ਅਧਿਆਪਕਾਂ ਦੀਆਂ ਡਿਊਟੀਆਂ ਕੱਟਣ ਸਬੰਧੀ ਸਬੂਤਾਂ ਸਮੇਤ ਅਪੀਲ ਕੀਤੀ ਕਿ ਅਧਿਆਪਕਾ ਵੱਖ-ਵੱਖ ਕਾਰਨਾਂ ਕਰਕੇ ਇਹ ਅਧਿਆਪਕ /ਕਰਮਚਾਰੀ ਚੋਣ ਡਿਊਟੀ ਨਹੀਂ ਦੇ ਸਕਦੇ ਇਹਨਾਂ ਦੀ ਥਾਂ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਚੋਣ ਪ੍ਰਕਿਰਿਆ ਬਿਨਾਂ ਕਿਸੇ ਵਿਘਨ ਤੋਂ ਨੇਪਰੇ ਚਾੜੀ ਜਾ ਸਕੇ। 
ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸੇ ਦੀ ਲਗਾਤਾਰਤਾ ਵਿੱਚ 31 ਜਨਵਰੀ ਨੂੰ ਤੀਜੀ ਵਾਰ ਫਿਰ ਸਮੂਹ ਜਥੇਬੰਦੀਆਂ ਨੇ ਏ. ਡੀ. ਸੀ. ਸਾਹਿਬ ਵਿਕਾਸ ਮਿਲਿਆ ਗਿਆ ਤਾਂ ਏ ਡੀ ਸੀ ਸਾਹਿਬ ਨੇ ਕਿਹਾ ਕਿ ਤੁਹਾਡੀ ਦਿੱਤੀ ਸੂਚੀ ਅਨੁਸਾਰ ਜਿਆਦਾਤਰ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਪਰ ਉਹਨਾਂ ਦੇ ਦਫਤਰ ਚ’ ਸਬੰਧਤ ਅਧਿਕਾਰੀ ਤੋਂ ਕੱਟੀਆਂ ਡਿਊਟੀਆਂ ਸੂਚੀ ਮੰਗੀ ਤਾਂ ਉਹਨਾਂ ਕਿਹਾ ਸਿਰਫ਼ 46 ਅਧਿਆਪਕਾਂ ਦੀਆਂ ਡਿਊਟੀਆਂ ਕੱਟੀਆਂ ਗਈਆਂ ਹਨ, ਬਾਕੀ ਉਸੇ ਤਰ੍ਹਾਂ ਲੱਗੀਆਂ ਹੋਈਆਂ ਹਨ। ਇਸ ਤੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਏ ਡੀ ਸੀ ਸਾਹਿਬ ਵਿਕਾਸ ਨੇ ਇਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਸ਼ਾਮ ਨੂੰ ਲੱਗਭਗ 6 ਵਜੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਧਰਨੇ ਸਮੇਂ ਪਹੁੰਚ ਸਾਰੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਇਹ ਡਿਊਟੀ ਕੱਟ ਦਿੱਤੀਆਂ ਜਾਣਗੀਆਂ।ਅੰਤ ਵਿੱਚ ਅਧਿਆਪਕ ਆਗੂ ਬਲਵੀਰ ਲੌਂਗੋਵਾਲ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਵਲੋਂ ਆਖਿਆ ਅਸੀਂ ਆਪਣਾ ਰੋਸ ਧਰਨਾ ਕੱਲ੍ਹ ਤੱਕ ਮੁਲਤਵੀ ਕਰਦੇ ਜੇ ਕੱਲ੍ਹ ਤੱਕ ਇਹ ਜਾਇਜ਼ਾ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਰੋਸ ਧਰਨਾ ਕੱਲ੍ਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ। 
ਇਸ ਮੌਕੇ ਅਧਿਆਪਕ ਆਗੂ ਬਲਵੀਰ ਲੌਂਗੋਵਾਲ ਫਕੀਰ ਸਿੰਘ (ਟਿੱਬਾ) ਹਰਭਗਵਾਨ ਗੁਰਨੇ , ਜਤਿੰਦਰ ਸਿੰਘ ‘ਜੋਤੀ’, ਦੇਵੀ ਦਿਆਲ, ਸਰਬਜੀਤ ਪੁੰਨਾਵਾਲ, ਜਸਵੀਰ ਨਮੋਲ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਦਾਤਾ ਨਮੋਲ ਕਵਲਜੀਤ ਸਿੰਘ, ਸੁੱਖਜਿੰਦਰ ਸੰਗਰੂਰ, ਪਰਮਿੰਦਰ ਉਭਾਵਾਲ, ਜਸਪਾਲ ਝਾੜੋਂ, ਹੀਤੇਸ਼ ਸੰਗਰੂਰ ਰਘਵੀਰ ਭਵਾਨੀਗੜ੍ਹ, ਗੁਰਚਰਨ ਲਹਿਰਾ (ਬੀ ਕੇ ਯੁ ਉਗਰਾਹਾਂ) ਐਸ ਸੀ ਬੀਸੀ ਯੁ ਦੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਦੁੱਗਾਂ, ਤਰਕਸ਼ੀਲ ਦੇ ਜੋਨ ਆਗੂ ਪਰਮਵੇਦ, ਚਮਕੌਰ ਸਿੰਘ ਮਹਿਲਾ, ਸਤਨਾਮ ਉਭਾਵਾਲ,ਰਣਬੀਰ, ਸੁਖਚੈਨ, ਸੁਖਪਾਲ ਸਫੀਪੁਰ, ਕਿਰਪਾਲ, ਬਲਜੀਤ ਨਮੋਲ, ਫਕੀਰ ਸਿੰਘ ਟਿੱਬਾ, ਸੁਖਵਿੰਦਰ ਗਿਰ, ਅਮਨ ਵਸ਼ਿਸ਼ਟ ਹਰਭਗਵਾਨ ਗੁਰਨੇ, ਦਾਤਾ ਸਿੰਘ, ਜਸਪਾਲ ਸਿੰਘ, ਮ ਚਮਕੌਰ ਸਿੰਘ, ਪਰਮਵੇਦ, ਪਰਵਿੰਦਰ ਸਿੰਘ, ਗਗਨ ਧੂਰੀ, ਬਾਰਾ ਸਿੰਘ, ਹੁਸ਼ਿਆਰ ਸਿੰਘ, ਅਮਰਪਾਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਸ਼ਾਮਲ ਸਨ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!