Skip to content
- Home
- ਕਾਂਗਰਸ ਨੂੰ ਝਟਕਾ: ਐੱਸਸੀ-ਐੱਸਟੀ ਕਮੇਟੀ ਦੇ ਚੇਅਰਮੈਨ ਭਾਜਪਾ ਚ ਸ਼ਾਮਲ
Advertisement

ਕਾਂਗਰਸ ਨੂੰ ਝਟਕਾ: ਐੱਸਸੀ-ਐੱਸਟੀ ਕਮੇਟੀ ਦੇ ਚੇਅਰਮੈਨ ਭਾਜਪਾ ਚ ਸ਼ਾਮਲ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 2 ਫਰਵਰੀ:2022
ਫਿਰੋਜ਼ਪੁਰ ਚ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਕਾਂਗਰਸ ਐੱਸਸੀ – ਐੱਸਟੀ ਕਮੇਟੀ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ ਬਾਵਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਹਨਾਂ ਨੂੰ ਭਾਜਪਾ ਚ ਸ਼ਾਮਲ ਕਰਵਾਉਣ ਦੀ ਰਸਮ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਦਾ ਕੀਤੀ। ਹਰਭਜਨ ਬਾਵਾ ਨੇ ਕਿਹਾ ਕਿ ਕਾਂਗਰਸ ਚ ਰਹਿ ਕੇ ਉਨ੍ਹਾਂ ਘੁਟਣ ਮਹਿਸੂਸ ਹੋਣ ਲੱਗੀ ਸੀ। ਇਸ ਲਈ ਉਹ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਭਾਜਪਾ ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਮਾਰਗ ਤੇ ਲੈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਣਾ ਨੇ 650 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਹਰਸਹਾਏ ਚ ਵਿਕਾਸ ਲਹਿਰ ਵਹਾਈ ਹੈ, ਉਸੇ ਤਰ੍ਹਾਂ ਫਿਰੋਜ਼ਪੁਰ ਚ ਵੀ ਲੋਕ ਉਹਨਾਂ ਜਿਤਾ ਕੇ ਫ਼ਿਰੋਜ਼ਪੁਰ ਨੂੰ ਤਰੱਕੀ ਦੇ ਮਾਰਗ ਤੇ ਪਹੁੰਚਾਉਣਗੇ।
Advertisement

Advertisement

Advertisement

Advertisement

error: Content is protected !!