ਡਿਪਟੀ ਕਮਿਸ਼ਨਰ ਵੱਲੋਂ ਵੀਡਿਓ/ਡਿਜੀਟਲ ਵੈਨਾਂ ਰਾਹੀਂ ਪ੍ਰਚਾਰ ਲਈ ਥਾਵਾਂ ਨਿਰਧਾਰਤ
ਰਿਚਾ ਨਾਗਪਾਲ,ਪਟਿਆਲਾ, 1 ਫਰਵਰੀ 2022
ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਵਰਤੀਆਂ ਜਾ ਰਹੀਆਂ ਵੀਡਿਓ/ਡੀਜੀਟਲ ਵੈਨਾਂ ਲਈ ਜ਼ਿਲ੍ਹੇ ਅੰਦਰ ਥਾਵਾਂ ਨਿਰਧਾਰਤ ਕੀਤੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਮੁਤਾਬਕ ਚੋਣ ਪ੍ਰਚਾਰ ਵਾਲੀਆਂ ਇਹ ਡਿਜੀਟਲ ਵੈਨਾਂ ਕੇਵਲ ਨਿਰਧਾਰਤ ਥਾਵਾਂ ‘ਤੇ ਹੀ ਪ੍ਰਵਾਨਗੀ ਹਾਸਲ ਕਰਨ ਉਪਰੰਤ ਨਿਯਮ ਸਮੇਂ ਅਨੁਸਾਰ ਰੁਕਣਗੀਆਂ।
ਸ੍ਰੀ ਸੰਦੀਪ ਹੰਸ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਮੁਤਾਬਕ ਸਮਾਣਾ ਵਿਖੇ ਅਨਾਜ ਮੰਡੀ ਸਮਾਣਾ ਸਮੇਤ ਗਾਜੇਵਾਸ, ਖੇੜੀ ਫੱਤਣ, ਟੋਡਰਪੁਰ ਤੇ ਅਸਰਪੁਰ ਦੀਆਂ ਅਨਾਜ ਮੰਡੀਆਂ। ਪਟਿਆਲਾ ਵਿਖੇ ਪੋਲੋ ਗਰਾਊਂਡ, ਵੀਰ ਹਕੀਕਤ ਰਾਏ ਗਰਾਊਂਡ, ਨਹਿਰੂ ਪਾਰਕ ਰੋਜ ਗਾਰਡਨ, ਐਨ.ਆਈ.ਐਸ. ਚੌਂਕ, ਪਾਰਕ ਨੇੜੇ ਟੈਗੋਰ ਸਿਨੇਮਾ ਨੇੜੇ ਪਾਰਕ ਮਾਡਲ ਟਾਊਨ ਪਟਿਆਲਾ। ਨਾਭਾ ਵਿਖੇ ਅਨਾਜ ਮੰਡੀ ਨਾਭਾ, ਭਾਦਸੋਂ, ਛੀਂਟਾਵਾਲਾ, ਗਲਵੱਟੀ, ਦੰਦਰਾਲਾ ਢੀਂਡਸਾ, ਲੌਟ ਅਤੇ ਮੰਡੌੜ ਦੀਆਂ ਅਨਾਜ ਮੰਡੀਆਂ। ਪਾਤੜਾਂ ਹਲਕਾ ਸ਼ੁਤਰਾਣਾ ਵਿਖੇ ਗਿਆਰਾ ਕਿੱਲੇ ਵਾਲਾ ਫੜ ਪਾਤੜਾਂ, ਪੰਜ ਕਿੱਲੇ ਵਾਲਾ ਫੜ ਪਾਤੜਾਂ, ਸ਼ੁਤਰਾਣਾ, ਬਾਦਸ਼ਾਹਪੁਰ ਅਤੇ ਘੱਗਾ ਦੀਆਂ ਅਨਾਜ ਮੰਡੀਆਂ ਵਿਖੇ ਇਹ ਵੈਨਾਂ ਪ੍ਰਚਾਰ ਲਈ ਰੁਕ ਸਕਣਗੀਆਂ।
ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਉਪਰੋਕਤ ਤੋਂ ਇਲਾਵਾ ਸਨੌਰ ਹਲਕੇ ‘ਚ ਸਬ ਡਵੀਜਨ ਦੁੱਧਨ ਸਾਧਾਂ ਵਿਖੇ ਅਨਾਜ ਮੰਡੀ ਸਨੌਰ, ਦੁੱਧਨਸਾਧਾਂ, ਬਹਾਦਰਗੜ੍ਹ, ਦੇਵੀਗੜ੍ਹ, ਮਾੜੂ, ਘੜਾਮ, ਭੁੱਨਰਹੇੜੀ ਦੀਆਂ ਅਨਾਜ ਮੰਡੀਆਂ, ਸਟੇਡੀਅਮ ਅਨਾਜਮੰਡੀ, ਪੁਰ ਪੰਡੀ, ਸਟੇਡੀਅਮ ਇਸਰਹੇੜੀ ਤੇ ਅਨਾਜ ਮੰਡੀ ਮਸੀਂਗਣ ਸ਼ਾਮਲ ਹਨ।
ਇਸੇ ਤਰ੍ਹਾਂ ਹੀ ਰਾਜਪੁਰਾ ਸਬ ਡਵੀਜਨ ‘ਚ ਫੌਜੀ ਕਲੋਨੀ ਨੇੜੇ ਪਾਰਕ (ਸਾਹਮਣੇ ਗੁਰਦੁਆਰਾ ਸਾਹਿਬ), ਬਸੀ ਈਸੇ ਖਾਂ ਚੌਂਕ ਗੁਰਦੁੁਆਰਾ ਸਾਹਿਬ, ਚੌਂਕ ਨੇੜੇ ਮਸਜਿਦ, ਨੇੜੇ ਆਈ.ਟੀ.ਆਈ. ਚੌਂਕ, ਨੇੜੇ ਪੁਰਾਣਾ ਪੁਲਿਸ ਸਟੇਸ਼ਨ (ਨੇੜੇ ਗੁਰਦੁਆਰਾ ਸਾਹਿਬ), ਨੇੜੇ ਗੁੱਗਾ ਮਾੜੀ, ਨੇੜੇ ਸਰਕਾਰੀ ਪਸ਼ੂ ਹਸਪਤਾਲ, ਚੌਂਕ ਬੰਦਾ ਬਹਾਦਰ ਕਲੋਨੀ, ਥਾਣਾ ਰੋਡ ਸਾਹਮਣੇ ਪੁਲਿਸ ਸਟੇਸ਼ਨ, ਨੇੜੇ ਗੁਰਦੁਆਰਾ ਸਾਹਿਬ, (ਨੇੜੇ ਕੰਬੋਜ ਧਰਮਸ਼ਾਲਾ), ਨੇੜੇ ਸਰਕਾਰੀ ਟਿਊਬਵੈਲ, (ਨੇੜੇ ਸਰਕਾਰੀ ਪ੍ਰਾਇਮਰੀ ਸਕੂਲ), ਝੰਡਾ ਗਰਾਊਂਡ ਰਾਜਪੁਰਾ ਟਾਊਨ, ਨਿਰਮਲ ਕਾਂਤਾ ਸਟੇਡੀਅਮ ਰਾਜਪੁਰਾ ਟਾਊਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਾਜਪੁਰਾ ਦੇ ਦਫ਼ਤਰ ਦੇ ਸਾਹਮਣੇ ਪਈ ਖਾਲੀ ਜਗ੍ਹਾ ਵਿਖੇ, ਜਿੰਮੀਦਾਰਾ ਪਾਰਕ ਪੁਰਾਣਾ ਰਾਜਪੁਰਾ, ਨਵੀਂ ਅਨਾਜ ਮੰਡੀ, ਖੇੜਾ ਗੱਜੂ, ਜਨਸੂਈ, ਸ਼ਾਮਦੂ, ਬਸੰਤਪੁਰ, ਭੱਪਲ ਤੇ ਮਾਣਕਪੁਰ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਵੈਨਾਂ ਰਹੀਂ ਪ੍ਰਚਾਰ ਕੇਵਲ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਕਰਨ ਅਤੇ ਇਨ੍ਹਾਂ ਵੈਨਾਂ ਵਿੱਚ ਚਲਾਏ ਜਾਣ ਵਾਲੇ ਵੀਡੀਓ ਜਾਂ ਆਡੀਓ ਦੀ ਪ੍ਰੀ-ਸਰਟੀਫਿਕੇਸ਼ਨ ਅਤੇ ਪ੍ਰਵਾਨਗੀ ਰਾਜ ਪੱਧਰ ਉਤੇ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਚੋਣ ਅਫ਼ਸਰ, ਐਮ.ਸੀ.ਐਮ.ਸੀ. ਤੋਂ ਲਾਜ਼ਮੀ ਤੌਰ ‘ਤੇ ਲੈਣਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅੱਠੇ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਵੀ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਜੇਕਰ ਕਿਸੇ ਵਲੋਂ ਆਦਰਸ਼ ਚੋਣ ਜ਼ਾਬਤੇ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਇਹ ਵੀਡਿਓ ਵੈਨਾਂ ਸਵੇਰੇ 8 ਵਜੇ ਤੋਂ ਲੈਕੇ ਰਾਤ 8 ਵਜੇ ਤੱਕ ਹੀ ਪ੍ਰਚਾਰ ਕਰ ਸਕਣਗੀਆਂ ਤੇ ਇਹ ਵੈਨਾਂ ਕਿਸੇ ਵੀ ਰੈਲੀਆਂ ਜਾਂ ਰੋਡ ਸ਼ੋਅ ਲਈ ਨਹੀਂ ਵਰਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਸਨਮੁਖ ਸਮੁਚੀਆਂ ਰਾਜਨਿਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਸਾਰਿਆਂ ਵਲੋਂ ਪ੍ਰਚਾਰ ਕਰਦੇ ਹੋਏ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਆਦਿ ਦੀ ਪਾਲਣਾ ਯਕੀਨੀ ਕੀਤੀ ਜਾਵੇ।