Skip to content
- Home
- ਡੀ.ਸੀ ਵੱਲੋਂ ਸਿਵਲ ਹਸਪਤਾਲ ’ਚ ਮੈਡੀਕਲ ਸਟੋਰੇਜ ਰੂਮ ਦੀ ਸ਼ੁਰੂਆਤ
Advertisement

ਡੀ.ਸੀ ਵੱਲੋਂ ਸਿਵਲ ਹਸਪਤਾਲ ’ਚ ਮੈਡੀਕਲ ਸਟੋਰੇਜ ਰੂਮ ਦੀ ਸ਼ੁਰੂਆਤ
-ਵਧੀਆ ਸੇਵਾਵਾਂ ਬਦਲੇ ਦੋ ਡਾਕਟਰਾਂ ਦਾ ਸਨਮਾਨ
ਰਵੀ ਸੈਣ,ਬਰਨਾਲਾ, 28 ਜਨਵਰੀ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਆਈਓਐਲ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਮੈਡੀਕਲ ਸਟੋਰੇਜ ਰੂਮ ਬਣਾਇਆ ਗਿਆ ਹੈ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਕੀਤੀ ਗਈ। ਇਸ ਮੌਕੇ ਐਸਡੀਐਮ ਸ੍ਰੀ ਵਰਜੀਤ ਵਾਲੀਆ ਵੀ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਟੋਰੇਜ ਰੂਮ ਸਿਵਲ ਹਸਪਤਾਲ ’ਚ ਦਵਾਈਆਂ ਸਟੋਰ ਕਰਨ ਦੀ ਵੱਡੀ ਸਹੂਲਤ ਮੁਹੱਈਆ ਕਰੇਗਾ। ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਆਈਓਐਲ ਵੱਲੋਂ ਸਿਵਲ ਹਸਪਤਾਲ ’ਚ ਦਵਾਈਆਂ ਲਈ ਸਟੋਰੇਜ ਰੂਮ ਤਿਆਰ ਕਰਵਾਇਆ ਗਿਆ ਹੈ, ਜੋ ਬੇਹੱਦ ਸਹਾਈ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਵਿਭਾਗ ਦੀਆਂ ਸੇਵਾਵਾਂ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਤੋਂ ਇਲਾਵਾ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਵਲ ਹਸਪਤਾਲ ਦੇ ਡਾ. ਕਰਨ ਚੋਪੜਾ (ਹੱਡੀਆਂ ਦੇ ਮਾਹਿਰ) ਅਤੇ ਸਬ ਡਿਵੀਜ਼ਨਲ ਹਸਪਤਾਲ ਤਪਾ ਦੇ ਡਾ. ਗੁਰਪ੍ਰੀਤ ਸਿੰਘ ਮਾਹਲ ਦਾ ਸਨਮਾਨ ਕੀਤਾ ਗਿਆ।
Advertisement

Advertisement

Advertisement

Advertisement

error: Content is protected !!