ਹੁਣ ਸਵੇਰੇ 8 ਤੋਂ 11 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ ਕੈਮਿਸਟ ਦੀਆਂ ਦੁਕਾਨਾਂ
ਸੋਨੀ ਪਨੇਸਰ ਬਰਨਾਲਾ 22 ਅਪਰੈਲ 2020
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੈਮਿਸਟ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਤਬਦੀਲ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਕੈਮਿਸਟ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਜਿਹੜੇ ਦੁਕਾਨਦਾਰਾਂ ਕੋਲ ਹੋਮ ਡਿਲਿਵਰੀ ਲਈ ਪਾਸ ਹਨ, ਉਹ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਵਾਈਆਂ ਦੀ ਹੋਮ ਡਿਲਿਵਰੀ ਕਰ ਸਕਦੇ ਹਨ। ਮੈਡੀਕਲ ਟੈਸਟਾਂ ਵਾਸਤੇ ਲੈਬੋਰੇਟਰੀਆਂ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ।
ਹੁਕਮਾਂ ਅਨੁਸਾਰ ਲੈਬੋਰੇਟਰੀਆਂ ਅਤੇ ਕੈਮਿਸਟ ਦੀਆਂ ਦੁਕਾਨਾਂ ਦੇ ਅੱਗੇ ਦੋ ਦੋ ਮੀਟਰ ਦੇ ਫਾਸਲੇ ’ਤੇ ਗੋਲ ਚੱਕਰ ਬਣਾਏ ਜਾਣ ਤੇ ਉਥੇ ਖੜਨ ਵਾਲੇ ਵਿਅਕਤੀਆਂ ਵਿਚ ਘੱਟੋ ਘੱਟ 2 ਮੀਟਰ ਦਾ ਫ਼ਾਸਲਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸਬੰਧਤ ਵਿਅਕਤੀਆਂ ਦੀ ਸੈਨੇਟਾਈਜ਼ੇਸ਼ਨ ਵੀ ਯਕੀਨੀ ਬਣਾਈ ਜਾਵੇ ਅਤੇ ਵਿਅਕਤੀਆਂ ਦਾ ਰਿਕਾਰਡ ਰਜਿਸਟਰ ਲਗਾ ਕੇ ਮੇਨਟੇਨ ਕੀਤਾ ਜਾਵੇ।