ਨਾਬਾਲਿਗ ਕੁੜੀ ਅਗਵਾ ! 7 ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 9 ਜਨਵਰੀ 2022

      ਠੀਕਰੀਵਾਲ ਪਿੰਡ ਦੀ ਰਹਿਣ ਵਾਲੀ ਇੱਕ ਨਾਬਾਲਿਗ ਕੁੜੀ ਨੂੰ ਅਗਵਾ ਕਰਨ ਦੀ ਘਟਨਾ ਦੇ ਹਫਤਾ ਬਾਅਦ ਵੀ ਪੁਲਿਸ ਅਤੇ ਲੜਕੀ ਦੇ ਪਰਿਵਾਰ ਦੇ ਹੱਥ ਖਾਲੀ ਹਨ । ਪੁਲਿਸ ਨੇ ਪਿੰਡ ਦੇ ਹੀ ਇੱਕ ਨੌਜਵਾਨ ਦੇ ਖਿਲਾਫ ਕੇਸ ਦਰਜ਼ ਕਰਕੇ,ਅਗਵਾ ਲੜਕੀ ਅਤੇ ਅਗਵਾਕਾਰ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Advertisement

    ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੰਦਿਆਂ ਗੁਲਾਬ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਧਾਲੀਵਾਲ ਪੱਤੀ ਠੀਕਰੀਵਾਲ ਉਮਰ ਕਰੀਬ 50 ਸਾਲ ਨੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਉਸ ਦੀ ਲੜਕੀ ਜਸਪ੍ਰੀਤ ਕੌਰ ਉਮਰ ਕਰੀਬ 16 ਸਾਲ ਹੈ , ਜੋ ਦਸਵੀ ਜਮਾਤ ਵਿੱਚੋ ਪੜ੍ਹਕੇ ਪਿਛਲੇ ਸਾਲ ਸਕੂਲੋਂ ਹੱਟ ਗਈ ਸੀ । ਉਸ ਨੇ ਦੱਸਿਆ ਕਿ ਜਸਪ੍ਰੀਤ ਕੌਰ ਨਵੇਂ ਵਰ੍ਹੇ ਦੇ ਦੂਜੇ ਦਿਨ ਦੀ ਸਵੇਰੇ ਕਰੀਬ 6 ਵਜੇ ਸਾਡੇ ਘਰੋਂ ਬਿਨਾਂ ਦੱਸੇ ਪੁੱਛੇ ਚਲੀ ਗਈ ਸੀ। ਜਿਸ ਬਾਰੇ ਪਹਿਲਾਂ ਮੈਂ ਆਪਣੀਆਂ ਰਿਸਤੇਦਾਰੀਆਂ ਵਿੱਚ ਤਲਾਸ ਕਰਦਾ ਰਿਹਾ ਅਤੇ ਹੋਰ ਵੀ ਕਈ ਥਾਵਾਂ ਤੋ ਪੁੱਛ ਪੜਤਾਲ ਕੀਤੀ ਹੈ । ਪਰ ਮੇਰੀ ਲੜਕੀ ਜਸਪ੍ਰੀਤ ਕੌਰ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀ ਲੱਗਿਆ।

    ਉਨ੍ਹਾਂ ਦੱਸਿਆ ਕਿ ਮੈਨੂੰ ਹੁਣ ਪੜਤਾਲ ਕਰਨ ਤੇ ਪਤਾ ਲੱਗਿਆ ਹੈ ਕਿ ਮੇਰੀ ਲੜਕੀ ਜਸਪ੍ਰੀਤ ਕੌਰ ਨੂੰ ਸਾਡੇ ਘਰਾਂ ਦਾ ਗੁਆਂਢੀ ਗਗਨਦੀਪ ਸਿੰਘ ਉਰਫ ਗਗਨ ਉਮਰ ਕਰੀਬ 22 ਸਾਲ ਆਪਣੇ ਮੋਟਰਸਾਈਕਲ ਨੰਬਰੀ ਪੀ.ਬੀ 19 R 9525 ਪਰ ਵਿਆਹ ਕਰਾਉਣ ਦਾ ਝਾਸਾ ਦੇ ਕੇ ਵਰਗਲਾ ਕੇ ਫੁਸਲਾ ਕੇ ਅਗਵਾ ਕਰਕੇ ਲੈ ਗਿਆ ਹੈ । ਥਾਣਾ ਸਦਰ ਬਰਨਾਲਾ ਦੇ ਐਸ.ਐਚ.ਉ. ਸੁਖਜੀਤ ਸਿੰਘ ਨੇ ਦੱਸਿਆ ਕਿ ਅਗਵਾ ਲੜਕੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਖਿਲਾਫ ਅਧੀਨ ਜ਼ੁਰਮ 363/366 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਅਜਾਇਬ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਉਸ ਨੂੰ ਗਿਰਫਤਾਰ ਕਰਕੇ, ਉਸ ਦੇ ਕਬਜ਼ੇ ਵਿੱਚੋਂ ਅਗਵਾ ਨਾਬਾਲਿਗ ਲੜਕੀ ਨੂੰ ਰਿਹਾ ਕਰਵਾ ਲਿਆ ਜਾਵੇਗਾ। ਉੱਧਰ ਇਸੇ ਤਰਾਂ ਹੀ ਪਟਿਆਲਾ ਜਿਲ੍ਹੇ ਦੇ ਥਾਣਾ ਪਸਿਆਣਾ ਦੀ ਪੁਲਿਸ ਨੇ ਵੀ ਇੱਕ ਗਿਆਰਾਂ ਵਰ੍ਹਿਆਂ ਦੀ ਕੁੜੀ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਦੋਸ਼ੀ ਖਿਲਾਫ ਕੇਸ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਵਿਪਨ ਕੁਮਾਰ ਪੁੱਤਰ ਅਰਜੁਨ ਕੁਮਾਰ ਵਾਸੀ ਤਾਰਾਪੁਰ ਇੰਨਕਲੇਵ ਮਿਲਟਰੀ ਏਰੀਆ ਪਿੰਡ ਹਾਜੀਮਾਜਰਾ ਥਾਣਾ ਪਸਿਆਣਾ , ਮੁਦਈ ਦੇ ਕੁਆਟਰ ਦੇ ਨਾਲ ਵਾਲੇ ਕੁਆਟਰਾਂ ਵਿੱਚ ਰਹਿੰਦਾ ਸੀ। ਵਿਪਨ ਕੁਮਾਰ ਮਿਤੀ 7-8 ਜਨਵਰੀ ਦੀ ਦਰਮਿਆਨੀ ਰਾਤ ਨੂੰ ਮੁਦਈ ਦੀ ਲੜਕੀ ਉਮਰ ਕਰੀਬ 11 ਸਾਲ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਥਾਣਾ ਪਸਿਆਣਾ ਦੇ ਐਸਐਚਉ ਨੇ ਦੱਸਿਆ ਕਿ ਅਗਵਾ ਲੜਕੀ ਦੇ ਪਿਤਾ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਵਿਪਨ ਦੇ ਖਿਲਾਫ ਅਧੀਨ ਜੁਰਮ 363/366 ਏ ਤਹਿਤ ਥਾਣਾ ਪਸਿਆਣਾ ਵਿਖੇ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰਕੇ,ਲੜਕੀ ਨੂੰ ਉਸ ਦੇ ਕਬਜ਼ੇ ਵਿੱਚੋਂ ਛੁਡਾ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!