ਤਹਿਸੀਲ ਕੰਪਲੈਕਸ ਵਿੱਚ ਲੋੜਵੰਦਾ ਦੀ ਜਗ੍ਹਾ ਆਪਣੇ ਚਹੇਤਿਆਂ ਨੂੰ ਖੋਖੇ ਅਲਾਟ ਕਰ ਰਹੇ ਹਨ ਵਿਜੇਇੰਦਰ ਸਿੰਗਲਾ-ਨਰਿੰਦਰ ਕੌਰ ਭਰਾਜ
ਪ੍ਰਦੀਪ ਕਸਬਾ, ਸੰਗਰੂਰ, 8 ਜਨਵਰੀ 2022
ਬੀਤੇ ਦਿਨੀ ਵਿਜੇਇੰਦਰ ਸਿੰਗਲਾ ਵੱਲੋ ਸੰਗਰੂਰ ਸ਼ਹਿਰ ਦੀ ਤਹਿਸੀਲ ਕੰਪਲੈਕਸ ਵਿੱਚ ਬਾਰਾਂ ਵਿਅਕਤੀਆ ਨੂੰ ਖੋਖੇ ਅਲਾਟ ਕੀਤੇ ਗਏ ਹਨ ਜਿਸ ਵਿੱਚ ਅੱਧੇ ਤੋ ਵੱਧ ਵਿਅਕਤੀ ਲੋੜਵੰਦ ਨਹੀ ਸਗੋਂ ਵਿਜੇਇੰਦਰ ਸਿੰਗਲਾ ਦੇ ਚਹੇਤੇ ਵਿਅਕਤੀ ਹਨ ।
ਪੰਜਾਬ ਦਾ ਨੌਜਵਾਨ ਅੱਜ ਰੋਜਗਾਰ ਲਈ ਜਾਂ ਤਾਂ ਟੈਕੀਆ ਤੇ ਹੈ ਜਾਂ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਕਿਉਕਿ ਪੰਜਾਬ ਵਿੱਚ ਰੁਜਗਾਰ ਨਹੀ ਮਿਲ ਰਿਹਾ ਅਤੇ ਜਿੱਥੇ ਵੀ ਕੋਈ ਰੁਜਗਾਰ ਹੈ ਉਹ ਮੰਤਰੀ ਆਪਣੇ ਚਹੇਤਿਆ ਨੂੰ ਵੰਡ ਰਹੇ ਹਨ। ਉਨ੍ਹਾਂ ਇਸ ਸਬੰਧੀ
ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਿਜੇਇੰਦਰ ਸਿੰਗਲਾ ਇਸ ਅਲਾਂਟਮੈਟ ਸਬੰਧੀ ਜਨਤਾ ਨੂੰ ਜਵਾਬ ਦੇਣ ਕਿ ਇਹ ਖੋਖੇ ਕਿਸ ਯੋਗਤਾ ਦੇ ਆਧਾਰ ਤੇ ਅਲਾਂਟ ਕੀਤੇ ਗਏ ਹਨ।
ਉਨ੍ਹਾ ਕਿਹਾ ਕਿ ਆਮ ਘਰਾਂ ਦੇ ਯੋਗ ਧੀਆਂ ਪੁੱਤਾਂ ਨੂੰ ਹਮੇਸ਼ਾ ਅਣਗੋਲਿਆ ਕੀਤਾ ਗਿਆ ਹੈ ਜਿਸ ਦਾ ਹਿਸਾਬ ਜਨਤਾ ਜਲਦ ਇਹਨ੍ਹਾ ਲੀਡਰਾਂ ਤੋ ਲਵੇਗੀ।
ਉਨ੍ਹਾ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਨੂੰ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ।