ਹੁਣ ਜਤਿੰਦਰ ਜਿੰਮੀ ਸੂਬੇ ਭਰ ‘ਚ ਅਕਾਲੀ ਦਲ ਨੂੰ ਕਰਨਗੇ ਹੋਰ ਜਥੇਬੰਦ
ਏ. ਐਸ. ਅਰਸ਼ੀ ,ਚੰਡੀਗੜ੍ਹ 6 ਜਨਵਰੀ 2022
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੇ ਸੀਨੀਅਰ ਆਗੂ ਤੇ ਜੋੜ-ਤੋੜ ਦੇ ਮਾਹਿਰ ਅਤੇ ਰਾਜਨੀਤੀ ਦਾ ਡੂੰਘਾ ਤਜਰਬਾ ਰੱਖਣ ਵਾਲੇ ਜਤਿੰਦਰ ਜਿੰਮੀ ਨੂੰ ਦਲ ਦਾ ਸੂਬਾਈ ਜਥੇਬੰਦਕ ਸਕੱਤਰ ( joint secretary) ਨਿਯੁਕਤ ਕੀਤਾ ਹੈ। ਅਕਾਲੀ ਦਲ ਦੀ ਜਰਨਲ ਕੌਂਸਲ ਦੇ ਮੈਂਬਰ ਅਤੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਬਰਨਾਲਾ ਦੇ ਮੈਂਬਰ ਜਤਿੰਦਰ ਜਿੰਮੀ ਨੂੰ ਦਲ ਦੇ ਜਥੇਬੰਦਕ ਢਾਂਚੇ ਵਿੱਚ ਪਹਿਲਾਂ ਤੋਂ ਵੱਡੀ ਜਿੰਮੇਵਾਰੀ ਦੇਣ ਨਾਲ ਦਲ ਦੇ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਨਿਯੁਕਤੀ ਦੀ ਭਿਣਕ ਪੈਂਦਿਆਂ ਹੀ ਦਲ ਦੇ ਆਗੂਆਂ ਤੇ ਉਨਾਂ ਦੇ ਸਮਰਥਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਿਸਲਾ ਜ਼ਾਰੀ ਹੈ।
ਵਰਨਣਯੋਗ ਹੈ ਕਿ ਅਕਾਲੀ ਦਲ ਦੀ ਮਜਬੂਤੀ ਲਈ ਹਰ ਸਮੇਂ ਲਗਨ ਅਤੇ ਮਿਹਨਤ ਨਾਲ ਸੇਵਾ ਵਿੱਚ ਰੁੱਝੇ ਜਤਿੰਦਰ ਜਿੰਮੀ ਨਵੀਂ ਜਿੰਮੇਵਾਰੀ ਮਿਲਣ ਤੋਂ ਪਹਿਲਾਂ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ, ਬਰਨਾਲਾ ਦੇ ਸ਼ਹਿਰੀ ਪ੍ਰਧਾਨ, ਸੂਬੇ ਦੀ ਜਨਰਲ ਕੌਂਸਲ ਦੇ ਮੈਂਬਰ ਅਤੇ ਹੁਣ ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਦੀ ਨੁਮਾਇੰਦਗੀ ਦਲ ਦੀ ਤਰਫੋਂ ਇਕਲੌਤੇ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਵਜੋਂ ਸੇਵਾ ਨਿਭਾਉਂਦੇ ਹੋਏ ਪ੍ਰਸ਼ਾਸਨ ਨਾਲ ਤਾਲਮੇਲ ਅਤੇ ਲੋਕਾਂ ਦੇ ਕੰਮਾਂ ਵਿੱਚ ਮੋਹਰੀ ਰਹਿ ਕੇ ਸੇਵਾ ਨਿਭਾ ਰਹੇ ਹਨ। ਜਤਿੰਦਰ ਜਿੰਮੀ ਨੇ ਨਵੀਂ ਜਿੰਮੇਵਾਰੀ ਮਿਲਣ ਤੋਂ ਬਾਅਦ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਹੈ। ਜਿੰਮੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਸਮੇਂ ਮਿਲੀ ਇਸ ਵੱਡੀ ਜਿੰਮੇਵਾਰੀ ਨੂੰ ਉਹ ਤਨ ਮਨ ਧਨ ਨਾਲ ਪਾਰਟੀ ਨੂੰ ਹੋਰ ਮਜਬੂਤ ਕਰਕੇ ਨਿਭਾਉਣਗੇ। ਜਤਿੰਦਰ ਜਿੰਮੀ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਦਿਨ ਰਾਤ ਇੱਕ ਕਰ ਦੇਣਗੇ, ਤਾਂਕਿ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਤਕੜੀ ਜਿੱਤ ਹਾਸਿਲ ਕਰ ਸਕਣ । ਜਿੰਮੀ ਨੂੰ ਵਧਾਈ ਦਲ ਦਾ ਸੂਬਾਈ ਜੁਆਇੰਟ ਸਕੱਤਰ ਬਣਨ ਤੇ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਬਿੱਟੂ ਦੀਵਾਨਾ ਜਿਲਾ ਪ੍ਰਧਾਨ ਯੂਥ ਵਿੰਗ , ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਸੰਤ ਬਾਬਾ ਟੇਕ ਸਿੰਘ ਧਨੌਲਾ ਜਿਲਾ ਪ੍ਰਧਾਨ , ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ , ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਜੀਵ ਸ਼ੋਰੀ ਸਾਬਕਾ ਪ੍ਰਧਾਨ ਨਗਰ ਕੌਂਸਲ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋ , ਮਹਿਲ ਕਲਾਂ ਦੇ ਹਲਕਾ ਇੰਚਾਰਜ ਚਮਕੌਰ ਸਿੰਘ ਵੀਰ ,ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਸਵੀਰ ਜੱਸੀ, ਹਵਾ ਸਿੰਘ ਹਨੇਰੀ, ਰਾਜੀਵ ਵਰਮਾ ਰਿੰਪੀ ,ਇਸਤਰੀ ਵਿੰਗ ਦੀ ਪ੍ਰਧਾਨ ਜਸਵੀਰ ਕੌਰ ਭੋਤਨਾ ਅਤੇ ਬੇਅੰਤ ਕੌਰ ਬੀਹਲਾ, ਬੀਸੀ ਵਿੰਗ ਦੇ ਪ੍ਰਧਾਨ ਜਸਵੀਰ ਗੱਖੀ, ਐਸ ਸੀ ਵਿੰਗ ਦੇ ਪ੍ਰਧਾਨ ਧਰਮ ਸਿੰਘ ਫ਼ੌਜੀ, ਯੂਥ ਵਿੰਗ ਦੇ ਪ੍ਰਧਾਨ ਲਾਡੀ ਝਲੂਰ ਅਤੇ ਸਰਪੰਚ ਤਰਨਜੀਤ ਦੁੱਗਲ , ਬੇਅੰਤ ਸਿੰਘ ਬਾਠ , ਨਿਹਾਲ ਉੱਪਲੀ, ਜਸਮੇਲ ਸਿੰਘ ਜਵੰਧਾ, ਗਗਨਦੀਪ ਸਿੰਘ ਟਿੰਕੂ, ਸੁਖਵਿੰਦਰ ਸਿੰਘ ਮਾਨ, ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਭੋਤਨਾ , ਕਾਰਤਿਕ ਸ਼ਰਮਾ, ਮੱਖਣ ਸਿੰਘ ਮਹਿਰਮੀਆਂ , ਮਨੀ ਆਈ ਟੀ ਵਿੰਗ ਅਤੇ ਹੋਰ ਆਗੂਆਂ , ਵਰਕਰਾਂ ਅਤੇ ਧਾਰਮਿਕ , ਰਾਜਨੀਤਿਕ ਅਤੇ ਸਮਾਜਿਕ ਜਥਬੰਦੀਆਂ ਨੇ ਵਧਾਈ ਦਿੱਤੀ ਹੈ ।