ਇਫਟੂ ਨੇ ਨਵਾਂਸ਼ਹਿਰ ਵਿਚ ਸਾੜਿਆ ਪ੍ਰਧਾਨ ਮੰਤਰੀ ਦਾ ਪੁਤਲਾ -ਮੋਦੀ ਵਾਪਸ ਜਾਓ ਦੇ ਲੱਗੇ ਨਾਹਰੇ

Advertisement
Spread information

ਇਫਟੂ ਨੇ ਨਵਾਂਸ਼ਹਿਰ ਵਿਚ ਸਾੜਿਆ ਪ੍ਰਧਾਨ ਮੰਤਰੀ ਦਾ ਪੁਤਲਾ
-ਮੋਦੀ ਵਾਪਸ ਜਾਓ ਦੇ ਲੱਗੇ ਨਾਹਰੇ

ਪਰਦੀਪ ਕਸਬਾ , ਨਵਾਂਸ਼ਹਿਰ 5 ਜਨਵਰੀ 2022

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ )ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਦਿਆਂ ਕਿਰਤ ਕੋਡ ਵਾਪਸ ਲੈਣ ਦੀ ਮੰਗ ਕੀਤੀ ਗਈ । ਜਿਸ ਵਿਚ ਰੇਹੜੀ ਵਰਕਰਾਂ, ਆਟੋ ਵਰਕਰਾਂ, ਪ੍ਰਵਾਸੀ ਮਜਦੂਰਾਂ, ਉਸਾਰੀ ਮਿਸਤਰੀ ਮਜਦੂਰਾਂ ਨੇ ਭਾਗ ਲਿਆ ।ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ , ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਮਜਦੂਰ ਜਮਾਤ ਉੱਤੇ ਚੌਤਰਫਾ ਹਮਲੇ ਕਰ ਰਹੀ ਹੈ ਜਿਸ ਕਾਰਨ ਮਜਦੂਰਾਂ ਦਾ ਸਰਕਾਰ ਵਿਰੁੱਧ ਗੁੱਸਾ ਸੱਤਵੇਂ ਅਸਮਾਨ ਉੱਤੇ ਹੈ ।

Advertisement

ਮੋਦੀ ਸਰਕਾਰ ਨੇ ਮਜਦੂਰ ਜਮਾਤ ਵਲੋਂ ਸਦੀਆਂ ਲੰਮੇ ਖੂਨ ਬੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਮਜਦੂਰ ਪੱਖੀ ਕਾਨੂੰਨਾਂ ਦਾ ਭੋਗ ਪਾ ਦਿੱਤਾ ਹੈ ।ਸਰਕਾਰ ਨੇ ਪੂੰਜੀਪਤੀਆਂ ਦੇ ਪੱਖ ਵਿਚ ਅਤੇ ਮਜਦੂਰਾਂ ਦੇ ਵਿਰੋਧ ਵਿਚ ਤਿੰਨ ਕਿਰਤ ਕੋਡ ਬਣਾ ਦਿੱਤੇ ਹਨ ਜਿਸ ਨਾਲ ਮੋਦੀ ਸਰਕਾਰ ਦਾ ਮਜਦੂਰ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਪੜਦ ਹੋ ਗਿਆ ਹੈ ।

ਇਹ ਚਾਰ ਕੋਡ ਮਜਦੂਰਾਂ ਦੇ ਸੰਵਿਧਾਨਕ ਅਤੇ ਬੁਨਿਆਦੀ ਹੱਕਾਂ ਉੱਤੇ ਘਾਤਕ ਹਮਲਾ ਹੈ ।ਇਹ ਕੋਡ ਮਜਦੂਰਾਂ ਦੇ ਯੂਨੀਅਨ ਬਣਾਉਣ,ਹੜਤਾਲ ਕਰਨ, ਸੰਘਰਸ਼ ਕਰਨ ਦੇ ਹੱਕਾਂ ਉੱਤੇ ਵੱਡਾ ਹਮਲਾ ਹੈ ।ਆਗੂਆਂ ਨੇ ਕਿਹਾ ਕਿ ਸਰਕਾਰਾਂ ਵਲੋਂ 30ਸਾਲ ਪਹਿਲਾਂ ਲਿਆਂਦੀਆਂ ਨਵੀਆਂ ਆਰਥਿਕ ਨੀਤੀਆਂ ਰਾਹੀਂ ਜਨਤਕ ਅਦਾਰਿਆਂ ਨੂੰ ਦੇਸੀ ਵਿਦੇਸ਼ੀ ਆਪਣੇ ਚਹੇਤੇ ਕਾਰਪੋਰੇਟਰਾਂ ਨੂੰ ਕੌਡੀਆਂ ਦੇ ਭਾਅ ਵੇਚ ਰਹੀਆਂ ਹਨ ।ਰੇਲਵੇ,ਬੈਂਕ, ਏਅਰ ਇੰਡੀਆ ,ਕੋਲੇ ਦੀਆਂ ਖਾਣਾ, ਸਿਹਤ ਅਦਾਰੇ, ਵਿਦਅਕ ਅਦਾਰੇ ,ਬਿਜਲੀ ਬੋਰਡ ਅਤੇ ਹੋਰ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਨੂੰ ਬੜੀ ਤੇਜੀ ਨਾਲ ਵੇਚਿਆ ਜਾ ਰਿਹਾ ਹੈ ।

ਕਾਲੇ ਕਾਨੂੰਨਾਂ ਰਾਹੀਂ ਮਜਦੂਰ ਸੰਘਰਸ਼ਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ ।ਮਜਦੂਰ ਜਥੇਬੰਦੀਆਂ ਨੂੰ ਆਗੂ ਰਹਿਤ ਕਰਨ ਦੇ ਯਤਨ ਤੇਜ ਹੋ ਗਏ ਹਨ ।ਮੁਲਾਜ਼ਮਾਂ ਦੀ ਨਵੀਂ ਪੱਕੀ ਭਰਤੀ ਦੀ ਥਾਂ ਠੇਕੇ ਤੇ ਭਰਤੀ ਕੀਤੀ ਜਾ ਰਹੀ ਹੈ । ।ਉਹਨਾਂ ਮਜਦੂਰਾਂ ਨੂੰ ਆਪਣੇ ਸੰਘਰਸ਼ ਤਿੱਖੇ ਕਰਨ ਦਾ ਸੱਦਾ ਦਿੱਤਾ ਹੈ ।

ਇਸ ਮੌਕੇ ਪ੍ਰਵੀਨ ਕੁਮਾਰ ਨਿਰਾਲਾ, ਹਰੇ ਲਾਲ, ਹਰੀ ਰਾਮ,ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕਲੇਰ ਨੇ ਵੀ ਸੰਬੋਧਨ ਕੀਤਾ ।

Advertisement
Advertisement
Advertisement
Advertisement
Advertisement
error: Content is protected !!